ਬੀ. ਐੱਸ. ਐੱਫ ਨੇ ਗ੍ਰਿਫਤਾਰ ਕੀਤਾ ਪਾਕਿਸਤਾਨੀ ਨਾਗਰਿਕ

Tuesday, Apr 02, 2024 - 12:47 PM (IST)

ਬੀ. ਐੱਸ. ਐੱਫ ਨੇ ਗ੍ਰਿਫਤਾਰ ਕੀਤਾ ਪਾਕਿਸਤਾਨੀ ਨਾਗਰਿਕ

ਅੰਮ੍ਰਿਤਸਰ (ਨੀਰਜ): ਬੀ. ਐੱਸ. ਐੱਫ. ਅੰਮ੍ਰਿਤਸਰ  ਸੈਕਟਰ ਦੀ ਟੀਮ ਨੇ ਪਿੰਡ ਰੋੜਾਂਵਾਲਾ ਦੇ ਇਲਾਕੇ ਵਿਚ ਇਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਨਾਜਾਇਜ਼ ਤੌਰ ’ਤੇ ਭਾਰਤੀ ਸਰਹੱਦ ਵਿਚ ਦਾਖਲ ਹੋ ਰਿਹਾ ਸੀ। ਪਾਕਿਸਤਾਨੀ ਨਾਗਰਿਕ ਦੇ ਕਬਜ਼ੇ ਵਿਚੋਂ 875 ਰੁਪਏ ਦੀ ਪਾਕਿਸਤਾਨੀ ਕਰੰਸੀ ਅਤੇ ਹੋਰ ਸਾਮਾਨ ਬਰਾਮਦਾ ਹੋਇਆ ਹੈ, ਜਿਸ ਤੋਂ ਬਾਅਦ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਬਾਰਡਰ ਰੇਂਜ ਪੁਲਸ ਦੀ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ, 4 ਜ਼ਿਲ੍ਹਿਆਂ ’ਚ ਸਰਚ ਆਪ੍ਰੇਸ਼ਨ, 30 ਗ੍ਰਿਫ਼ਤਾਰ

ਹਾਲਾਂਕਿ ਆਮ ਤੌਰ 'ਤੇ ਜਦੋਂ ਕੋਈ ਪਾਕਿਸਤਾਨੀ ਨਾਗਰਿਕ ਗਲਤੀ ਨਾਲ ਭਾਰਤੀ ਸਰਹੱਦ 'ਤੇ ਆ ਜਾਂਦਾ ਹੈ ਤਾਂ ਬੀ.ਐੱਸ.ਐੱਫ. ਵੱਲੋਂ ਉਸ ਨੂੰ ਛੱਡ ਕੇ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ, ਪਰ ਉਕਤ ਨਾਗਰਿਕ ਦੀ ਸ਼ੱਕੀ ਹਾਲਤ ਕਾਰਨ ਉਸ ਨੂੰ ਕਾਬੂ ਕਰ ਲਿਆ ਗਿਆ।

ਇਹ ਵੀ ਪੜ੍ਹੋ : ਕਣਕ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਪਾਵਰਕਾਮ ਨੇ ਕੰਟਰੋਲ ਰੂਮ ਦੇ ਨੰਬਰ ਕੀਤੇ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News