ਦੀਨਾਨਗਰ ਵਿਖੇ ਬੈਂਕ ਕਰਮਚਾਰੀ ਦਾ ਬੈਂਕ ਬਾਹਰੋਂ ਮੋਟਰਸਾਈਕਲ ਚੋਰੀ

Sunday, Jun 08, 2025 - 10:58 AM (IST)

ਦੀਨਾਨਗਰ ਵਿਖੇ ਬੈਂਕ ਕਰਮਚਾਰੀ ਦਾ ਬੈਂਕ ਬਾਹਰੋਂ ਮੋਟਰਸਾਈਕਲ ਚੋਰੀ

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਦੀਨਾਨਗਰ ਜੀਟੀ ਰੋਡ 'ਤੇ ਸਥਿਤ ਇੰਡੀਅਨ ਬੈਂਕ ਸ਼ਾਖਾ ਦੇ ਬਾਹਰ ਖੜ੍ਹੇ ਇੱਕ ਬੈਂਕ ਕਰਮਚਾਰੀ ਦੇ ਸਪਲੈਂਡਰ ਮੋਟਰਸਾਈਕਲ ਦੇ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਬੈਂਕ ਦੇ ਕਰਮਚਾਰੀ ਬੋਧਰਾਜ ਨੇ ਦੱਸਿਆ ਕਿ ਉਸਨੇ ਆਪਣਾ ਸਪਲੈਂਡਰ ਮੋਟਰਸਾਈਕਲ ਪੀਬੀ 06 ਏਬੀ 0510 ਆਮ ਵਾਂਗ ਬੈਂਕ ਦੇ ਨਾਲ ਲੱਗਦੀ ਗਲੀ ਵਿੱਚ ਖੜ੍ਹਾ ਕੀਤਾ ਸੀ।

 ਇਹ ਵੀ ਪੜ੍ਹੋ- ਪੰਜਾਬ: ਪ੍ਰੇਮ ਸੰਬੰਧਾਂ ਨੇ ਲਿਆ ਖੂਨੀ ਮੋੜ, ਮੰਗੇਤਰ ਦੇ ਘਰੋਂ ਮਿਲੀ ਨੌਜਵਾਨ ਦੀ ਲਾਸ਼

ਇਸ ਲਈ ਜਦੋਂ ਉਹ ਬੈਂਕ ਬੰਦ ਹੋਣ ਸਮੇਂ ਬੈਂਕ ਤੋਂ ਬਾਹਰ ਆਇਆ ਤਾਂ ਉਸਨੇ ਦੇਖਿਆ ਕਿ ਉਸਦਾ ਮੋਟਰਸਾਈਕਲ ਉੱਥੋਂ ਗਾਇਬ ਸੀ। ਜਦੋਂ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ  ਪਤਾ ਲੱਗਾ ਕਿ ਤਿੰਨ ਨੌਜਵਾਨ ਉਸਦਾ ਮੋਟਰਸਾਈਕਲ ਚੋਰੀ ਕਰਕੇ ਉੱਥੋਂ ਲੈ ਗਏ ਸਨ। ਚੋਰੀ ਦੀ ਘਟਨਾ ਬਾਰੇ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

ਇਹ ਵੀ ਪੜ੍ਹੋ- ਅੰਮ੍ਰਿਤਸਰ : ਢੋਲ ਢਮੱਕੇ ਨਾਲ ਚੱਲ ਰਹੇ ਵਿਆਹ ਚ ਪੈ ਗਿਆ ਰੌਲਾ, ਮਿੰਟਾਂ 'ਚ ਰਫੂ-ਚੱਕਰ ਹੋਏ ਮੁੰਡੇ ਵਾਲੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News