ਗਣਤੰਤਰ ਦਿਵਸ ਤੋਂ ਪਹਿਲਾਂ ਕੇਂਦਰੀ ਜੇਲ ਦੀ ਚੈਕਿੰਗ

01/24/2019 4:50:55 AM

 ਅੰਮ੍ਰਿਤਸਰ, (ਸੰਜੀਵ)- ਗਣਤੰਤਰ ਦਿਵਸ ਤੋਂ ਪਹਿਲਾਂ ਅੱਜ ਕੇਂਦਰੀ ਜੇਲ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਏ. ਡੀ. ਸੀ. ਪੀ. ਸਿਟੀ-1 ਜਗਜੀਤ ਸਿੰਘ ਵਾਲੀਆ ਦੀ ਪ੍ਰਧਾਨਗੀ ’ਚ ਜੇਲ ਵਿਚ ਹੋਈ ਅੱਜ ਦੀ ਕਾਰਵਾਈ ’ਚ 2 ਏ. ਸੀ. ਪੀ. ਤੇ 4 ਥਾਣਾ ਮੁਖੀਅਾਂ ਤੋਂ ਇਲਾਵਾ 200 ਪੁਲਸ ਕਰਮਚਾਰੀ ਸ਼ਾਮਿਲ ਹੋਏ, ਜਿਨ੍ਹਾਂ ’ਚ 50 ਦੇ ਕਰੀਬ ਮਹਿਲਾ ਮੁਲਾਜ਼ਮ ਵੀ ਸਨ। ਪੁਲਸ ਨੂੰ ਜੇਲ ਵਿਚ ਹੋ ਰਹੀਅਾਂ ਕੁਝ ਅਜਿਹੀਅਾਂ ਸ਼ੱਕੀ ਗਤੀਵਿਧੀਆਂ ਦੀ ਸੂਚਨਾ ਮਿਲ ਰਹੀ ਸੀ, ਜਿਸ ਕਾਰਨ ਅੱਜ ਸਵੇਰੇ ਭਾਰੀ ਪੁਲਸ ਬਲ ਦੇ ਨਾਲ ਏ. ਡੀ. ਸੀ. ਪੀ. ਵਾਲੀਆ ਵੱਲੋਂ ਨਿਰੀਖਣ ਕੀਤਾ ਗਿਆ। 4 ਘੰਟੇ ਤੱਕ ਚੱਲੇ ਇਸ ਸਰਚ ਆਪ੍ਰੇਸ਼ਨ ਦੌਰਾਨ ਬੇਸ਼ੱਕ ਪੁਲਸ ਦੇ ਕੁਝ ਵੀ ਹੱਥ ਨਹੀਂ ਲੱਗਾ ਪਰ ਜੇਲ ਦਾ ਚੱਪਾ-ਚੱਪਾ ਖੰਗਾਲਣ ’ਤੇ ਕੈਦੀਆਂ ਅਤੇ ਹਵਾਲਾਤੀਆਂ ’ਚ ਡਰ ਜ਼ਰੂਰ ਪੈਦਾ ਹੋ ਗਿਆ। ਪੁਲਸ ਫੋਰਸ ਵੱਲੋਂ ਬੈਰਕਾਂ ਨਾਲ ਜੇਲ ਦੇ ਪਖਾਨਿਅਾਂ, ਕੰਟੀਨ ਤੇ ਹੋਰ ਕਮਰਿਅਾਂ ਦੀ ਵੀ ਤਲਾਸ਼ੀ ਲਈ ਗਈ।  
 ਜੇਲ ਸੁਪਰਡੈਂਟ ਹਰਸ਼ਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜ਼ਿਲਾ ਪੁਲਸ ਵੱਲੋਂ ਕਰੀਬ 4 ਘੰਟੇ ਤੱਕ ਕੈਦੀਆਂ ਤੇ ਹਵਾਲਾਤੀਆਂ ਦਾ ਨਿਰੀਖਣ ਕੀਤਾ ਗਿਆ,  ਜਿਸ ਵਿਚ ਜੇਲ ਸਟਾਫ ਨੇ ਪੂਰਾ ਸਹਿਯੋਗ ਦਿੱਤਾ। ਅਜੋਕੀ ਜਾਂਚ ਦੌਰਾਨ ਜੇਲ ਕੰਪਲੈਕਸ ਤੇ ਕੈਦੀਆਂ ਤੋਂ ਕੋਈ ਵੀ ਇਤਰਾਜ਼ਯੋਗ ਸਾਮਾਨ ਬਰਾਮਦ ਨਹੀਂ ਹੋਇਆ। ®  ®ਇਹ ਵੀ ਦੱਸਣਯੋਗ ਹੈ ਕਿ ਪਿਛਲੇ ਕਰੀਬ ਇਕ ਮਹੀਨੇ ’ਚ ਜੇਲ ਪ੍ਰਸ਼ਾਸਨ ਵੱਲੋਂ ਕੈਦੀਆਂ ਤੇ ਹਵਾਲਾਤੀਆਂ ’ਤੇ ਪੂਰੀ ਤਰ੍ਹਾਂ ਸ਼ਿਕੰਜਾ ਕੱਸਿਆ ਗਿਆ ਹੈ, ਜਿਸ ਵਿਚ ਜੇਲ ’ਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਤੋਂ ਹੋ ਰਹੀ ਸਖਤੀ ਕਾਰਨ ਕੰਪਲੈਕਸ ਵਿਚ ਆਉਣ ਵਾਲੇ ਸ਼ੱਕੀ ਸਾਮਾਨ ਨੂੰ ਫਡ਼ ਲਿਆ ਜਾਂਦਾ ਹੈ।
 ਸੂਚਨਾ ਦੇ ਆਧਾਰ ’ਤੇ ਅੱਜ ਜੇਲ ’ਚ ਸਰਚ  ਆਪ੍ਰੇਸ਼ਨ ਕੀਤਾ ਗਿਆ, ਜਿਸ ਵਿਚ ਹਰ ਕੈਦੀ ਤੇ ਹਵਾਲਾਤੀ ਦੇ ਨਾਲ-ਨਾਲ ਉਨ੍ਹਾਂ  ਸਥਾਨਾਂ ਦੀ ਵੀ ਜਾਂਚ ਕੀਤੀ ਗਈ, ਜਿਥੋਂ ਤੱਕ ਕੈਦੀਆਂ ਦੀ ਪਹੁੰਚ ਹੁੰਦੀ ਹੈ। ਇਸ ਸਰਚ  ਆਪ੍ਰੇਸ਼ਨ ’ਚ ਪੁਲਸ ਨੂੰ ਕੋਈ ਵੀ ਇਤਰਾਜ਼ਯੋਗ ਸਾਮਾਨ ਨਹੀਂ ਮਿਲਿਆ।
–ਜਗਜੀਤ ਸਿੰਘ ਵਾਲੀਆ, ਏ. ਡੀ. ਸੀ. ਪੀ. ਸਿਟੀ-1  


Related News