ਗਠਜੋੜ ਦੇ ਬਾਵਜੂਦ ਵੀ ਅਕਾਲੀ-ਭਾਜਪਾ ਉਮੀਦਵਾਰ ਆਹਮੋ-ਸਾਹਮਣੇ, ਚੋਣਾਂ 'ਚ ਭਖਿਆ ਮਾਹੌਲ

Friday, Nov 27, 2026 - 05:12 PM (IST)

ਗਠਜੋੜ ਦੇ ਬਾਵਜੂਦ ਵੀ ਅਕਾਲੀ-ਭਾਜਪਾ ਉਮੀਦਵਾਰ ਆਹਮੋ-ਸਾਹਮਣੇ, ਚੋਣਾਂ 'ਚ ਭਖਿਆ ਮਾਹੌਲ

ਪਟਿਆਲਾ : ਛੇ ਸਾਲ ਬਾਅਦ ਅਕਾਲੀ-ਭਾਜਪਾ ਇਕ ਵਾਰ ਫਿਰ ਇਕੱਠੇ ਹੋ ਗਏ ਹਨ। ਗਠਜੋੜ ਹੋਣ ਤੋਂ ਬਾਅਦ ਪਟਿਆਲਾ ਨਗਰ ਨਿਗਮ ਚੋਣਾਂ ਵਿਚ ਦੋਵਾਂ ਧਿਰਾਂ ਦੀਆਂ ਰਾਹਾਂ ਵੱਖ-ਵੱਖ ਹਨ। ਇਥੇ 30 ਵਾਰਡਾਂ ਵਿਚ ਭਾਜਪਾ ਅਤੇ ਅਕਾਲੀ ਦਲ ਦੇ ਉਮੀਦਵਾਰ ਇਕ ਦੂਜੇ ਖਿਲਾਫ ਚੋਣ ਲੜ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਗਠਜੋੜ ਦੇ ਬਾਵਜੂਦ ਦੋਵੇਂ ਧਿਰਾਂ ਨੇ ਆਪਣੇ ਉਮੀਦਵਾਰਾਂ ਨੂੰ ਮੈਦਾਨ ਤੋਂ ਹਟਾਉਣ ਜਾਂ ਸਾਂਝਾ ਉਮੀਦਵਾਰ ਉਤਾਰਣ ਦਾ ਫੈਸਲਾ ਨਹੀਂ ਲਿਆ। ਅਜਿਹੇ ਵਿਚ ਉਪਰ ਗਠਜੋੜ ਅਤੇ ਹੇਠਾਂ ਚੋਣ ਟਕਰਾਅ ਦੀ ਸਥਿਤੀ ਬਣ ਗਈ ਹੈ। ਦਰਅਸਲ ਦੋਵਾਂ ਧਿਰਾਂ ਨੇ ਗਠਜੋੜ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਨਗਰ ਨਿਗਮ ਚੋਣਾਂ ਲਈ ਆਪੋ-ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰ ਦਿੱਤੇ ਸਨ। 24 ਨਵੰਬਰ ਨੂੰ ਗਠਜੋੜ ਦਾ ਐਲਾਨ ਹੋਇਆ ਉਦੋਂ ਤਕ ਉਮੀਦਵਾਰਾਂ ਦੀ ਪ੍ਰਕਿਰਿਆ ਪੂਰੀ ਹੋ ਚੁੱਕ ਸੀ। ਹੁਣ ਭਲਕੇ 28 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਦੋਵਾਂ ਧਿਰਾਂ ਦੇ ਉਮੀਦਵਾਰ ਆਹਮੋ-ਸਾਹਮਣੇ ਆਪੋ-ਆਪਣੇ ਲਈ ਵੋਟ ਮੰਗ ਰਹੇ ਹਨ। 

ਇਹ ਵੀ ਪੜ੍ਹੋ : ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ ਵਿਚ ਰਹੇਗੀ ਸਰਕਾਰੀ ਛੁੱਟੀ

ਭਾਜਪਾ ਦੇ ਪਟਿਆਲਾ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਕੂਕਾ ਖੁਦ ਵਾਰਡ ਨੰਬਰ 50 ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਾਈਕਮਾਂਡ ਨੇ ਪਹਿਲਾਂ ਵਾਂਗ ਮੈਦਾਨ ਵਿਚ ਡਟੇ ਰਹਿਣ ਦਾ ਮੈਸੇਜ ਭੇਜਿਆ ਹੈ। ਅਜਿਹੇ ਵਿਚ ਗਠਜੋੜ ਦੇ ਐਲਾਨ ਤੋਂ ਬਾਅਦ ਵੀ ਸਥਾਨਕ ਪੱਧਰ 'ਤੇ ਚੋਣ ਸਮੀਕਰਣ ਨਹੀਂ ਬਦਲੇ ਹਨ ਅਤੇ ਦੋਵਾਂ ਧਿਰਾਂ ਦੇ ਉਮੀਦਵਾਰ ਆਹਮੋ-ਸਾਹਮਣੇ ਵਿਰੋਧੀਆਂ ਵਾਂਗ ਮੈਦਾਨ ਹਨ। 

ਇਹ ਵੀ ਪੜ੍ਹੋ : ਪੰਜਾਬ : ਤਨਖ਼ਾਹ ’ਚੋਂ 2,000 ਰੁਪਏ ਕਟੌਤੀ ਦਾ ਫ਼ੈਸਲਾ, ਇਨ੍ਹਾਂ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਵਧੀ ਚਿੰਤਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News