ਦਾਤਰ ਦੀ ਨੌਕ ''ਤੇ ਸਕੂਟਰ ਸਵਾਰ ਕੋਲੋਂ 45 ਹਜ਼ਾਰ ਦੀ ਨਕਦੀ, ਲੈਪਟਾਪ ਤੇ ਮੋਹਾਇਲ ਖੋਹਿਆ

Tuesday, Jun 12, 2018 - 12:09 PM (IST)

ਦਾਤਰ ਦੀ ਨੌਕ ''ਤੇ ਸਕੂਟਰ ਸਵਾਰ ਕੋਲੋਂ 45 ਹਜ਼ਾਰ ਦੀ ਨਕਦੀ, ਲੈਪਟਾਪ ਤੇ ਮੋਹਾਇਲ ਖੋਹਿਆ

ਬਟਾਲਾ (ਬੇਰੀ) : ਦਾਤਰ ਦੀ ਨੌਕ 'ਤੇ ਸਕੂਟਰ ਸਵਾਰ ਵਿਅਕਤੀ ਕੋਲੋਂ 45 ਹਜ਼ਾਰ ਦੀ ਨਕਦੀ, ਲੈਪਟਾਪ ਤੇ ਮੋਹਾਇਲ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆ ਹਰਜਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਭੱਟੀਵਾਲ ਨੇ ਦੱਸਿਆ ਕਿ ਮੈਂ ਅੱਡਾ ਧਾਰੀਵਾਲ ਸੋਹੀਆਂ ਤੋਂ ਬੀਤੀ ਦੇਰ ਰਾਤ 9.45 ਵਜੇ ਦੇ ਕਰੀਬ ਆਪਣੇ ਸਕੂਟਰ 'ਤੇ ਸਵਾਰ ਹੋ ਕੇ ਘਰ ਪਰਤ ਰਿਹਾ ਸੀ ਕਿ ਪਿੰਡ ਭੱਟੀਵਾਲਾ ਦੇ ਨੇੜੇ ਇਕ ਮੋਟਸਾਈਕਲ 'ਤੇ ਸਵਾਰ ਦੋ ਅਣਪਛਾਤੇ ਲੁਟੇਰਿਆਂ ਜਿਨ੍ਹਾਂ ਕੋਲ ਦਾਤਰ ਸੀ, ਨੇ ਮੈਨੂੰ ਜ਼ਬਰਦਸਤੀ ਰੋਕ ਲਿਆ ਤੇ ਮੇਰੀ ਕਿਟ, ਜਿਸ 'ਚ 45 ਹਜ਼ਾਰ ਰੁਪਏ ਨਕਦੀ, 2 ਮੋਬਾਇਲ ਫੋਨ ਤੇ ਲੈਪਟਾਪ ਸੀ, ਖੋਹ ਲਿਆ ਤੇ ਮੌਕੇ ਤੋਂ ਫਰਾਰ ਹੋ ਗਏ।
ਉਕਤ ਮਾਮਲੇ ਸਬੰਧੀ ਏ. ਐੱਸ. ਆਈ ਬਾਬੂ ਰਾਮ ਨੇ ਕਾਰਵਾਈ ਕਰਦਿਆ ਥਾਣਾ ਘੁਮਾਣ 'ਚ ਅਣਪਛਾਤੇ ਲੁਟੇਰਿਆਂ ਖਿਲਾਫ ਹਰਜਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।


Related News