ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਪਾਕਿ, BSF ਨੇ 28 ਰਾਊਂਡ ਫ਼ਾਇਰ ਕਰਕੇ ਡਰੋਨ ਨੂੰ ਭੇਜਿਆ ਵਾਪਸ

02/09/2023 11:20:50 AM

ਬਹਿਰਾਮਪੁਰ (ਹਰਜਿੰਦਰ ਗੌਰਾਇਆ, ਵਿਨੋਦ)- ਬੀਤੀ ਰਾਤ 9:45 ਦੇ ਕਰੀਬ ਜ਼ਿਲ੍ਹੇ ਗੁਰਦਾਸਪੁਰ ਦੇ ਥਾਣਾ ਦੋਰਾਗਲਾ ਦੇ ਅਧੀਨ ਪੈਂਦੀ ਬੀਓਪੀ ਆਦੀਆਂ ਵਿਖੇ ਫਿਰ ਪਾਕਿਸਤਾਨੀ ਡਰੋਨ ਨੂੰ ਦੇਖਿਆ ਗਿਆ। ਇਹ ਪਾਕਿਸਤਾਨੀ ਡਰੋਨ ਕਰੀਬ 20 ਸੈਕਿੰਡ ਤੱਕ ਭਾਰਤ ਦੀ ਸਰਹੱਦ ਦੇ ਅੰਦਰ ਵਾਲੇ ਪਾਸੇ ਘੁੰਮਿਆ ਰਿਹਾ। 

ਇਹ ਵੀ ਪੜ੍ਹੋ- ਗੁਰਦਾਸਪੁਰ ਦੇ ਪਿੰਡ ਹਰਚੋਵਾਲ ਵਿਖੇ ਵੱਡੀ ਵਾਰਦਾਤ, ਬੱਚਿਆਂ ਨਾਲ ਭਰੀ ਸਕੂਲ ਬੱਸ 'ਤੇ ਕੀਤਾ ਦਾਤਰ ਨਾਲ ਹਮਲਾ

ਇਸ ਦੌਰਾਨ ਪਾਕਿਸਤਾਨੀ ਡਰੋਨ ਦੀ ਹਰਕਤ ਦੇਖ ਦੇ ਹੀ ਬੀਐੱਸਐੱਫ਼ ਦੇ ਜਵਾਨਾਂ ਵਲੋਂ ਡਰੋਨ 'ਤੇ ਫਾਇਰਿੰਗ ਸ਼ੁਰੂ ਕੀਤੀ ਗਈ ਅਤੇ ਡਰੋਨ ਮੁੜ ਪਾਕਿ ਵਾਪਸ ਭੱਜਿਆ ਗਿਆ। ਜਾਣਕਾਰੀ ਅਨੁਸਾਰ ਬੀਐੱਸਐੱਫ਼ ਦੇ ਜਵਾਨਾਂ ਨੇ ਕੁਲ 28 ਰਾਊਂਡ ਅਤੇ ਇਕ ਲਾਈਟ ਬੰਬ ਦਾਗਿਆ, ਜਿਸ ਤੋਂ ਬਾਅਦ ਪਾਕਿਸਤਾਨੀ ਡਰੋਨ ਵਾਪਸ ਪਾਕਿਸਤਾਨ ਹੱਦ ਅੰਦਰ ਪਹੁੰਚ ਗਿਆ। ਪੁਲਸ ਅਤੇ ਬੀਐੱਸਐੱਫ਼ ਵੱਲੋਂ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਹੈ। 

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News