ਪੰਜਾਬ: ਡਾਕਟਰ ਦਾ ਗੋਲੀਆਂ ਮਾਰ ਕੇ ਕਤਲ

Tuesday, Jun 17, 2025 - 10:55 AM (IST)

ਪੰਜਾਬ: ਡਾਕਟਰ ਦਾ ਗੋਲੀਆਂ ਮਾਰ ਕੇ ਕਤਲ

ਗੁਰਦਾਸਪੁਰ/ਬਟਾਲਾ (ਗੁਰਪ੍ਰੀਤ)- ਗੁਰਦਾਸਪੁਰ ਦੇ ਪਿੰਡ ਕੈਲੇ ਕਲਾਂ 'ਚ ਆਰਐਮਪੀ ਡਾਕਟਰ ਵਜੋਂ ਮੈਡੀਕਲ ਸਟੋਰ ਚਲਾ ਰਿਹਾ ਵਿਅਕਤੀ ਬੀਤੀ ਰਾਤ  ਜਦ ਬੁਲੇਟ ਮੋਟਰਸਾਈਕਲ 'ਤੇ ਕਲੀਨਿਕ ਤੋਂ ਵਾਪਸ ਘਰ ਆ ਰਿਹਾ ਸੀ ਤਾਂ ਪਿੱਛੋਂ ਅਣਪਛਾਤੇ ਵਿਅਕਤੀ ਨੇ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਇਹ ਵੀ ਪੜ੍ਹੋਲਗਾਤਾਰ ਧਮਕੀਆਂ ਮਿਲਣ ਮਗਰੋਂ ਦੀਪਿਕਾ ਲੂਥਰਾ ਨੂੰ ਮਿਲੀ ਸੁਰੱਖਿਆ, ਘਰ ਦੇ ਬਾਹਰ ਤਾਇਨਾਤ ਹੋਈ ਪੁਲਸ

ਮ੍ਰਿਤਕ ਵਿਅਕਤੀ ਦੀ ਪਛਾਣ ਰਘਬੀਰ ਸਿੰਘ ਉਰਫ ਮੇਜਰ ਸਿੰਘ ਵਾਸੀ ਹਰਨਾਮ ਨਗਰ ਬਟਾਲਾ ਵਜੋਂ ਹੋਈ ਹੈ। ਮ੍ਰਿਤਕ ਆਰਐਮਪੀ  ਡਾਕਟਰ ਦੇ ਮੁੰਡੇ ਨੇ ਦੱਸਿਆ ਕਿ ਉਸ ਦੇ ਪਿਤਾ ਪਿਛਲੇ 30 ਸਾਲ ਤੋਂ ਪਿੰਡ ਕੈਲੇ ਕਲਾਂ 'ਚ ਮੈਡੀਕਲ ਸਟੋਰ ਤੇ ਕਲੀਨਿਕ ਚਲਾਉਂਦੇ ਆ ਰਿਹਾ ਸਨ ਅਤੇ ਰਾਤ ਵੇਲੇ ਜਦ ਉਹ ਆਪਣੇ ਬੁਲੇਟ ਮੋਟਰਸਾਈਕਲ 'ਤੇ ਸਵਾਰ ਹੋ ਕੇ ਕੈਲੇ ਕਲਾਂ ਤੋਂ ਵਾਪਸ ਬਟਾਲਾ ਨੂੰ ਆ ਰਿਹਾ ਸੀ, ਤਾਂ ਪਿੱਛੋਂ ਅਣਪਛਾਤਿਆਂ ਨੇ ਗੋਲੀ ਮਾਰ ਦਿੱਤੀ ਜਿਸ ਨਾਲ ਉਹ ਸੜਕ 'ਚ ਡਿੱਗ ਪਏ ਅਤੇ ਮੌਕੇ 'ਤੇ ਉਨ੍ਹਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ-ਪੰਜਾਬੀਓ ਪਹਿਲਾਂ ਹੀ ਕਰ ਲਓ ਤਿਆਰੀ, 2 ਦਿਨ ਬਿਜਲੀ ਸਪਲਾਈ ਰਹੇਗੀ ਬੰਦ

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਨੂੰ ਰੰਜਿਸ਼ ਦੇ ਚਲਦਿਆਂ ਮੇਜਰ ਸਿੰਘ ਦਾ ਕਤਲ ਕੀਤੇ ਜਾਣ ਦਾ ਖਦਸ਼ਾ ਹੈ। ਜਦਕਿ ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਕੁਝ ਘੰਟੇ ਬਾਅਦ ਪੁਲਸ ਮੌਕੇ 'ਤੇ ਪੁੱਜੀ।  ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ । 

ਇਹ ਵੀ ਪੜ੍ਹੋ-ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ, 15, 16,17 ਤੇ 18 ਦੀ ਚਿਤਾਵਨੀ !

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News