BSF ਨੇ 71 ਬਟਾਲੀਅਨ ਵਲੋਂ ਬਾਰਡਰ ’ਤੇ ਚਲਾਇਆ ਸਰਚ ਆਪ੍ਰੇਸ਼ਨ, ਨਹੀਂ ਮਿਲੀ ਕੋਈ ਸ਼ੱਕੀ ਚੀਜ਼
Sunday, Nov 07, 2021 - 05:12 PM (IST)

ਖੇਮਕਰਨ (ਸੋਨੀਆ) - ਮੌਸਮ ਬਦਲਣ ਦੇ ਨਾਲ-ਨਾਲ ਹਿੰਦ-ਪਾਕਿ ਬਾਰਡਰ ’ਤੇ ਦੇਸ਼ ਨੂੰ ਬਰਬਾਦੀ ਵੱਲ ਲੈ ਕੇ ਜਾਣ ਵਾਲੀਆਂ ਘਟੀਆ ਗਤੀਵਿਧੀਆਂ ਵੀ ਤੇਜ਼ ਹੋ ਜਾਂਦੀਆਂ ਹਨ। ਇਸ ਦੇ ਚੱਲਦਿਆਂ ਸਾਨੂੰ ਰੋਜ਼ ਕੁਝ ਨਾ ਕੁਝ ਬਾਰਡਰ ’ਤੇ ਗਲਤ ਹੋਣ ਦੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ। ਜਿਵੇਂ ਕਿ ਕਦੀ ਹਥਿਆਰਾਂ ਦਾ ਮਿਲਣਾ, ਡਰੱਗ, ਹੈਰੋਇਨ ਅਤੇ ਕੁਝ ਸ਼ੱਕੀ ਵਸਤੂਆਂ ਦਾ ਮਿਲਣਾ, ਦੁਸ਼ਮਣਾਂ ਵਲੋਂ ਹਿੰਦ-ਪਾਕਿ ਬਾਰਡਰ ’ਤੇ ਨਜ਼ਰ ਰੱਖਣ ਲਈ ਇਕ ਨਵੀਂ ਕਾਢ ਡਰੋਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਜਲੰਧਰ ’ਚ ਵੱਡੀ ਵਾਰਦਾਤ: 5 ਸਾਲਾਂ ਧੀ ਸਾਹਮਣੇ ਮੌਤ ਦੇ ਘਾਟ ਉਤਾਰੀ ਮਾਂ, ਫਿਰ ਨੌਜਵਾਨ ਨੇ ਖ਼ੁਦ ਨੂੰ ਲਾਇਆ ਕਰੰਟ (ਤਸਵੀਰਾਂ)
ਇਸ ਦੇ ਚੱਲਦਿਆਂ ਅੱਜ ਬੀ.ਪੀ.ਓ ਕਰਮਾ ’ਤੇ ਸਥਿਤ ਬੀ.ਐੱਸ.ਐੱਫ ਬਟਾਲੀਅਨ 71 ਦੇ ਜਵਾਨਾਂ ਵਲੋਂ ਬੀ.ਓ.ਪੀ ਕਰਮਾ ਬੀ.ਐੱਸ.ਐੱਫ ਦੇ ਬੀ.ਓ.ਪੀ ਨੰਬਰ-133/4 ਦੀ ਅਲਾਈਨਮੈਂਟ ਵਿਚ ਲਗਭਗ 200-250 ਮੀਟਰ ਦੀ ਉਚਾਈ ਤੱਕ ਸ਼ੱਕੀ ਉੱਡਣ ਵਾਲੀ ਵਸਤੂ ਡਰੋਨ ਨੂੰ ਦੇਖਿਆ ਗਿਆ। ਬੀ.ਐੱਸ.ਐੱਫ ਦੇ ਜਵਾਨਾਂ ਵਲੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਹਨੇਰੇ ਦਾ ਫ਼ਾਇਦਾ ਉਠਾ ਕੇ ਉੱਡਣਸ਼ੀਲ ਵਸਤੂ ਮੁਡ਼ ਪਾਕਿਸਤਾਨ ਵੱਲ ਆਪਣਾ ਰੁਖ ਕਰ ਗਈ। ਬੀ.ਐੱਸ.ਐੱਫ ਦੇ ਨੌਜਵਾਨਾਂ ਵਲੋਂ ਸਵੇਰ ਤੋਂ ਸਰਚ ਆਪ੍ਰੇਸ਼ਨ ਚਲਾਇਆ ਗਿਆ ਹੈ ਪਰ ਅਜੇ ਤੱਕ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ ਹੈ।
ਪੜ੍ਹੋ ਇਹ ਵੀ ਖ਼ਬਰ - ਨਾਜਾਇਜ਼ ਸਬੰਧਾਂ ’ਚ ਅੜਿੱਕਾ ਬਣਨ ’ਤੇ ਮਾਂ-ਧੀ ਦਾ ਬੇਰਹਿਮੀ ਨਾਲ ਕਤਲ, ਰਸੋਈ ’ਚੋ ਮਿਲੀਆਂ ਲਾਸ਼ਾਂ