ਪਾਕਿ ਨਾਲ ਸਬੰਧ ਰੱਖਣ ਗੁਰਦਾਸਪੁਰ ਦੇ ਦੋ ਵਿਅਕਤੀ ਕਾਬੂ, ਹੋ ਸਕਦੇ ਨੇ ਵੱਡੇ ਖ਼ੁਲਾਸੇ

01/24/2023 1:13:35 PM

ਗੁਰਦਾਸਪੁਰ (ਵਿਨੋਦ)- ਅੱਜ ਬੀ.ਐੱਸ.ਐੱਫ਼ ਜਵਾਨਾਂ ਨੇ ਪਾਕਿਸਤਾਨ ਦੇ ਨਾਲ ਸਬੰਧ ਰੱਖਣ ਵਾਲੇ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ। ਫੜੇ ਗਏ ਵਿਅਕਤੀਆਂ ਦੀ ਪਹਿਚਾਣ ਰਾਜ ਕੁਮਾਰ ਪੁੱਤਰ ਗਿਰਧਾਰੀ ਲਾਲ ਉਮਰ 45 ਸਾਲ ਵਾਸੀ ਡੇਰਾ ਬਾਬਾ ਨਾਨਕ ਅਤੇ ਕੈਪਟਨ ਸਿੰਘ ਉਰਫ਼ ਹਰਮਨ ਉਮਰ 23 ਸਾਲ ਪੁੱਤਰ ਵੀਰ ਸਿੰਘ ਵਾਸੀ ਰੂੜੇਵਾਲ ਥਾਣਾ ਰਮਦਾਸ ਵਜੋਂ ਹੋਈ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ: ਮੁੰਡੇ ਦੇ ਵਿਆਹ 'ਤੇ ਲੱਗਾ ਸੀ ਡੀ. ਜੇ., ਭੰਗੜਾ ਪਾਉਂਦਿਆਂ ਹੋਇਆ ਤਕਰਾਰ, ਚੱਲੀ ਗੋਲ਼ੀ

ਇਸ ਸਬੰਧੀ ਬੀ.ਐੱਸ.ਐੱਫ਼ ਦੇ ਜ਼ਿਲ੍ਹਾ ਹੈੱਡਕੁਆਰਟਰ ਗੁਰਦਾਸਪੁਰ ਦੇ ਡੀ.ਆਈ.ਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਫੜੇ ਗਏ ਦੋਵੇਂ ਵਿਅਕਤੀ ਡਰਾਈਵਰ ਹਨ। ਉਨ੍ਹਾਂ ਨੂੰ 89 ਬਟਾਲੀਅਨ ਨੇ ਬੀ.ਓ.ਪੀ ਚੰਦੂਵਡਾਲਾ ਵਿਖੇ ਧੁੱਸੀ ਨੇੜੇ ਭਾਰਤ-ਪਾਕਿਸਤਾਨ ਤੋਂ ਪ੍ਰੀਤ ਗੈਸ ਏਜੰਸੀ ਦੀ ਤਰਫੋਂ ਗੈਸ ਸਿਲੰਡਰ ਸਪਲਾਈ ਕਰਨ ਵਾਲੀ ਚਾਰ ਪਹੀਆ ਗੱਡੀ ਸਮੇਤ ਕਾਬੂ ਕੀਤਾ ਗਿਆ ਹੈ। 

ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਕੈਪਟਨ ਸਿੰਘ ਉਰਫ਼ ਹਰਮਨ ਦੇ ਮੋਬਾਇਲ ’ਤੇ 18 ਪਾਕਿਸਤਾਨੀ ਨੰਬਰ ਸਨ। ਜਿਸ ਵਿਚ ਬਦਰ ਬੱਟ ਉਸਤਾਦ ਜੀ, ਚਾਚਾ ਪਾਕਿ, ਡਾ. ਪਾਕਿ ਉਸਤਾਦ, ਫ਼ਾਸਿਲ ਪਾਕਿ, ਗਜਦੇਵ ਉਸਤਾਦ, ਇਸਲਾਮਾਬਾਦ ਉਸਤਾਦ, ਜਗਦੇਵ ਵੀਰ ਪਾਕਿ, ਮੋਇਨ ਨਵਾਜ ਉਸਤਾਜ, ਉਸਤਾਜ ਇਮਤਿਆਜ ਪਾਰਟੀ, ਉਸਤਾਜ ਪਾਕਿ, ਉਸਤਾਜ ਸਕਿਲ ਪਾਕਿ, ਪਾਕਿ ਚਾਚਾ, ਪੋਲਿਸ ਪਾਕਿ ਉਸਤਾਦ, ਰਾਜਾ ਕਾਕਾ, ਸੇਵ ਦਿਸ, ਟੇਡੀ ਮੇਡਨ, ਉਸਤਾਦ ਅਜਰ ਪਾਕਿ ਨਾਮ ਤੋਂ ਸੇਵ ਕੀਤੇ ਗਏ ਸੀ। ਇਸ ਨਾਲ ਸੱਤ ਵਰਚੁਅਲ ਮੋਬਾਇਲ ਨੰਬਰ ਵਿਕਰਮ ਦੁਬਈ, ਬ੍ਰੋ.ਦੁਬਈ, ਜੀਤ, ਲਵ .ਯੂ .ਬ੍ਰੋ, ਲਵਲੀ. ਟੀ, ਪ੍ਰਿੰਸ ਰਾਮਦਾਸ ਨੂੰ ਵੀ ਸੁਰੱਖਿਅਤ ਕਰ ਸੇਵ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇੰਸਟਾਗ੍ਰਾਮ ਅਤੇ ਫੇਸਬੁੱਕ ਆਈ.ਡੀ ਵੀ ਵੱਖ-ਵੱਖ ਦੀ ਪਾਈ ਗਈ।

ਇਹ ਵੀ ਪੜ੍ਹੋ- ਬਟਾਲਾ ਵਿਖੇ ਗੁਆਂਢੀ ਮੁੰਡੇ ਤੋਂ ਦੁਖੀ ਔਰਤ ਨੇ ਕੀਤੀ ਖ਼ੁਦਕੁਸ਼ੀ, ਪਤੀ ਵੱਲੋਂ ਵੱਡਾ ਖ਼ੁਲਾਸਾ

ਡੀ.ਆਈ.ਜੀ ਜੋਸ਼ੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਹਿਰਾਸਤ ਵਿਚ ਲਏ ਗਏ ਦੋਹਾਂ ਵਿਅਕਤੀਆਂ 'ਚੋਂ ਇੱਕ ਨੇ ਦੱਸਿਆ ਕਿ ਉਸ ਦਾ ਭਰਾ ਵਿਕਰਮ ਸਿੰਘ 2016 ਤੋਂ 2021 ਤੱਕ ਦੁਬਈ 'ਚ ਸੀ ਅਤੇ ਉਸ ਦੇ ਕਈ ਦੋਸਤ ਪਾਕਿਸਤਾਨ ਦੇ ਫ਼ੈਸਲਾਬਾਦ ਵਿਚ ਸਨ। ਉਸ ਨੇ ਦੱਸਿਆ ਕਿ ਦੁਬਈ ਤੋਂ ਆਉਣ ਤੋਂ ਬਾਅਦ ਉਸ ਦਾ ਭਰਾ ਵੀ ਦਸੰਬਰ 2022 'ਚ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਚਲਾ ਗਿਆ ਸੀ। ਉਹ ਫੇਸਬੁੱਕ ਅਕਾਊਂਟ ਰਾਹੀਂ ਚੈੱਟ ਅਤੇ ਵਾਇਸ ਮੈਸੇਜ ਰਾਹੀਂ ਅਫ਼ਖਤਾਰ ਸਹਿਜਾਦ ਦੇ ਸੰਪਰਕ ਵਿਚ ਹੈ।

ਫਿਲਹਾਲ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵਾਂ ਵੱਲੋਂ ਪੇਸ਼ ਕੀਤੇ ਗਏ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਸਬੰਧੀ ਪੁਲਸ ਦੀ ਮਦਦ ਵੀ ਲਈ ਜਾਵੇਗੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 

   


Shivani Bassan

Content Editor

Related News