ਨਾਜਾਇਜ਼ ਸ਼ਰਾਬ ਅਤੇ ਨਸ਼ੇ ਵਾਲੀਆਂ ਗੋਲੀਆਂ ਬਰਾਮਦ, 4 ਨਾਮਜ਼ਦ

Tuesday, Oct 20, 2020 - 05:14 PM (IST)

ਨਾਜਾਇਜ਼ ਸ਼ਰਾਬ ਅਤੇ ਨਸ਼ੇ ਵਾਲੀਆਂ ਗੋਲੀਆਂ ਬਰਾਮਦ, 4 ਨਾਮਜ਼ਦ

ਬਟਾਲਾ (ਬੇਰੀ) : ਪੁਲਸ ਨੇ ਨਾਜਾਇਜ਼ ਸ਼ਰਾਬ ਅਤੇ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ। ਥਾਣਾ ਸਦਰ ਦੀ ਪੁਲਸ ਨੇ ਲਵਲੀ ਪੁੱਤਰ ਰਮੇਸ਼ ਮਸੀਹ ਵਾਸੀ ਸੁਨੱਈਆ ਦੇ ਘਰੋਂ 9 ਬੋਤਲਾਂ, ਥਾਣਾ ਸੇਖਵਾਂ ਦੀ ਪੁਲਸ ਨੇ ਸੁਲੱਖਣ ਸਿੰਘ ਪੁੱਤਰ ਚਰਨ ਸਿੰਘ ਵਾਸੀ ਸੇਖਵਾਂ ਤੋਂ 6750 ਮਿ. ਲੀ. ਅਤੇ ਥਾਣਾ ਕਾਦੀਆਂ ਦੀ ਪੁਲਸ ਨੇ ਗੁਰਦੇਵ ਸਿੰਘ ਪੁੱਤਰ ਰੂੜ ਸਿੰਘ ਵਾਸੀ ਡੱਲਾ ਕਲਾਂ ਤੋਂ 7500 ਮਿ. ਲੀ. ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। 

ਇਹ ਵੀ ਪੜ੍ਹੋ: ਖ਼ੁਦਕੁਸ਼ੀ ਮਾਮਲੇ 'ਚ ਸਬ-ਇੰਸਪੈਕਟਰ ਬੀਬੀ ਬਰਖ਼ਾਸਤ, ਕਿਸੇ ਵੀ ਸਮੇਂ ਹੋ ਸਕਦੀ ਹੈ ਗ੍ਰਿਫ਼ਤਾਰੀ

ਪੁਲਸ ਅਨੁਸਾਰ ਉਕਤ ਤਿੰਨਾਂ ਵਿਰੁੱਧ ਸਬੰਧਤ ਥਾਣਿਆਂ|ਚ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰਨ ਤੋਂ ਬਾਅਦ ਇਨ੍ਹਾਂ 'ਚੋਂ ਗੁਰਦੇਵ ਸਿੰਘ ਅਤੇ ਸੁਲੱਖਣ ਸਿੰਘ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ ਜਦਕਿ ਤੀਸਰਾ ਕਥਿਤ ਲਵਲੀ ਮੌਕੇ ਤੋਂ ਫ਼ਰਾਰ ਹੋ ਗਿਆ। ਇਸੇ, ਤਰ੍ਹਾਂ ਥਾਣਾ ਘਣੀਏ-ਕੇ-ਬਾਂਗਰ ਦੀ ਪੁਲਸ ਨੇ ਪੁਲ ਡਰੇਨ ਠੱਠਾ ਤੋਂ ਇੰਦਰਜੀਤ ਸਿੰਘ ਪੁੱਤਰ ਤਿਲਕ ਰਾਜ ਵਾਸੀ ਸ਼ਮਸ਼ੇਰਪੁਰ ਨੂੰ 295 ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ ਕਰ ਕੇ ਉਸ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ:  ਕੁੱਤਿਆਂ 'ਤੇ ਤਸ਼ੱਦਦ ਵੇਖ ਕੰਬ ਜਾਵੇਗੀ ਰੂਹ, ਖੁਦ ਦੇ ਇਨਸਾਨ ਹੋਣ 'ਤੇ ਆਵੇਗੀ ਸ਼ਰਮ (ਵੀਡੀਓ)


author

Baljeet Kaur

Content Editor

Related News