ਨਿਊਜ਼ੀਲੈਂਡ ਭੇਜਣ ਦਾ ਝਾਂਸਾ ਦੇ ਕੇ ਮਾਰੀ 6,98000/-ਰੁਪਏ ਦੀ ਠੱਗੀ, ਮਾਮਲਾ ਦਰਜ
Friday, Jun 20, 2025 - 01:54 PM (IST)

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਬਹਿਰਾਮਪੁਰ ਵਿਖੇ ਇਕ ਨੌਜਵਾਨ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰ ਵਾਲੇ ਦੋ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਨ ਦੀ ਖਬਰ ਸਾਹਮਣੇ ਆਈ ਹੈ । ਇਸ ਸਬੰਧੀ ਪੁਲਸ ਤੇ ਜਾਂਚ ਅਧਿਕਾਰੀ ਰਮਨ ਕੁਮਾਰ ਨੇ ਦੱਸਿਆ ਕਿ ਸੁਰਿੰਦਰ ਪਾਲ ਪੁੱਤਰ ਅਮਰ ਨਾਥ ਵਾਸੀ ਦੋਦਵਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਉਪਰੰਤ ਜਾਂਚ ਉਪ ਕਪਤਾਨ ਪੁਲਸ ਕਮਾਂਡ ਸੈਂਟਰ ਗੁਰਦਾਸਪੁਰ ਦਰਜ ਰਜਿਸਟਰ ਕੀਤਾ ਗਿਆ ਹੈ ਕਿ ਆਰੋਪੀ ਪੁਸ਼ਪ ਕੁਮਾਰ ਤੇ ਨਿਖਿਲ ਕੁਮਾਰ ਨੇ ਮੁਦਈ ਦੇ ਲੜਕੇ ਖਣਿਜ ਸਰਮਲ ਨੂੰ ਵਿਦੇਸ਼ ਨਿਊਜੀਲੈਂਡ ਭੇਜਣ ਦਾ ਝਾਂਸਾ ਦੇ ਕੇ 6,98000/-ਰੁਪਏ ਦੀ ਠੱਗੀ ਮਾਰੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਸਿੰਘ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਪੁਲਸ ਨੇ ਜਾਂਚ ਪੜਤਾਲ ਕਰਨ ਉਪਰੰਤ ਮੁੰਦਈ ਦੇ ਬਿਆਨਾਂ ਦੇ ਅਧਾਰ 'ਤੇ ਪੁਸ਼ਪ ਕੁਮਾਰ ਸੰਜੂ ਪੁੱਤਰ ਚਰਨਜੀਤ, ਨਿਖਿਲ ਕੁਮਾਰ ਪੁੱਤਰ ਨਰਿੰਦਰ ਕੁਮਾਰ ਵਾਸੀਆਂਨ ਤਾਕੀ ਦਰਵਾਜਾ ਬਹਿਰਾਮਪੁਰ ਵਿਰੁੱਧ ਵੱਖ-ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
ਇਹ ਵੀ ਪੜ੍ਹੋ- ਇਕੋ ਘਰ ਦੇ ਬੁਝ ਗਏ 2 ਚਿਰਾਗ, ਬੇਸਹਾਰਾ ਪਿਓ ਨੇ ਦੱਸਿਆ ਰੂਹ ਕੰਬਾਅ ਦੇਣ ਵਾਲਾ ਦੁਖ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8