ਸਟੀਲ ਤੇ ਲੱਕੜ ਦਾ ਸਾਜੋ ਸਾਮਾਨ ਤਿਆਰ ਕਰਨ ਵਾਲੀ ਦੁਕਾਨ ਨੂੰ ਲੱਗੀ ਭਿਆਨਕ ਅੱਗ

Saturday, Jun 21, 2025 - 11:31 AM (IST)

ਸਟੀਲ ਤੇ ਲੱਕੜ ਦਾ ਸਾਜੋ ਸਾਮਾਨ ਤਿਆਰ ਕਰਨ ਵਾਲੀ ਦੁਕਾਨ ਨੂੰ ਲੱਗੀ ਭਿਆਨਕ ਅੱਗ

ਅਜਨਾਲਾ (ਫਰਿਆਦ)- ਸਥਾਨਕ ਸ਼ਹਿਰ ਦੇ ਨਗਰ ਪੰਚਾਇਤ ਅਜਨਾਲਾ ਦੇ ਮੁੱਖ ਦਫ਼ਤਰ ਕੋਲ ਸਥਿਤ ਮੁਹੱਲਾ ਕਲੀਨਿਕ ਦੇ ਅੰਮ੍ਰਿਤਸਰ ਬਾਈਪਾਸ ਰੋਡ ’ਤੇ ਸਥਿਤ ਸੀ. ਐੱਨ. ਸੀ. ਲੈਬ ਮਸ਼ੀਨ ਨਾਲ ਸਟੀਲ ਤੇ ਲੱਕੜ ਦਾ ਸਾਜ਼ੋ-ਸਾਮਾਨ ਤਿਆਰ ਕਰਨ ਵਾਲੀ ਦੁਕਾਨ (ਰਾਜ ਸਟੀਲ ਹਾਊਸ) ’ਚ ਅੱਜ ਸਵੇਰੇ - ਸਵੇਰ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਸੂਚਨਾ ਮਿਲੀ।

ਇਹ ਵੀ ਪੜ੍ਹੋ-ਪੰਜਾਬ 'ਚ ਟੁੱਟੀ ਨਹਿਰ, ਦਰਜਨ ਦੇ ਕਰੀਬ ਝੋਨੇ ਦੇ ਖੇਤ ਹੋਏ ਤਬਾਹ, ਦੂਰ-ਦੂਰ ਤੱਕ ਫੈਲਿਆ ਪਾਣੀ

ਜਦੋਂਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਓਧਰ ਘਟਨਾ ਸਥਾਨ ’ਤੇ ਇਕੱਤਰ ਕੁਝ ਰਾਹਗੀਰ ਲੋਕਾਂ ਦੇ ਦੱਸਣ ਅਨੁਸਾਰ ਆਸ-ਪਾਸ ਦੇ ਰਹਿਣ ਵਾਲੇ ਲੋਕਾਂ ਤੇ ਦੁਕਾਨਦਾਰਾਂ ਨੇ ਖ਼ੁਦ ਦੇ ਯਤਨਾਂ ਨਾਲ ਅੱਗ ’ਤੇ ਕਾਬੂ ਪਾ ਕੇ ਅੱਜ ਹੋਣ ਵਾਲੇ ਵੱਡੇ ਹਾਦਸੇ ਨੂੰ ਰੋਕਣ ’ਚ ਵੱਡਾ ਯੋਗਦਾਨ ਨਾ ਪਾਇਆ ਤਾਂ ਦੁਕਾਨ ਅੰਦਰ ਪਏ ਗੈਸ ਸਿਲੰਡਰਾਂ ਨੂੰ ਅੱਗ ਲੱਗ ਜਾਂਦੀ ਤਾਂ ਭਾਰੀ ਜਾਨੀ-ਮਾਲੀ ਨੁਕਸਾਨ ਹੋ ਜਾਣਾ ਸੀ।

ਇਹ ਵੀ ਪੜ੍ਹੋ-ਵੱਡੀ ਖ਼ਬਰ: ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਸਿੰਘ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

ਇਸ ਸਬੰਧੀ ਪਤਾ ਲੱਗਣ ’ਤੇ ਮੌਕੇ ’ਤੇ ਪੁੱਜੇ ਪੀੜਤ ਦੁਕਾਨਦਾਰ ਰਾਜ ਕੁਮਾਰ ਪੁੱਤਰ ਸੁਨੀਲ ਕੁਮਾਰ ਨੇ ਦੱਸਿਆ ਉਸ ਵੱਲੋਂ ਰੋਜ਼ੀ ਰੋਟੀ ਕਮਾਉਣ ਲਈ ਬੜੀ ਮੁਸ਼ਕਤ ਨਾਲ ਸੀ. ਐੱਨ. ਸੀ. ਮਸ਼ੀਨ ਨਾਲ ਸਟੀਲ ਤੇ ਲੱਕੜ ਦਾ ਸਾਜੋ ਸਾਮਾਨ ਤਿਆਰ ਕਰਨ ਵਾਲੀ ਲੈਬ ਚਲਾਈ ਜਾ ਰਹੀ ਸੀ। ਪਰ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਰ ਕੇ ਦੁਕਾਨ ਨੂੰ ਅੱਗ ਲੱਗਣ ਕਾਰਨ ਉਸ ਦਾ ਕਰੀਬ 14 ਤੋਂ 15 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਮੌਕੇ ਉਸਨੇ ਪੰਜਾਬ ਸਰਕਾਰ ਕੋਲੋਂ ਉਸ ਨੂੰ ਮਾਲੀ ਸਹਾਇਤਾ ਦੇਣ ਦੀ ਮੰਗ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News