ਬਮਿਆਲ ਖੇਤਰ ''ਚ ਪੁਲਸ ਦਾ ਹਾਈ ਅਲਰਟ, ਸਾਰੇ ਹੀ ਨਾਕਿਆਂ ''ਤੇ ਵਧਾਈ ਪੁਲਸ ਫੋਰਸ
Monday, Mar 24, 2025 - 08:11 PM (IST)

ਬਮਿਆਲ (ਹਰਜਿੰਦਰ ਸਿੰਘ ਗੋਰਾਇਆ) : ਜੰਮੂ ਕਸ਼ਮੀਰ ਦੇ ਹੀਰਾਨਗਰ ਸੈਕਟਰ ਦੇ ਵਿੱਚ ਕੱਲ ਸ਼ਾਮ 5 ਵਜੇ ਤੋਂ ਹੋ ਰਹੀ ਮੁੱਠਭੇੜ ਦੇ ਚਲਦੇ ਜਿੱਥੇ ਪੂਰੇ ਜੰਮੂ ਕਸ਼ਮੀਰ ਦੇ 'ਚ ਹਾਈ ਅਲਰਟ ਕੀਤਾ ਗਿਆ ਹੈ। ਉੱਥੇ ਹੀ ਪੰਜਾਬ ਦੀ ਜੋ ਸਰਹੱਦ ਜੰਮੂ ਕਸ਼ਮੀਰ ਦੇ ਨਾਲ ਲੱਗਦੀ ਹੈ। ਉਸ 'ਤੇ ਵੀ ਪੰਜਾਬ ਪੁਲਸ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਇਸ ਅਲਰਟ ਦਾ ਅਸਰ ਸਭ ਤੋਂ ਜਿਆਦਾ ਬਮਿਆਲ ਸੈਕਟਰ ਅਤੇ ਨਰੋਟ ਜੈਮਲ ਸਿੰਘ ਇਲਾਕੇ ਦੇ ਵਿੱਚ ਦੇਖਿਆ ਗਿਆ ਹੈ ਕਿਉਂਕਿ ਬਮਿਆਲ ਤੇ ਨਰੋਟ ਜੈਮਲ ਸਿੰਘ ਦੀ ਸਰਹੱਦ ਜੰਮੂ ਕਸ਼ਮੀਰ ਦੇ ਸਰਹੱਦੀ ਖੇਤਰ ਦੇ ਬਿਲਕੁੱਲ ਨਾਲ ਲੱਗਦੀਆਂ ਹਨ। ਜਿਸ ਦੇ ਚਲਦੇ ਇਸ ਖੇਤਰ ਵਿੱਚ ਪੰਜਾਬ ਪੁਲਸ ਵੱਲੋਂ ਪੂਰੀ ਮੁਸੈਤਦੀ ਦੇ ਨਾਲ ਨਾਕਾਬੰਦੀ ਕਰ ਦਿੱਤੀ ਗਈ ਹੈ। ਦਰਅਸਲ ਜੰਮੂ ਕਸ਼ਮੀਰ ਦੇ ਹੀਰਾਨਗਰ ਸੈਕਟਰ ਜਿਸਦੇ ਪਿੰਡ ਸਨਿਆਲ ਵਿਖੇ ਘਟਨਾ ਵਾਪਰੀ ਹੈ। ਉਹ ਭਾਰਤ ਪਾਕਿਸਤਾਨ ਸਰਹੱਦ ਦੇ ਬਿਲਕੁਲ ਜ਼ੀਰੋ ਰੇਖਾ 'ਤੇ ਸਥਿਤ ਹੈ ਅਤੇ ਇਸ ਪਿੰਡ ਦੀ ਦੂਰੀ ਬਮਿਆਲ ਸੈਕਟਰ ਤੋਂ ਲਗਭਗ 25 ਕਿਲੋਮੀਟਰ ਹੈ। ਜਿਸਦੇ ਚੱਲਦੇ ਬਮਿਆਲ ਖੇਤਰ ਦੇ ਅਧੀਨ ਆਉਂਦੇ ਸਾਰੇ ਹੀ ਸੈਕਿੰਡ ਲਾਈਨ ਆਫ ਡਿਫੈਂਸ ਦੇ ਨਾਕਿਆਂ ਨੂੰ ਪੰਜਾਬ ਪੁਲਸ ਵੱਲੋਂ ਸਖਤ ਕਰ ਦਿੱਤਾ ਗਿਆ ਤੇ ਸਾਰੇ ਨਾਕਿਆਂ ਤੇ ਫੋਰਸ ਵਧਾ ਦਿੱਤੀ ਗਈ ਹੈ। ਜਿਸ ਦੇ ਚੱਲਦੇ ਜੰਮੂ ਕਸ਼ਮੀਰ ਤੋਂ ਪੰਜਾਬ ਵੱਲ ਆਉਣ ਵਾਲੇ ਬਹੁਤ ਸਾਰੇ ਗੁਪਤ ਰਸਤੇ ਉਪਲਬਧ ਹਨ। ਜਿਸ ਦੇ ਚੱਲਦੇ ਪੁਲਸ ਕਿਸੇ ਵੀ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੁੰਦੀ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਵੱਲੋ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਜੋ ਵੀ ਨਾਕੇ ਜੰਮੂ ਕਸ਼ਮੀਰ ਨਾਲ ਸੰਬੰਧਿਤ ਹਨ ਉਨ੍ਹਾਂ 'ਤੇ ਸਖਤੀ ਕਰ ਦਿੱਤੀ ਗਈ ਹੈ ਤੇ ਪੁਲਸ ਫੋਰਸ 'ਚ ਵੀ ਵਾਧਾ ਕਰ ਦਿਤਾ ਗਿਆ ਹੈ। ਸਰਹੱਦੀ ਖੇਤਰ ਬਮਿਆਲ ਦੀ ਗੱਲ ਕੀਤੀ ਜਾਵੇ ਤਾਂ ਬਮਿਆਲ ਤੋਂ ਕਥਲੋਰ ਤੱਕ ਕੁੱਲ ਛੇ ਸੈਕਿੰਡ ਲਾਈਨ ਆਫ ਡਿਫੈਂਸ ਦੇ ਨਾਕੇ ਨੇ ਜਿਨ੍ਹਾਂ 'ਤੇ ਪੰਜਾਬ ਪੁਲਸ ਵੱਲੋਂ ਸਖਤ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਸੀਸੀਟੀਵੀ ਕੈਮਰੇ ਦੇ ਰਾਹੀਂ ਸਾਰੇ ਵਾਹਨਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਇਸ ਵਿਸ਼ੇ 'ਤੇ ਐੱਸਐੱਚਓ ਨਰੋਟ ਜੈਮਲ ਸਿੰਘ ਅੰਗਰੇਜ਼ ਸਿੰਘ ਦਾ ਕਹਿਣਾ ਹੈ ਕਿ ਹੀਰਾਨਗਰ 'ਚ ਹੋਈ ਮੁੱਠਭੇੜ ਤੋਂ ਬਾਅਦ ਪੰਜਾਬ ਪੁਲਸ ਵੱਲੋਂ ਸੈਕਟਰ ਬਮਿਆਲ ਦੇ ਵਿੱਚ ਪੂਰਨ ਰੂਪ ਨਾਕੇਬੰਦੀ ਕਰ ਦਿੱਤੀ ਗਈ ਹੈ ਤੇ ਪੁਲਸ ਫੋਰਸ ਪੂਰੀ ਤਰ੍ਹਾਂ ਆਉਣ ਜਾਣਾ ਵਾਲੇ ਸਾਰੇ ਵਾਹਨਾ ਦੀ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਤਰ੍ਹਾਂ ਦੀ ਕੋਈ ਅਣਸਖਾਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8