ਜੇਕਰ ਭਾਰਤ ਨੇ ਵਿਸ਼ਵ ਸ਼ਕਤੀ ਬਣਨਾ ਹੈ ਤਾਂ ਨਸ਼ੇ ਵਰਗੇ ਕੋਹੜ ਨੂੰ ਜੜੋਂ ਪੁੱਟਣਾ ਪਵੇਗਾ : ਬਾਬਾ ਰਾਮ ਦੇਵ

Monday, Dec 19, 2022 - 10:50 AM (IST)

ਜੇਕਰ ਭਾਰਤ ਨੇ ਵਿਸ਼ਵ ਸ਼ਕਤੀ ਬਣਨਾ ਹੈ ਤਾਂ ਨਸ਼ੇ ਵਰਗੇ ਕੋਹੜ ਨੂੰ ਜੜੋਂ ਪੁੱਟਣਾ ਪਵੇਗਾ : ਬਾਬਾ ਰਾਮ ਦੇਵ

ਪਠਾਨਕੋਟ (ਅਦਿੱਤਿਆ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਵਿਚੋਂ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਬਹੁਤ ਉਪਰਾਲੇ ਕਰ ਰਹੇ ਹਨ। ਭਾਰਤ ਦੀ ਕਮਾਨ ਨੌਜਵਾਨਾਂ ਦੇ ਹੱਥਾਂ 'ਚ ਹੈ, ਜੇਕਰ ਭਾਰਤ ਨੇ ਵਿਸ਼ਵ ਸ਼ਕਤੀ ਬਣਨਾ ਹੈ ਤਾਂ ਨਸ਼ੇ ਵਰਗੇ ਕੋਹੜ ਨੂੰ ਭਾਰਤ ਵਿਚੋਂ ਜੜੋਂ ਪੁੱਟਣਾ ਪਵੇਗਾ। ਇਹ ਵਿਚਾਰ ਵਿਸ਼ਵ ਪ੍ਰਸਿੱਧ ਯੋਗ ਗੁਰੂ ਬਾਬਾ ਰਾਮਦੇਵ ਨੇ ਪਠਾਨਕੋਟ ਵਿਖੇ ਕਹੇ।

ਇਹ ਵੀ ਪੜ੍ਹੋ- ਵਿਦਿਆਰਥਣ ਨੂੰ 2 ਨੌਜਵਾਨਾਂ ਨੇ ਕੀਤੀ ਅਗਵਾ ਕਰਨ ਦੀ ਕੋਸ਼ਿਸ਼, ਕੁੜੀ ਨੇ ਚੱਲਦੇ ਮੋਟਰਸਾਈਕਲ ਤੋਂ ਮਾਰੀ ਛਾਲ

ਉਨ੍ਹਾਂ ਕਿਹਾ ਕਿ ਅੱਜ ਦੇ ਤੇਜ਼ ਰਫ਼ਤਾਰ ਯੁੱਗ ਵਿਚ ਜਿੱਥੇ ਨੌਜਵਾਨਾਂ ਨੂੰ ਪੜ੍ਹਾਈ 'ਤੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਉੱਥੇ ਨਸ਼ਿਆਂ ਨੂੰ ਪੂਰੀ ਤਰ੍ਹਾਂ ਨਕਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨਸ਼ਿਆਂ ਵਿਰੁੱਧ ਇੰਨੇ ਸਖ਼ਤ ਹਨ ਕਿ ਜਦੋਂ ਤੋਂ ਉਹ ਪ੍ਰਧਾਨ ਮੰਤਰੀ ਬਣੇ ਹਨ, ਮੀਟ ਜਾਂ ਸ਼ਰਾਬ ਬਿਲਕੁਲ ਪੀ. ਐੱਮ. ਓ. ਵਿਚ ਨਹੀਂ ਜਾਣ ਦਿੱਤਾ। ਇੰਨਾ ਹੀ ਨਹੀਂ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੀ ਪੂਰੀ ਤਰ੍ਹਾਂ ਨਸ਼ਿਆਂ ਦੇ ਖ਼ਿਲਾਫ਼ ਹਨ ਅਤੇ ਉਨ੍ਹਾਂ ਨੇ ਰਾਸ਼ਟਰਪਤੀ ਭਵਨ ’ਚ ਵੀ ਇਸ ’ਤੇ ਪਾਬੰਦੀ ਲਾ ਦਿੱਤੀ ਹੈ।

ਇਹ ਵੀ ਪੜ੍ਹੋ- ਅੱਤਵਾਦੀ ਹਰਵਿੰਦਰ ਰਿੰਦਾ ਨੂੰ ਲੈ ਕੇ ਹੁਣ ਸਾਹਮਣੇ ਆਈ ਇਹ ਗੱਲ

ਉਨ੍ਹਾਂ ਕਿਹਾ ਕਿ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਨਸ਼ਿਆਂ ਵਿਰੁੱਧ ਅਜਿਹੀ ਸੋਚ ਰੱਖਦਾ ਹੋਵੇ, ਉਸ ਦੇਸ਼ ਵਿਚ ਨਸ਼ਾ ਕਿਵੇਂ ਵਧ ਸਕਦਾ ਹੈ। ਇੰਨਾ ਹੀ ਨਹੀਂ ਪ੍ਰਧਾਨ ਮੰਤਰੀ ਮੋਦੀ ਦੀ ਤਰਫੋਂ ਨਸ਼ਿਆਂ ’ਤੇ ਰੋਕ ਲਾਉਣ ਲਈ ਗੁਆਂਢੀ ਦੇਸ਼ਾਂ ਤੋਂ ਆਉਣ ਵਾਲੇ ਨਸ਼ਿਆਂ ਨੂੰ ਰੋਕਣ ਲਈ ਦੇਸ਼ ਭਰ ਦੀਆਂ ਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਨਸ਼ਾ ਸਮੱਗਲਰਾਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News