ਬਾਦਲ ਦਲ ਦਾ ਜਹਾਜ਼ ਥੰਮ੍ਹੀਆਂ ਦੇ ਸਹਾਰੇ ਕਿਨਾਰੇ ਨਹੀਂ ਲਾਇਆ ਜਾ ਸਕਦੈ : ਪ੍ਰੋ. ਸਰਚਾਂਦ

Tuesday, Oct 11, 2022 - 10:09 AM (IST)

ਬਾਦਲ ਦਲ ਦਾ ਜਹਾਜ਼ ਥੰਮ੍ਹੀਆਂ ਦੇ ਸਹਾਰੇ ਕਿਨਾਰੇ ਨਹੀਂ ਲਾਇਆ ਜਾ ਸਕਦੈ : ਪ੍ਰੋ. ਸਰਚਾਂਦ

ਅੰਮ੍ਰਿਤਸਰ (ਜ.ਬ) - ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਬਾਦਲ ਦਲ ਵੱਲੋਂ ਅਕਾਲੀ ਦਲ ਦਿੱਲੀ ਦੇ ਰਲੇਵੇਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਬਾਦਲ ਦਲ ਇਕ ਡੁੱਬਿਆ ਹੋਇਆ ਜਹਾਜ਼ ਹੈ। ਇਸ ਨੂੰ ਹੁਣ ਸਰਨਿਆਂ ਦੀ ਹੀ ਨਹੀਂ ਸਗੋਂ ਕਿਸੇ ਵੀ ਥੰਮ੍ਹੀਆਂ ਦੇ ਸਹਾਰੇ ਕਿਨਾਰਾ ਨਹੀਂ ਲਾਇਆ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਸਿੱਖ ਕੌਮ ਅਤੇ ਦੇਸ਼-ਵਿਦੇਸ਼ ਦੇ ਪੰਜਾਬੀਆਂ ਵੱਲੋਂ ਬਾਦਲਾਂ ਨੂੰ ਪੂਰੀ ਤਰ੍ਹਾਂ ਨਕਾਰੇ ਜਾਣ ਕਾਰਨ ਪੰਜਾਬ ਵਿਚ ਉਨ੍ਹਾਂ ਦਾ ਸਿਆਸੀ ਭਵਿੱਖ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ। 

ਪੜ੍ਹੋ ਇਹ ਵੀ ਖ਼ਬਰ : ਬਿਜਲੀ ਬੰਦ ਹੋਣ ਤੋਂ ਪਹਿਲਾਂ ਫੋਨ 'ਤੇ ਆਵੇਗਾ SMS, ਪੰਜਾਬ ਦੇ ਇਸ ਸ਼ਹਿਰ 'ਚ ਸ਼ੁਰੂ ਹੋਇਆ ਪ੍ਰੋਜੈਕਟ

ਉਨ੍ਹਾਂ ਕਿਹਾ ਕਿ ਹੁਣ ਉਹ ਦਿੱਲੀ ਦੇ ਸਰਨਿਆਂ ਦੇ ਮੋਢਿਆਂ ’ਤੇ ਸਵਾਰ ਹੋ ਕੇ ਆਪਣੀ ਹੋਂਦ ਬਚਾਉਣਾ ਚਾਹੁੰਦੇ ਹਨ। 13 ਵਿਧਾਇਕਾਂ ਤੋਂ ਤਿੰਨ ਅਤੇ ਹੁਣ ਉਹ ਤਿੰਨ ਵੀ ਨਾਲ ਹਨ ਕਹਿਣ ’ਚ ਸ਼ੱਕ ਦੀ ਗੁੰਜਾਇਸ਼ ਹੈ। ਉਨ੍ਹਾਂ ਇੱਕ ਨਿੱਜੀ ਘਰ ਵਿੱਚ ਕਰਵਾਏ ‘ਪੰਥਕ ਮੇਲੇ’ ’ਤੇ ਵਿਅੰਗ ਕਸਦਿਆਂ ਕਿਹਾ ਕਿ ਅਸਲ ਪੰਥਕ ਮੇਲ ਸਰਬੱਤ ਖਾਲਸਾ ਦੇ ਰੂਪ ਵਿੱਚ ਹੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਕ ਦੂਜੇ ਨੂੰ ਪਾਣੀ ਪੀਪੀ ਕੋਸਣ ਅਤੇ ਚਰਿੱਤਰਹਨਨ ਕਰਨ ਕਰਨ ਵਾਲਿਆਂ ਦੀ ਏਕਤਾ ਸਿਰਫ਼ ਸਿਆਸੀ ਢਕਵੰਜ ਹੈ।

ਪੜ੍ਹੋ ਇਹ ਵੀ ਖ਼ਬਰ : ਤਰਨਤਾਰਨ ’ਚ ਸੈਲਫੀ ਲੈ ਰਿਹਾ ਸੀ ਲਾੜਾ, ਗੋਲ਼ੀਆਂ ਚਲਾਉਂਦਾ ਪ੍ਰੇਮੀ ਪਹੁੰਚਿਆ ਚੁੱਕ ਕੇ ਲੈ ਗਿਆ ਲਾੜੀ


author

rajwinder kaur

Content Editor

Related News