ਖੇਡ ਮੁਕਾਬਲੇ ਬੱਚਿਆਂ ਤੇ ਨੌਜਵਾਨਾਂ ''ਚ ਨਵਾਂ ਉਤਸ਼ਾਹ ਭਰਨਗੇ : ਕੁਲਦੀਪ ਧਾਲੀਵਾਲ
Saturday, Sep 02, 2023 - 07:54 PM (IST)
ਅਜਨਾਲਾ (ਫਰਿਆਦ) : 'ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2' ਦੇ ਤਹਿਤ ਰੱਸਾਕਸ਼ੀ, ਫੁੱਟਬਾਲ, ਵਾਲੀਬਾਲ, ਕਬੱਡੀ, ਖੋਹ-ਖੋਹ ਆਦਿ ਖੇਡਾਂ ਦੇ ਅਜਨਾਲਾ ਸ਼ਹਿਰ ਦੀ ਕੀਰਤਨ ਦਰਬਾਰ ਸੇਵਾ ਸੋਸਾਇਟੀ ਦੇ ਮੈਦਾਨ ਅਤੇ ਸਰਕਾਰੀ ਡਿਗਰੀ ਕਾਲਜ ਅਜਨਾਲਾ ਵਿਖੇ ਬਲਾਕ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਹੋਏ ਉਦਘਾਟਨੀ ਸਮਾਗਮ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਵੱਖ-ਵੱਖ ਜ਼ਿਲ੍ਹਿਆਂ 'ਚ ਕਰਵਾਏ ਜਾਣ ਵਾਲੇ ਖੇਡ ਮੁਕਾਬਲੇ ਨੌਜਵਾਨਾਂ ਵਿੱਚ ਉਤਸ਼ਾਹ ਭਰਨਗੇ ਅਤੇ ਨੌਜਵਾਨ ਖੇਡਾਂ ਵੱਲ ਹੋਰ ਵੀ ਹੰਭਲਾ ਮਾਰ ਕੇ ਸਰੀਰਕ ਅਤੇ ਮਾਨਸਿਕ ਤੌਰ ‘ਤੇ ਮਜ਼ਬੂਤ ਹੋ ਕੇ ਸੂਬੇ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣਗੇ। ਉਨ੍ਹਾਂ ਸਕੂਲਾਂ ਦੇ ਬੱਚਿਆਂ ਨੂੰ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਵੀ ਕੀਤਾ।
ਇਹ ਵੀ ਪੜ੍ਹੋ : Breaking News : ਸੁਖਬੀਰ ਬਾਦਲ ਦੀ ਗੱਡੀ 'ਤੇ ਪਥਰਾਅ, ਚੱਲੇ ਇੱਟਾਂ-ਰੋੜੇ
ਇਸ ਮੌਕੇ ਉਨ੍ਹਾਂ ਸ਼ੁਰੂ ਹੋਣ ਜਾ ਰਹੀਆਂ ਬਲਾਕ ਪੱਧਰੀ ਖੇਡਾਂ ਵਿੱਚ ਹਿੱਸਾ ਲੈਣ ਲਈ ਸਮੂਹ ਸਕੂਲ ਮੁਖੀਆਂ ਨੂੰ ਮੁਬਾਰਕਾਂ ਦਿੰਦਿਆਂ ਵੱਧ ਤੋਂ ਵੱਧ ਬੱਚਿਆਂ ਨੂੰ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਚੁਸਤ-ਦਰੁਸਤ ਬਣਾਉਣ ਲਈ ਖੇਡਾਂ ਦਾ ਵੱਡਾ ਯੋਗਦਾਨ ਹੈ ਅਤੇ ਸਾਡੇ ਖੇਡ ਮੰਤਰੀ ਮੀਤ ਹੇਅਰ ਦੀ ਮਿਹਨਤ ਸਦਕਾ ਖੇਡਾਂ ਦਾ ਇਹ ਮਹਾਕੁੰਭ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਜੇਤੂਆਂ ਨੂੰ 7 ਕਰੋੜ ਰੁਪਏ ਦੇ ਇਨਾਮ ਵਜੋਂ ਦਿੱਤੇ ਜਾਣਗੇ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਇਨ੍ਹਾਂ ਖੇਡਾਂ ਵਿੱਚ ਬਤੌਰ ਖਿਡਾਰੀ ਜਾਂ ਦਰਸ਼ਕ ਪਹੁੰਚ ਕੇ ਬੱਚਿਆਂ ਦੀ ਹੌਸਲਾ-ਅਫਜ਼ਾਈ ਕਰਨ ਦੀ ਅਪੀਲ ਵੀ ਕੀਤੀ।
ਇਹ ਵੀ ਪੜ੍ਹੋ : Auto Sale in August: Toyota ਦੀ ਵਿਕਰੀ 'ਚ 53% ਦਾ ਵਾਧਾ, ਮਾਰੂਤੀ ਸੁਜ਼ੂਕੀ ਸਭ ਤੋਂ ਉੱਚੇ ਪੱਧਰ 'ਤੇ
ਇਸ ਮੌਕੇ ਐੱਸਡੀਐੱਮ ਅਜਨਾਲਾ ਅਰਵਿੰਦਰਪਾਲ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਸੁਖਚੈਨ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸੁਸ਼ੀਲ਼ ਕੁਮਾਰ, ਨਾਇਬ ਤਹਿਸੀਲਦਾਰ ਅਵਤਾਰ ਸਿੰਘ ਰੰਧਾਵਾ, 'ਆਪ' ਸ਼ਹਿਰੀ ਦੇ ਪ੍ਰਧਾਨ ਦੀਪਕ ਚੈਨਪੁਰੀਆ, ਐੱਨ.ਪੀ.ਏ. ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ, ਬਲਾਕ ਪ੍ਰਧਾਨ ਦਵਿੰਦਰ ਸਿੰਘ ਸੋਨੂੰ, ਸ਼ਿਵਦੀਪ ਸਿੰਘ ਚਾਹਲ, ਸਵਰਾਜ ਸਪੋਰਟਸ ਕਲੱਬ ਅਜਨਾਲਾ ਦੇ ਪ੍ਰਧਾਨ ਭਾਈ ਮੰਗਲ ਸਿੰਘ ਨਿੱਝਰ, ਭਾਈ ਕਾਬਲ ਸਿੰਘ ਸ਼ਾਹਪੁਰ, ਅਜੇ ਸ਼ਰਮਾ, ਸੁਖਦਿਆਲ ਸਿੰਘ ਭੱਖਾ, ਪਵਿੱਤਰ ਸਿੰਘ ਫੈਂਸੀ, ਅਮਰਦੀਪ ਸਿੰਘ ਰਿੰਕੂ, ਦੀਪਕ ਭੱਟੀ, ਅਮਿਤ ਪੁਰੀ, ਹਰਜੀਤ ਸਿੰਘ, ਬਲਜਿੰਦਰ ਸਿੰਘ ਚੱਕਫੂਲਾ ਆਦਿ ਹਾਜ਼ਰ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8