ਜੇਕਰ ਤੁਸੀਂ ਵੀ ਬਿਨਾਂ ਮਾਸਕ ਦੇ ਕਰ ਰਹੇ ਹੋ ਕੰਮ ਤਾਂ ਹੋ ਜਾਓ ਸਾਵਧਾਨ

05/26/2020 12:13:22 PM

ਬਟਾਲਾ (ਬੇਰੀ) : ਬਟਾਲਾ 'ਚ ਬਿਨਾਂ ਮਾਸਕ ਪਾਏ ਸਾਮਾਨ ਵੇਚਣ ਵਾਲੇ ਦੁਕਾਨਦਾਰ ਦੇ ਵਿਰੁੱਧ ਥਾਣਾ ਘੁਮਾਣ ਦੀ ਪੁਲਸ ਵਲੋਂ ਕੇਸ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਾਂ ਏ.ਐੱਸ.ਆਈ. ਪਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਪਿੰਡ ਪੰਡੋਰੀ 'ਚ ਡਿਊਟੀ 'ਤੇ ਤਾਇਨਾਤ ਸੀ। ਇਸੇ ਦੌਰਾਨ ਗੁਪਤਚਰ ਨੇ ਗੁਪਤ ਸੂਚਨਾ ਦਿੱਤੀ ਕਿ ਚਮਕੌਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਭਗਤੂਪੁਰ ਆਪਣੀ ਇਲੈਕਟ੍ਰੋਨੀਕ ਦੀ ਦੁਕਾਨ ਖੋਲ ਕੇ ਬਿਨਾਂ ਮਾਸਕ ਪਾਏ ਸਾਮਾਨ ਵੇਚ ਰਿਹਾ ਸੀ, ਜਿਸ ਦੇ ਬਾਅਦ ਤੁਰੰਤ ਉਨ੍ਹਾਂ ਪੁਲਸ ਮੁਲਾਜ਼ਮਾਂ ਸਮੇਤ ਉਕਤ ਦੁਕਾਨ 'ਤੇ ਛਾਪਾ ਮਾਰਿਆ ਤਾਂ ਪਾਇਆ ਗਿਆ ਕਿ ਉਕਤ ਦੁਕਾਨਦਾਰ ਬਿਨਾਂ ਮਾਸਕ ਪਾਏ ਸਾਮਾਨ ਵੇਚ ਰਿਹਾ ਸੀ। ਅਜਿਹਾ ਕਰਕੇ ਉਕਤ ਦੁਕਾਨਦਾਰ ਨੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਏ.ਐੱਸ.ਆਈ. ਨੇ ਦੱਸਿਆ ਕਿ ਉਕਤ ਦੁਕਾਨਦਾਰ ਦੇ ਵਿਰੁੱਧ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਬਣਦੀਆਂ ਧਾਰਾਵਾਂ ਤਹਿਤ ਥਾਣਾ ਘੁਮਾਣ 'ਚ ਕੇਸ ਦਰਜ ਕਰ ਦਿੱਤਾ ਗਿਆ ਹੈ।


Baljeet Kaur

Content Editor

Related News