ਕੈਂਸਰ ਤੋਂ ਬਚਣ ਲਈ ਕੈਨ ਕੈਂਸਰ ਸੰਸਥਾ ਵਲੋਂ ਸ਼ੁਰੂ ਕੀਤੀ ਜਾਵੇਗੀ ਜਾਗਰੂਕਤਾ ਮੁਹਿੰਮ

01/21/2019 2:08:54 PM

ਅੰਮ੍ਰਿਤਸਰ (ਸੁਮਿਤ) - ਮਾਲਵਾ ਤੋਂ ਬਾਅਦ ਹੁਣ ਪੰਜਾਬ ਦੇ ਅੰਮ੍ਰਿਤਸਰ ਅਤੇ ਲੁਧਿਆਣਾ ਜ਼ਿਲੇ 'ਚ ਵੀ ਸਭ ਤੋਂ ਜ਼ਿਆਦਾ ਕੈਂਸਰ ਦੇ ਮਰੀਜ਼ ਸਾਹਮਣੇ ਆ ਰਹੇ ਹਨ। ਇਸ ਕੈਂਸਰ ਵਰਗੀ ਬਿਮਾਰੀ ਤੋਂ ਬੱਚਣ ਲਈ ਕੈਨ ਕੈਂਸਰ ਨਾਂ ਦੀ ਇਕ ਸੰਸਥਾ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਹ ਸੰਸਥਾ ਵੱਖ-ਵੱਖ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਕੈਂਸਰ ਦੇ ਪ੍ਰਤੀ ਜਾਗਰੂਕ ਕਰੇਗੀ ਅਤੇ ਲੋਕਾਂ ਦੀ ਮਦਦ ਕਰਨ ਲਈ ਪੈਸੇ ਵੀ ਇਕੱਠੇ ਕਰੇਗੀ, ਜਿਸ ਨਾਲ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾਵੇਗੀ। 

ਇਸ ਸੰਸਥਾ ਦਾ ਮੰਨਣਾ ਹੈ ਕਿ ਅੱਜ ਪੰਜਾਬ 'ਚ ਕਿਸਾਨ ਵਲੋਂ ਫਸਲਾਂ 'ਤੇ ਜੋ ਛਿੜਕਾਅ ਕੀਤਾ ਜਾ ਰਿਹਾ ਹੈ, ਉਸ ਕਾਰਨ ਅਰੇਨਿਅਮ ਅਤੇ ਆਰਸੇਨਿਕ ਦੀ ਮਾਤਰਾ ਜ਼ਿਆਦਾ ਵਧ ਰਹੀ ਹੈ। ਇਸ ਨਾਲ ਪਾਣੀ ਦੂਸ਼ਿਤ ਹੋ ਰਿਹਾ ਹੈ।


rajwinder kaur

Content Editor

Related News