ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ’ਚ ਔਰਤ ਸਮੇਤ 10 ਖਿਲਾਫ ਮਾਮਲਾ ਦਰਜ

Saturday, Jun 06, 2020 - 04:01 PM (IST)

ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ’ਚ ਔਰਤ ਸਮੇਤ 10 ਖਿਲਾਫ ਮਾਮਲਾ ਦਰਜ

ਬਹਿਰਾਮਪੁਰ (ਗੋਰਾਇਆ) - ਥਾਣਾ ਬਹਿਰਾਮਪੁਰ ਪੁਲਸ ਨੇ ਇਕ ਔਰਤ ਵੱਲੋਂ ਪਤੀ ਦੀ ਆਪਣੇ ਪੇਕੇ ਪਰਿਵਾਰ ਨੂੰ ਸੱਦ ਕੇ ਕੁੱਟਮਾਰ ਕਰ ਕੇ ਜਖ਼ਮੀ ਕਰਨ, ਘਰ ਦੇ ਸਮਾਨ ਦੀ ਭੰਨ ਤੋੜ ਕਰਨ ਦੇ ਮਾਮਲੇ ’ਚ ਔਰਤ ਸਮੇਤ 8 ਪਛਾਤੇ ਅਤੇ 2 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਏ. ਐੱਸ. ਆਈ. ਸਰਵਨ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਲਖਵਿੰਦਰ ਸਿੰਘ ਪੁੱਤਰ ਜਗਦੀਸ ਰਾਜ ਵਾਸੀ ਬਹਿਰਾਮਪੁਰ ਨੇ ਦੱਸਿਆ ਕਿ ਉਸ ਦੀ ਮਨਿਆਰੀ ਦੀ ਦੁਕਾਨ ਪਿੰਡ ਗਾਹਲੜੀ ਵਿਖੇ ਹੈ। ਦੋਵਾਂ ਪਤੀ-ਪਤਨੀ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜਿਸ ’ਤੇ 26-5-20 ਨੂੰ ਰਾਤ ਕਰੀਬ 8.30 ਵਜੇ ਉਸ ਨੇ ਪੇਕੇ ਘਰ ਵਾਲਿਆ ਨੂੰ ਬੁਲਾਇਆ, ਜਿਸ ’ਚ ਤਰਸੇਮ ਲਾਲ, ਵਿਜੇ ਕੁਮਾਰ, ਮਾੜੂ, ਰਾਜਨ, ਅਜੇ ਕੁਮਾਰ ਪੁੱਤਰਾਨ ਤਰਸੇਮ ਲਾਲ ਵਾਸੀਆ ਕਿੱਲਾ ਨੱਥੂ ਸਿੰਘ ਥਾਣਾ ਕਲਾਨੌਰ, ਸੁੱਖੀ ਪਤਨੀ ਵਿਖੇ ਕੁਮਾਰ, ਵਿਜੇ ਕੁਮਾਰ, ਮੋਨੂੰ ਵਾਸੀਆਨ ਸਾਹੋਵਾਲ ਥਾਣਾ ਦੀਨਾਨਗਰ ਤੇ 2 ਅਣਪਛਾਤੇ ਵਿਅਕਤੀ ਆਏ ’ਤੇ ਮੁੱਦਈ ਨਾਲ ਲੜਾਈ ਝਗੜਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਮੁਲਜ਼ਮ ਜਾਂਦੇ ਸਮੇਂ ਘਰ ਦਾ ਸਮਾਨ ਵੀ ਤੋੜ ਗਏ ਅਤੇ ਮੁੱਦਈ ਦੀ ਪਤਨੀ ਜਾਂਦੇ ਸਮੇਂ ਸਾਢੇ 4 ਤੋਲੇ ਸੋਨਾ ਤੇ 29,300 ਰੁਪਏ ਨਕਦ ਵੀ ਲੈ ਗਈ। ਪੁਲਸ ਅਧਿਕਾਰੀ ਦੇ ਅਨੁਸਾਰ ਜ਼ਖਮੀ ਮੁੱਦਈ ਨੂੰ ਦੀਪਕ ਰਾਜ ਪੁੱਤਰ ਸਲਵਿੰਦਰ ਕੁਮਾਰ ਤੇ ਰਾਜੀਵ ਕੁਮਾਰ ਨੇ ਸਿਵਲ ਹਸਪਤਾਲ ਬਹਿਰਾਮਪੁਰ ਦਾਖ਼ਲ ਕਰਵਾਇਆ, ਜਿਸ ਦੀ ਡਾਕਟਰੀ ਰਿਪੋਰਟ ਆਉਣ ’ਤੇ ਮੁਕੱਦਮਾ ਦਰਜ ਕੀਤਾ ਗਿਆ। ਪੁਲਸ ਅਧਿਕਾਰੀ ਅਨੁਸਾਰ ਮੁਲਜ਼ਮਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

Baljeet Kaur

Content Editor

Related News