ਦਰੱਖਤ ਨਾਲ ਟਕਰਾਈ ਕਾਰ, 1 ਨੌਜਵਾਨ ਦੀ ਮੌਤ ਦੂਜਾ ਜ਼ਖ਼ਮੀ

Wednesday, Jan 13, 2021 - 04:07 PM (IST)

ਦਰੱਖਤ ਨਾਲ ਟਕਰਾਈ ਕਾਰ, 1 ਨੌਜਵਾਨ ਦੀ ਮੌਤ ਦੂਜਾ ਜ਼ਖ਼ਮੀ

ਬਟਾਲਾ (ਸਾਹਿਲ, ਬੇਰੀ): ਬੀਤੀ ਰਾਤ ਬਟਾਲਾ ਤੋਂ ਕਲਾਨੌਰ ਰੋਡ ’ਤੇ ਇਕ ਕਾਰ ਦਰੱਖਤ ਨਾਲ ਟਕਰਾ ਗਈ, ਜਿਸ ਸਵਾਰ ਇਕ ਨੌਜਵਾਨ ਦੀ ਮੌਤ ਗਈ ਜਦਕਿ ਦੂਜਾ ਜ਼ਖ਼ਮੀ ਹੋ ਗਿਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ ’ਤੇ ਪੁੱਜੀ ਪੁਲਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਭਾਜਪਾ ਦੀਆਂ ਗੱਡੀਆਂ ਤੋਂ ਉਤਾਰੀਆਂ ਗਈਆਂ ਝੰਡੀਆਂ ’ਤੇ ਸਿੱਧੂ ਦਾ ਟਵੀਟ, ਕਹੀ ਵੱਡੀ ਗੱਲ

ਇਸ ਸਬੰਧੀ ਥਾਣਾ ਕਿਲਾ ਲਾਲ ਸਿੰਘ ਦੇ ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਰਾਹੁਲ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਡੋਲਾ ਨੰਗਲ, ਜੋ ਬਟਾਲਾ ’ਚ ਮੰਡੀ ’ਚ ਫਰੂਟ ਦਾ ਕੰਮ ਕਰਦਾ ਸੀ। ਬੀਤੀ ਰਾਤ ਉਹ ਦੋਸਤ ਵਿਸ਼ਾਲ ਪੁੱਤਰ ਜਸਪਾਲ ਨਾਲ ਕਾਰ ਪੀ.ਬੀ 18 ਐੱਲ 0991 ’ਤੇ ਸਵਾਰ ਹੋ ਕੇ ਕਲਾਨੌਰ ਵੱਲ ਉਗਰਾਹੀ ਕਰਨ ਗਿਆ ਸੀ। ਇਸੇ ਦੌਰਾਨ ਉਥੋਂ ਵਾਪਸ ਆ ਰਹੇ ਸੀ ਤਾਂ ਪਿੰਡ ਭਾਗੋਵਾਲ ਨਜ਼ਦੀਕ ਅਚਾਨਕ ਕਾਰ ਬੇਕਾਬੂ ਹੁੰਦੀ ਹੋਈ ਦਰੱਖਤ ਨਾਲ ਜਾ ਟਕਰਾਈ, ਜਿਸ ਨਾਲ ਰਾਹੁਲ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਵਿਸ਼ਾਲ ਗੰਭੀਰ ਜ਼ਖ਼ਮੀ ਹੋ ਗਿਆ। ਏ. ਐੱਸ. ਆਈ. ਨੇ ਦੱਸਿਆ ਕਿ ਮਿ੍ਰਤਕ ਦੇ ਭਰਾ ਨੀਰਜ ਦੇ ਬਿਆਨਾਂ ’ਤੇ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਨਵਜੋਤ ਸਿੱਧੂ ਨੇ ਕੀਤਾ ਟਵੀਟ, ਕਿਹਾ ‘ਇਨਸਾਫ਼ ਤਾਂ ਅਗਲੇ ਜਨਮ ’ਚ ਮਿਲੇਗਾ’
 


author

Baljeet Kaur

Content Editor

Related News