ਨੀਲੇ ਕਾਰਡ ਕੱਟਣ ਅਤੇ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਖਿਲਾਫ਼ 7 ਜੁਲਾਈ ਨੂੰ ਅਕਾਲੀ ਦਲ ਵਿੱਢੇਗਾ ਵੱਡਾ ਸੰਘਰਸ਼: ਜਥੇ ਲੋਪੋਕੇ

7/5/2020 5:40:30 PM

ਰਾਜਾਸਾਂਸੀ (ਰਾਜਵਿੰਦਰ):  ਜ਼ਿਲ੍ਹਾ ਪ੍ਰਧਾਨ ਦਿਹਾਤੀ ਅਕਾਲੀ ਦਲ ਜਥੇ: ਵੀਰ ਸਿੰਘ ਲੋਪੋਕੇ ਵਲੋਂ ਹਲਕਾ ਰਾਜਾਸਾਂਸੀ ਦੇ ਸਮੂਹ ਅਕਾਲੀ ਲੀਡਰਾਂ,ਸਰਕਲ ਪ੍ਰਧਾਨਾਂ,ਪੰਚਾਂ,ਸਰਪੰਚਾਂ ਅਤੇ ਸਮੂਹ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ। ਇਸ ਵਿੱਚ ਸਟੇਜ ਸਕੱਤਰ ਦੀ ਸੇਵਾ ਯੂਥ ਅਕਾਲੀ ਦਲ ਕੌਰ ਕਮੇਟੀ ਮੈਂਬਰ ਰਾਣਾ ਰਣਬੀਰ ਸਿੰਘ ਲੋਪੋਕੇ ਨੇ ਨਿਭਾਈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਜਥੇ: ਵੀਰ ਸਿੰਘ ਲੋਪਕੇ ਅਤੇ ਮੈਂਬਰ ਯੂਥ ਅਕਾਲੀ ਦਲ ਕੌਰ ਕਮੇਟੀ ਰਾਣਾ ਰਣਬੀਰ ਸਿੰਘ ਲੋਪੋਕੇ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤਹਿਤ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਆਏ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੀਤੇ ਜਾ ਰਹੇ ਬੇਲੋੜੇ ਵਾਧੇ ਅਤੇ ਕੋਰੋਨਾ ਮਹਾਮਾਰੀ ਦੀ ਮਾਰ ਝੱਲ ਰਹੇ ਗਰੀਬ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਕੱਟੇ ਜਾ ਰਹੇ ਨੀਲੇ ਕਾਰਡਾਂ ਕਾਰਨ 7 ਜੁਲਾਈ ਨੂੰ ਸਵੇਰੇ 10 ਤੋਂ 11 ਵਜੇ ਤੱਕ ਹਲਕਾ ਰਾਜਾਸਾਂਸੀ ਦੇ ਹਰੇਕ ਪਿੰਡ,ਕਸਬੇ,ਸ਼ਹਿਰਾਂ 'ਚ ਰੋਸ ਮੁਜਾਹਰੇ ਕਰਕੇ ਹਰੇਕ ਵਰਗ ਨਾਲ ਹੋ ਰਹੇ ਇਸ ਧੱਕੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

ਉਨ੍ਹਾਂ ਅੱਗੇ ਕਿਹਾ ਕਿ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਦਾ ਮਾਰੂ ਅਸਰ ਪਹਿਲਾਂ ਤੋਂ ਹੀ ਕੋਰੋਨਾ ਮਹਾਮਾਰੀ ਦੀ ਮਾਰ ਝੱਲ ਰਹੇ ਟਰਾਂਸਪੋਟਰ,ਇੰਡਸਟਰੀ ਅਤੇ ਕਿਸਾਨਾਂ ਉਪਰ ਪੈ ਰਿਹਾ ਹੈ,ਡੀਜ਼ਲ ਦੀਆਂ ਕੀਮਤਾਂ ਵਧਣ ਕਰਕੇ ਬੱਸਾਂ ਦੇ ਕਿਰਾਏ ਵਧਣਾ,ਢੋਆ-ਢੁਆਈ ਦਾ ਖਰਚਾ ਵਧਣ ਕਰਕੇ ਜ਼ਰੂਰੀ ਵਸਤਾਂ ਦੀ ਮਹਿੰਗਾਈ 'ਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜਾ ਵਲੋਂ ਇਨ੍ਹਾਂ ਟੈਕਸਾਂ ਰਾਹੀਂ ਕਿੰਨਾਂ ਵੱਡਾ ਬੋਝ ਆਮ ਜਨਤਾ ਤੇ ਪਾਇਆ ਜਾਂਦਾ ਹੈ। ਉਨ੍ਹਾਂ ਅੰਕੜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜੋ ਐਕਸਾਈਜ਼ ਡਿਊਟੀ ਲਗਾਈ ਜਾਂਦੀ ਹੈ। ਉਸ 'ਚ ਟੈਕਸਾਂ ਦੀ ਵੰਡ ਸਮੇਂ 42% ਹਿੱਸਾ ਆਪਣੇ ਆਪ ਸੰਵਿਧਾਨਕ ਸੰਸਥਾਵਾਂ ਰਾਹੀ ਸੂਬਿਆ ਕੋਲ ਪਹੁੰਚ ਜਾਂਦਾ ਹੈ ਪਰ ਕਿਸਾਨ,ਮਜ਼ਦੂਰ ਅਤੇ ਟਰਾਂਸਪੋਟਰਾਂ ਦੀ ਹਮਦਰਦ ਅਖਵਾਉਣ ਵਾਲੀ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਵੱਖਰੇ ਤੌਰ ਤੇ ਭਾਰੀ ਟੈਕਸ ਲਗਾ ਕਿ ਆਮ ਗਰੀਬ ਲੋਕਾਂ ਤੇ ਕਾਫੀ ਵੱਡਾ ਬੋਝ ਪਾਇਆ ਜਾ ਰਿਹਾ ਹੈ। ਲੋਕਾਂ ਨੂੰ ਸਹੂਲਤਾਂ ਦੇਣ ਦੇ ਦਾਅਵੇ ਕਰਨ ਵਾਲੀ ਪਾਰਟੀ ਆਮ ਆਦਮੀ ਦੀ ਸਰਕਾਰ ਸਿਰਫ ਦਿੱਲੀ ਵਿੱਚ ਹੈ ਅਤੇ ਉਨ੍ਹਾਂ ਵੱਲੋਂ ਡੀਜ਼ਲ ਅਤੇ ਪੈਟਰੋਲ ਉੱਪਰ ਸਭ ਤੋਂ ਵੱਧ ਟੈਕਸ ਲਗਾਇਆ ਜਾ ਰਿਹਾ ਹੈ। ਦਿੱਲੀ ਦੇਸ਼ ਦਾ ਅਜਿਹਾ ਸੂਬਾ ਬਣ ਚੁੱਕਾ ਹੈ ਜਿੱਥੇ ਡੀਜ਼ਲ ਪੈਟਰੋਲ ਨਾਲੋ ਮਹਿੰਗਾ ਹੋ ਚੁੱਕਾ ਹੈ। ਉਨ੍ਹਾਂ ਚਿੰਤਾਂ ਪ੍ਰਗਟ ਕਰਦਿਆਂ ਕਿਹਾ ਕਿ ਹਰਿਆਣਾ,ਚੰਡੀਗੜ,ਹਿਮਾਚਲ ਪ੍ਰਦੇਸ਼ ਵਿੱਚ ਸਭ ਜਗ੍ਹਾ ਪੰਜਾਬ ਨਾਲੋ ਘੱਟ ਟੈਕਸ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਬੇਲੋੜੇ ਟੈਕਸਾਂ ਨੂੰ ਵਾਪਸ ਨਾ ਲਿਆ ਤਾਂ ਪਾਰਟੀ ਪ੍ਰਧਾਨ ਨਾਲ ਸਲਾਹ ਮਸ਼ਵਰਾ ਕਰਕੇ ਅਕਾਲੀ ਦਲ ਹੋਰ ਵੱਡਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗਾ। ਇਸ ਮੋਕੇ ਜਥੇ: ਸੁਰਜੀਤ ਸਿੰਘ ਭਿੱਟਵੱਡ,ਸਾ:ਚੇਅਰਮੈਨ ਰਾਜਵਿੰਦਰ ਸਿੰਘ ਰਾਜਾ ਲਦੇਹ ਮੈਬਰ ਜਨਰਲ ਕੋਸਲ ਪੰਜਾਬ,ਸਾ:ਚੇਅਰਮੈਨ ਸਵਿੰਦਰ ਸਿੰਘ ਝੰਜੋਟੀ,ਸਾ: ਚੇਅਰਮੈਨ ਗੁਰਮੀਤ ਸਿੰਘ ਭੱਪਾ ਆਦਿ ਹਾਜ਼ਰ ਸਨ।


Shyna

Content Editor Shyna