ਗੁਰਦਾਸਪੁਰ : ਨਹਿਰ 'ਚੋਂ ਮਿਲੀ ਲਾਲ ਚੂੜੇ ਵਾਲੀ ਕੁੜੀ ਦੀ ਲਾਸ਼, ਪਰਿਵਾਰ ਦਾ ਬਿਆਨ ਸੁਣ ਉੱਡੇ ਹੋਸ਼
Tuesday, Apr 01, 2025 - 11:50 AM (IST)

ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਜ਼ਿਲ੍ਹੇ ਅੰਦਰ ਪਿੰਡ ਬੱਬੇਹਾਲੀ ਨੇੜਿਓਂ ਧਾਰੀਵਾਲ ਨੂੰ ਜਾਂਦੀ ਨਹਿਰ 'ਚ ਬੀਤੇ ਦਿਨੀਂ ਨੂੰਹ ਸੱਸ ਨੂੰ ਲੁਟੇਰਿਆਂ ਵੱਲੋਂ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੌਰਾਨ ਝੜਪ ਮੌਕੇ ਨੂੰਹ ਨਹਿਰ 'ਚ ਜਾ ਡਿੱਗ ਗਈ ਸੀ। ਇਸ ਤੋਂ ਬਾਅਦ ਅੱਜ ਨੂੰਹ ਦੀ ਲਾਸ਼ ਨਹਿਰ 'ਚ ਤੈਰਦੀ ਹੋਈ ਮਿਲੀ। ਜਾਣਕਾਰੀ ਅਨੁਸਾਰ ਅਮਨਪ੍ਰੀਤ ਕੌਰ (ਨੂੰਹ) ਅਤੇ ਰੁਪਿੰਦਰ ਕੌਰ(ਸੱਸ) ਐਕਟਿਵਾ 'ਤੇ ਸਵਾਰ ਹੋ ਕੇ ਤਿੱਬੜੀ ਤੋਂ ਧਾਰੀਵਾਲ ਨੂੰ ਜਾਂਦੀ ਨਹਿਰ ਦੀ ਪਟਰੀ ਰਸਤੇ ਜਾ ਰਹੀਆਂ ਸਨ। ਇਸ ਦੌਰਾਨ ਬੱਬੇਹਾਲੀ ਪੁੱਲ ਤੋਂ ਕਰੀਬ 200 ਮੀਟਰ ਦੂਰੀ 'ਤੇ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਕੇ ਗਹਿਣੇ ਅਤੇ ਪੈਸੇ ਖੋਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ- ਟਰੈਕਟਰ 'ਤੇ ਚੜ੍ਹ ਖੇਡ ਰਹੇ ਸੀ ਤਿੰਨ ਬੱਚੇ, ਅਚਾਨਕ ਸਟਾਰਟ ਹੋਣ ਕਾਰਣ ਵਾਪਰ ਗਿਆ ਵੱਡਾ ਹਾਦਸਾ
ਇਸ ਝੜਪ ਦੌਰਾਨ ਲੁਟੇਰਿਆਂ ਨੇ ਨੂੰਹ ਨੂੰ ਧੱਕਾ ਦੇ ਦਿੱਤਾ ਜਿਸ ਦੌਰਾਨ ਉਹ ਨਹਿਰ ਵਿਚ ਡਿੱਗ ਪਈ। ਇਸ ਮੌਕੇ ਲੁਟੇਰੇ ਫਰਾਰ ਹੋ ਗਏ ਅਤੇ ਸੱਸ ਵੱਲੋਂ ਰੌਲਾ ਪਾਏ ਜਾਣ 'ਤੇ ਲੋਕ ਇਕੱਠੇ ਹੋ ਗਏ ਜਿਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਖਬਰ ਲਿਖੇ ਜਾਣ ਤੱਕ ਗੋਤਾਖੋਰਾਂ ਵੱਲੋਂ ਉਕਤ ਲਾਪਤਾ ਹੋਈ ਅਮਨਪ੍ਰੀਤ ਕੌਰ ਦੀ ਭਾਲ ਕੀਤੀ ਜਾ ਰਹੀ ਸੀ। ਜਿਸ ਤੋਂ ਬਾਅਦ ਅੱਜ 5ਵੇਂ ਦਿਨ ਮ੍ਰਿਤਕਾ ਦੀ ਲਾਸ਼ ਬਰਾਮਦ ਹੋਈ ।
ਇਹ ਵੀ ਪੜ੍ਹੋ- ਸ਼ਰਮਨਾਕ ਹੋਇਆ ਪੰਜਾਬ: ਕਲਯੁਗੀ ਪਿਓ ਨੇ ਆਪਣੀ ਮਾਸੂਮ ਧੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ
ਦੂਜੇ ਪਾਸੇ ਮ੍ਰਿਤਕਾ ਦੇ ਪੇਕੇ ਪਰਿਵਾਰ ਦਾ ਕਹਿਣਾ ਹੈ ਕਿ 5 ਦਿਨਾਂ ਬਾਅਦ ਧਾਰੀਵਾਲ ਨੇੜੇ ਅਮਨਦੀਪ ਕੌਰ ਦੀ ਲਾਸ਼ ਬਰਾਮਦ ਹੋਈ ਹੈ। ਉਨ੍ਹਾਂ ਇਲਜ਼ਾਮ ਲਗਾਉਦੀਆਂ ਦੱਸਿਆ ਕਿ ਸਾਡੀ ਧੀ ਨੂੰ ਉਸ ਦੀ ਸੱਸ ਰੁਪਿੰਦਰ ਕੌਰ ਨੇ ਨਹਿਰ 'ਚ ਧੱਕਾ ਦਿੱਤਾ ਸੀ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਪੇਪਰ ਦੇ ਕੇ ਪਰਤ ਰਹੇ 10ਵੀਂ ਦੇ 2 ਵਿਦਿਆਰਥੀਆਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8