ਬੈਂਕ ਦੀ ਨੌਕਰੀ ਛੱਡ 10 ਸਾਲਾਂ ਤੋਂ ਮਨੁੱਖਤਾ ਦੀ ਸੇਵਾ ਕਰ ਰਹੀ ਹੈ ਅੰਮ੍ਰਿਤਸਰ ਜ਼ਿਲ੍ਹੇ ਦੀ ਇਹ ਕੁੜੀ
Wednesday, May 25, 2022 - 12:24 PM (IST)

ਅੰਮ੍ਰਿਤਸਰ (ਕਮਲ) - ਬਟਾਲਾ ਰੋਡ ਦੀ ਇਕ ਸਪਨਾ ਨਾਮ ਦੀ ਜਨਾਨੀ 10 ਸਾਲਾਂ ਤੋਂ ਬੇਸਹਾਰਾ ਪਸ਼ੂਆਂ ਅਤੇ ਜ਼ਰੂਰਤਮੰਦਾਂ ਦੀ ਸੇਵਾ ਕਰ ਕੇ ਬੇਸਹਾਰਿਆਂ ਦਾ ਸਹਾਰਾ ਬਣ ਰਹੀ ਹੈ। ਸਪਨਾ ਐੱਮ. ਏ. ਪਾਸ ਬੈਂਕ ਦੀ ਨੌਕਰੀ ਛੱਡ ਕੇ ਮਨੁੱਖਤਾ ਦੀ ਸੇਵਾ ਕਰਦੇ ਹੋਏ ਸਵੇਰੇ ਰੋਜ਼ਾਨਾ ਆਪਣੇ ਘਰ ਬਟਾਲਾ ਰੋਡ ਤੋਂ ਪੈਦਲ ਚੱਲ ਕੇ ਸਬਜ਼ੀ ਮੰਡੀ ਵੱਲਾ ’ਚ ਆਉਂਦੀ ਹੈ। ਰਸਤੇ ਵਿਚ ਉਸ ਨੂੰ ਕੋਈ ਜ਼ਰੂਰਤਮੰਦ ਬਜ਼ੁਰਗ ਮਿਲ ਜਾਵੇ ਤਾਂ ਉਸ ਨੂੰ ਦਵਾਈ, ਮਲ੍ਹਮ ਪੱਟੀ ਕਰਵਾਉਣਾ, ਕੁੱਤਿਆਂ ਨੂੰ ਖਾਣਾ ਖਵਾਉਣਾ, ਫਿਰ ਮੰਡੀ ਵਿਚ ਬਚੀਆਂ-ਖੁਚੀਆਂ ਸਬਜ਼ੀਆਂ ਨੂੰ ਖੁਦ ਇਕੱਠਾ ਕਰ ਕੇ ਬੇਸਹਾਰਾ ਭੁੱਖੇ ਜਾਨਵਰਾਂ ਨੂੰ ਖੁਆਉਂਦੀ ਹੈ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਬੀਮੇ ਦੇ ਪੈਸੇ ਲੈਣ ਦੀ ਖ਼ਾਤਰ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ
ਸਪਨਾ ਨੂੰ ਆਲ ਫਰੂਟ ਐਂਡ ਵੈਜੀਟੇਬਲ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵਿਕਰਮ ਸਿੰਘ ਸ਼ਿਵਾ ਅਤੇ ਜਨਰਲ ਸਕੱਤਰ ਸੁਰਿੰਦਰ ਬਿੰਦਰਾ ਨੇ ਉਨ੍ਹਾਂ ਦੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਸਪਨਾ ਨੂੰ ਸਨਮਾਨਿਤ ਕੀਤਾ। ਉਨ੍ਹਾਂ ਦੱਸਿਆ ਕਿ ਉਹ ਇਸ ਸੇਵਾ ਲਈ ਆਪਣੀ ਜੇਬ ਖ਼ਰਚੇ ’ਚੋਂ ਹੀ ਸੇਵਾ ਕਰਦੀ ਹੈ, ਕਿਸੇ ਤੋਂ ਕਦੇ ਇਕ ਪੈਸੇ ਦੀ ਮੰਗ ਨਹੀਂ ਕੀਤੀ, ਇਹ ਸਭ ਪ੍ਰਭੂ ਦੀ ਕ੍ਰਿਪਾ ਨਾਲ ਹੋ ਰਿਹਾ ਹੈ। ਐਸੋਸੀਏਸ਼ਨ ਨੇ ਸਪਨਾ ਨੂੰ ਉਤਸ਼ਾਹਿਤ ਕਰਦੇ ਹੋਏ ਭਰੋਸਾ ਦਿਵਾਇਆ ਕਿ ਸਮਰਥਾ ਮੁਤਾਬਕ ਉਸ ਦੀ ਮਦਦ ਕੀਤੀ ਜਾਵੇਗੀ। ਇਸ ਮੌਕੇ ਵਿਕਰਮ ਸਿੰਘ ਸ਼ਿਵਾ, ਲਾਲ ਸਿੰਘ, ਮੁਕੇਸ਼ ਕੁਮਾਰ, ਹਰਜੀਤ ਸਿੰਘ ਵਿੱਕੀ ਆਦਿ ਮੌਜੂਦ ਸਨ।
ਪੜ੍ਹੋ ਇਹ ਵੀ ਖ਼ਬਰ: ਭਿੱਖੀਵਿੰਡ ’ਚ ਸੁਨਿਆਰੇ ਨੂੰ ਅਗਵਾ ਕਰ ਬੇਰਹਿਮੀ ਨਾਲ ਕੀਤਾ ਕਤਲ, ਪਿੰਡ ਰੈਸ਼ੀਆਣਾ ਨੇੜਿਓ ਬਰਾਮਦ ਹੋਈ ਲਾਸ਼