ਨਵਜੰਮੇ ਬੱਚੇ ਦੀ ਭੇਤਭਰੇ ਹਾਲਾਤ 'ਚ ਮੌਤ

Sunday, Oct 18, 2020 - 02:04 PM (IST)

ਨਵਜੰਮੇ ਬੱਚੇ ਦੀ ਭੇਤਭਰੇ ਹਾਲਾਤ 'ਚ ਮੌਤ

ਭਿੰਡੀ ਸੈਦਾਂ (ਗੁਰਜੰਟ) : ਥਾਣਾ ਭਿੰਡੀਸੈਦਾਂ ਅਧੀਨ ਆਉਂਦੇ ਪਿੰਡ ਭਿੰਡੀ ਔਲਖ ਵਿਖੇ ਇਕ ਨਵਜੰਮੇ ਬੱਚੇ ਦੀ ਭੇਤਭਰੇ ਹਾਲਾਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਦਿੱਲੀ ਤੋਂ ਆਏ ਮੁੰਡੇ ਦੇ ਪਰਿਵਾਰਕ ਮੈਂਬਰਾਂ ਨੇ ਕੁੜੀ ਅਤੇ ਉਸ ਦੇ ਪਰਿਵਾਰ 'ਤੇ ਦੋਸ਼ ਲਾਏ ਹਨ ਕੀ ਕੁੜੀ ਨੇ ਜਾਣਬੁੱਝ ਗਲਤ ਡਾਕਟਰ ਕੋਲੋਂ ਡਲਿਵਰੀ ਕਰਵਾ ਕੇ ਬੱਚੇ ਨੂੰ ਮਰਵਾ ਦਿੱਤਾ ਹੈ।

ਇਹ ਵੀ ਪੜ੍ਹੋ : ਦਰਦਨਾਕ ਹਾਦਸਾ : ਕ੍ਰੈਸ਼ਰ ਨਾਲ ਲੱਦੇ ਟਰਾਲੇ ਨੇ 6 ਲੋਕਾਂ ਨੂੰ ਕੁਚਲਿਆ, ਕਹੀ ਨਾਲ ਇਕੱਠੀਆਂ ਕੀਤੀਆਂ ਲਾਸ਼ਾਂ

ਮੁੰਡੇ ਦੀ ਮਾਂ ਨੇ ਦੱਸਿਆ ਕੀ ਉਹ ਦਿੱਲੀ ਦੀ ਰਹਿਣ ਵਾਲੀ ਹੈ ਅਤੇ ਉਸ ਦੇ ਪੁੱਤਰ ਦਾ ਵਿਆਹ ਭਿੰਡੀ ਔਲਖ ਦੀ ਕੁੜੀ ਨਾਲ ਹੋਇਆ ਸੀ, ਜਿਸ ਤੋਂ ਬਾਅਦ ਮੇਰੇ ਮੁੰਡੇ ਨੇ ਕੁੜੀ ਤੋਂ ਤੰਗ ਆਕੇ ਆਤਮ-ਹੱਤਿਆ ਕਰ ਲਈ ਸੀ। ਇਸ ਦੌਰਾਨ ਮੇਰੀ ਨੂੰਹ ਗਰਭਵਤੀ ਸੀ। ਅਸੀਂ ਫ਼ਿਰ ਵੀ ਆਪਣੀ ਨੂੰਹ ਦੀ ਸੰਭਾਲ ਕੀਤੀ ਪਰ ਉਹ ਜ਼ਿਦ ਕਰਕੇ ਆਪਣੇ ਪੇਕੇ ਘਰ ਚਲੀ ਗਈ ਅਤੇ ਹੁਣ ਮੇਰੇ ਪੋਤੇ ਨੂੰ ਜਾਣਬੁੱਝ ਕੇ ਗਲਤ ਡਾਕਟਰ ਕੋਲੋਂ ਡਲਿਵਰੀ ਕਰਵਾ ਕੇ ਮਰਵਾ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕੀ ਸਾਨੂੰ ਇਨਸਾਫ਼ ਦਿਵਾਇਆ ਜਾਵੇ।

ਇਹ ਵੀ ਪੜ੍ਹੋ : ਅਜਿਹੀ ਮਾਂ ਜੋ ਆਪਣਾ ਦੁੱਧ ਵੇਚ ਕੇ ਚਲਾਉਂਦੀ ਹੈ ਪਰਿਵਾਰ ਦਾ ਖਰਚਾ

ਇਸ ਸਬੰਧੀ ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ 174 ਦੀ ਕਾਰਵਾਈ ਕਰ ਦਿੱਤੀ ਹੈ ਅਤੇ ਬਾਕੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਜ਼ੁਰਮ ਦੀ ਧਾਰਾ ਵਿਚ ਵਾਧਾ ਕੀਤਾ ਜਾਵੇਗਾ।


author

Baljeet Kaur

Content Editor

Related News