ਪਾਕਿ ਤੋਂ ਹੈਰੋਇਨ ਮੰਗਵਾ ਕੇ ਸਰਹੱਦੀ ਏਰੀਆ ''ਚ ਸਪਲਾਈ ਕਰਨ ਵਾਲੇ 3 ਨਾਮਜ਼ਦ

Wednesday, Aug 05, 2020 - 03:39 PM (IST)

ਪਾਕਿ ਤੋਂ ਹੈਰੋਇਨ ਮੰਗਵਾ ਕੇ ਸਰਹੱਦੀ ਏਰੀਆ ''ਚ ਸਪਲਾਈ ਕਰਨ ਵਾਲੇ 3 ਨਾਮਜ਼ਦ

ਬਟਾਲਾ/ਕਿਲਾ ਲਾਲ ਸਿੰਘ (ਬੇਰੀ, ਭਗਤ) : ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਸਰਹੱਦੀ ਏਰੀਆ 'ਚ ਸਪਲਾਈ ਕਰਨ ਦੇ ਦੋਸ਼ 'ਚ ਤਿੰਨ ਲੋਕਾਂ ਨੂੰ ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਨੇ ਨਾਮਜ਼ਦ ਕੀਤਾ ਹੈ। ਇਸ ਸਬੰਧੀ ਐੱਸ. ਐੱਚ. ਓ. ਰਣਜੋਧ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਪਾਰਟੀ ਨਾਲ ਟੀ-ਪੁਆਇੰਟ ਮੋੜ ਭਾਗੋਵਾਲ ਚੈਕਿੰਗ ਨਾਕਾ ਲਾਇਆ ਹੋਇਆ ਸੀ, ਇਸ ਦੌਰਾਨ ਗੁਪਤ ਸੂਚਨਾ ਮਿਲੀ ਕਿ ਜਗਦੀਪ ਸਿੰਘ ਪੁੱਤਰ ਰਿਪੁਜੀਤ ਸਿੰਘ ਵਾਸੀ ਉਗਰੇਵਾਲ ਜਿਸਦੇ ਵਿਰੁੱਧ ਗੁਰਦਾਸਪੁਰ ਪੁਲਸ ਨੇ ਕਰੀਬ 10 ਦਿਨ ਪਹਿਲਾਂ ਹੈਰੋਇਨ ਦਾ ਮੁਕੱਦਮਾ ਦਰਜ ਕੀਤਾ ਸੀ ਤੇ ਇਸ ਸਮੇਂ ਜੇਲ ਵਿਚ ਬੰਦ ਹੈ। 

ਇਹ ਵੀ ਪੜ੍ਹੋਂ : ਨੌਜਵਾਨਾਂ ਦੀ ਸ਼ਰਮਨਾਕ ਕਰਤੂਤ : ਨਾਬਾਲਗ ਕੁੜੀ ਨਾਲ ਕੀਤਾ ਗਲਤ ਕੰਮ, ਬਣਾਈ ਵੀਡੀਓ

ਉਸਨੇ ਚਾਚੇ ਲਖਵਿੰਦਰ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਉਗਰੇਵਾਲ ਤੇ ਸੁਰਿੰਦਰਪਾਲ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਸਪਰਾਏ ਕੋਠੀ ਨਾਲ ਮਿਲ ਕੇ ਗੈਂਗ ਬਣਾਇਆ ਹੋਇਆ ਹੈ, ਜੋ ਇਹ ਤਿੰਨੋ ਮਿਲ ਕੇ ਪਾਕਿਸਤਾਨ ਸਮੱਗਲਰਾਂ ਨਾਲ ਫੋਨ ਰਾਹੀਂ ਗੱਲਬਾਤ ਕਰ ਕੇ ਉਨ੍ਹਾਂ ਤੋਂ ਹੈਰੋਇਨ ਮੰਗਵਾ ਕੇ ਸਰਹੱਦੀ ਏਰੀਆ ਵਿਚ ਸਪਲਾਈ ਕਰਦੇ ਹਨ ਅਤੇ ਆਪਣੇ ਘਰਾਂ ਵਿਚ ਲੁਕਾ ਕੇ ਰੱਖਦੇ ਹਨ ਅਤੇ ਲੋਕਾਂ ਨੂੰ ਵੇਚਦੇ ਹਨ। ਜੇਕਰ ਲਖਵਿੰਦਰ ਸਿੰਘ ਦੇ ਘਰ 'ਤੇ ਛਾਪੇਮਾਰੀ ਕੀਤੀ ਜਾਵੇ ਤਾਂ ਬਰਾਮਦਗੀ ਹੋ ਸਕਦੀ ਹੈ। ਉਕਤ ਮਾਮਲੇ ਸਬੰਧੀ ਪੁਲਸ ਨੇ ਕਾਰਵਾਈ ਕਰਦੇ ਹੋਏ ਥਾਣਾ ਕਿਲਾ ਲਾਲ ਸਿੰਘ ਵਿਚ ਬਣਦੀਆਂ ਧਾਰਾਵਾਂ ਤਹਿਤ ਉਕਤ ਤਿੰਨਾਂ ਦੇ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋਂ : ਪੰਜਾਬ 'ਚ ਜੰਮਿਆ 'ਪਲਾਸਟਿਕ ਬੇਬੀ', ਮੱਛੀ ਵਰਗਾ ਮੂੰਹ ਤੇ ਬੁੱਲ੍ਹ, ਰਹੱਸਮਈ ਢੰਗ ਨਾਲ ਉਤਰ ਜਾਂਦੀ ਹੈ ਚਮੜੀ


author

Baljeet Kaur

Content Editor

Related News