ਬੱਸ ਅੱਡੇ ਤੋਂ ਬਰਾਮਦ ਹੋਈ ਵਿਅਕਤੀ ਦੀ ਲਾਸ਼

05/04/2022 7:37:25 PM

ਬਟਾਲਾ (ਜ.ਬ., ਯੋਗੀ, ਅਸ਼ਵਨੀ)- ਅੱਜ ਸਵੇਰੇ ਸਥਾਨਕ ਬੱਸ ਅੱਡੇ ਤੋਂ ਇਕ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਮਾਸੜ ਦਰਸ਼ਨ ਕੁਮਾਰ ਵਾਸੀ ਗਾਂਧੀ ਕੈਂਪ ਬਟਾਲਾ ਨੇ ਦੱਸਿਆ ਕਿ ਮੇਰੀ ਸਾਲੀ ਦਾ ਲੜਕਾ ਸਰਵਣ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਗਾਂਧੀ ਕੈਂਪ ਬਟਾਲਾ ਪਿਛਲੇ ਕਰੀਬ 5-6 ਸਾਲ ਤੋਂ ਬੱਸ ਸਟੈਂਡ ਨੇੜੇ ਇਕ ਢਾਬੇ ’ਤੇ ਕੰਮ ਕਰਦਾ ਸੀ। 

ਪੜ੍ਹੋ ਇਹ ਵੀ ਖ਼ਬਰ:  85 ਸਾਲਾ ਸੱਸ ਦੀ ਕਲਯੁਗੀ ਨੂੰਹ ਨੇ ਬੇਰਹਿਮੀ ਨਾਲ ਕੀਤੀ ਕੁੱਟਮਾਰ, ਵਾਇਰਲ ਹੋਈਆਂ ਤਸਵੀਰਾਂ

ਉਸ ਨੇ ਕਿਹਾ ਕਿ ਅੱਜ ਸਵੇਰੇ ਸਾਨੂੰ ਫੋਨ ਆਇਆ ਕਿ ਤੁਹਾਡਾ ਮੁੰਡਾ ਸਰਵਣ ਕੁਮਾਰ ਮ੍ਰਿਤ ਪਿਆ ਹੈ, ਜਿਸ ’ਤੇ ਅਸੀਂ ਤੁਰੰਤ ਮੌਕੇ ’ਤੇ ਪਹੁੰਚ ਕੇ ਇਸਦੀ ਸੂਚਨਾ ਪੁਲਸ ਚੌਕੀ ਬੱਸ ਸਟੈਂਡ ਵਿਖੇ ਦਿੱਤੀ। ਉਕਤ ਮਾਮਲੇ ਸਬੰਧ ਜਦੋਂ ਚੌਕੀ ਇੰਚਾਰਜ ਏ.ਐੱਸ.ਆਈ. ਬਲਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਹੈ। ਮ੍ਰਿਤਕ ਦੇ ਪਿਤਾ ਤਿਲਕ ਰਾਜ ਦੇ ਬਿਆਨਾਂ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ।
 


rajwinder kaur

Content Editor

Related News