ਸਰਕਾਰੀ ਕਾਲਜ ਦੀ ਕੰਪਿਊਟਰ ਲੈਬ ’ਚੋਂ ਕੰਪਿਊਟਰ ਤੇ LED ਚੋਰੀ

Thursday, Mar 20, 2025 - 06:14 PM (IST)

ਸਰਕਾਰੀ ਕਾਲਜ ਦੀ ਕੰਪਿਊਟਰ ਲੈਬ ’ਚੋਂ ਕੰਪਿਊਟਰ ਤੇ LED ਚੋਰੀ

ਗੁਰਦਾਸਪੁਰ (ਵਿਨੋਦ, ਹਰਮਨ)-ਜਿੱਥੇ ਇੱਕ ਪਾਸੇ ਪੁਲਸ ‘ਯੁੱਧ ਨਸ਼ਾ ਵਿਰੁੱਧ’ ਮੁਹਿੰਮ ਤਹਿਤ ਲਗਾਤਾਰ ਨਸ਼ੇ ਦੇ ਸੌਦਾਗਰਾਂ ਤੇ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕਰ ਰਹੀ ਹੈ ਉੱਥੇ ਹੀ ਸੂਬੇ ਵਿੱਚ ਚੋਰੀਆਂ ਦਾ ਸਿਲਸਿਲਾ ਵੀ ਚੱਲ ਨਿਕਲਿਆ ਹੈ। ਲਗਾਤਾਰ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਚੋਰੀ ਦੀ ਘਟਨਾ ਸਰਕਾਰੀ ਕਾਲਜ ਵਿਖੇ ਵਾਪਰੀ ਹੈ ਜਿੱਥੇ ਸੀ.ਐੱਮ.ਸੀ ਕੰਪਿਊਟਰ ਲੈਬ ਵਿੱਚ ਬੀਤੀ ਰਾਤ ‌ਚੋਰਾਂ ਨੇ ਬਾਹਰ ਦੀ ਜਾਲੀ ਕੱਟੀ ਅਤੇ ਸ਼ੀਸ਼ਾ ਤੋੜ ਦਿੱਤਾ । ਸ਼ੀਸ਼ਾ ਤੋੜਨ ਤੋਂ ਬਾਅਦ ਗਰਿਲ ਕੱਟ ਕੇ ਚੋਰ ਕੰਪਿਊਟਰ ਲੈਬ ਵਿੱਚ ਵੜੇ ਅਤੇ ਲੈਬ ਦੇ ਅੰਦਰੋਂ 4 ਐਲ.ਈ.ਡੀ, 4 ਸੀ.ਪੀ.ਯੂ, 2 ਕੀ ਬੋਰਡ ਅਤੇ 1 ਪ੍ਰਿੰਟਰ ਚੋਰੀ ਕਰਕੇ ਲੈ ਗਏ ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਮਕਾਨ ਮਾਲਕ ਨੇ ਕਿਰਾਏਦਾਰ ਦਾ ਕਰ 'ਤਾ ਕਤਲ

ਸਰਕਾਰੀ ਕਾਲਜ ਗੁਰਦਾਸਪੁਰ ਦੀ ਪ੍ਰਿੰਸੀਪਲ ਡਾਕਟਰ ਰੋਮੀ ਅਰੋੜਾ ਤੇ ਵਾਈਸ ਪ੍ਰਿੰਸੀਪਲ ਸਰਬਜੀਤ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਥਾਣਾ ਸਿਟੀ ਪੁਲਸ ਨੂੰ ਦਿੱਤੀ ਜਾ ਚੁੱਕੀ ਹੈ ਅਤੇ ਪੁਲਸ ਵੱਲੋਂ ਕਾਲਜ ਦੀ ਵਿੱਚ ਆ ਕੇ ਮੌਕਾ ਵੀ ਵੇਖਿਆ ਗਿਆ , ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ ਉੱਥੇ ਹੀ ਸਰਕਾਰੀ ਕਾਲਜ ਵਿੱਚ ਲਗਾਤਾਰ ਸੈਰ ਕਰਨ ਆਉਣ ਵਾਲੇ ਲੋਕਾਂ ਨੇ ਦੱਸਿਆ ਕਿ ਦੇਰ ਸ਼ਾਮ ਕਾਲਜ ਵਿੱਚ ਕੁਝ ਨਸ਼ੇੜੀ ਕਿਸਮ ਦੇ ਸ਼ੱਕੀ ਨੌਜਵਾਨਾਂ ਦੀ ਆਮਦ ਲਗਾਤਾਰ ਵੱਧ ਰਹੀ ਹੈ ਅਤੇ ਨੌਜਵਾਨ ਕਾਲਜ ਦੀ ਪਿੱਛੇ ਗਰਾਊਂਡ ਵਿੱਚ ਦੇਰ ਰਾਤ ਤੱਕ ਘੁੰਮਦੇ ਰਹਿੰਦੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਤੇਜ਼ ਰਫ਼ਤਾਰ ਦਾ ਕਹਿਰ, ਦਾਦੇ-ਪੋਤੇ ਦੀ ਤੜਫ-ਤੜਫ਼ ਕੇ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News