ਬਾਬਾ ਬਕਾਲਾ ਸਾਹਿਬ ਪੁਲਸ ਨੇ ਵੀ ਬਰਾਮਦ ਕੀਤੀਆਂ 30 ਬੋਤਲਾਂ ਸ਼ਰਾਬ
Friday, May 16, 2025 - 04:51 PM (IST)

ਬਾਬਾ ਬਕਾਲਾ ਸਾਹਿਬ(ਰਾਕੇਸ਼)- ਮਜੀਠਾ ਕਾਂਡ ਤੋਂ ਬਾਅਦ ਜਿਥੇ ਕਿ ਜ਼ਹਿਰੀਲੀ ਸ਼ਰਾਬ ਨਾਲ ਦੋ ਦਰਜਨ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਸ ਤੋਂ ਬਾਅਦ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪੁਲਸ ਪ੍ਰਸ਼ਾਸ਼ਨ ਮੁਸਤੈਦ ਹੋਇਆ ਪਿਆ ਹੈ। ਪੁਲਸ ਵੱਲੋਂ ਛੇੜੀ ਗਈ ਮੁਹਿੰਮ ਤਹਿਤ ਬੀਤੇ ਕੱਲ ਰਈਆ ਪੁਲਿਸ ਨੇ ਵੀ ਦੋ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ `ਚੋਂ 20 ਬੋਤਲਾਂ ਸ਼ਰਾਬ, 250 ਕਿਲੋਗ੍ਰਾਮ ਲਾਹਣ ਅਤੇ ਸ਼ਰਾਬ ਦੀ ਚਾਲੂ ਭੱਠੀ ਬਰਾਮਦ ਕਰਕੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ, ਕਿ ਅੱਜ ਵੀ ਪੁਲਸ ਚੌਕੀ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ਼ ਹਰਦੀਪ ਸਿੰਘ ਸੈਣੀ ਵੱਲੋਂ ਆਪਣੀ ਪੁਲਸ ਪਾਰਟੀ ਸਮੇਤ ਬਾਬਾ ਬਕਾਲਾ ਸਾਹਿਬ ਦੇ ਮਹੱਲਾ ਮਾਤਾ ਰਾਣੀ ਵਿਖੇ ਛਾਪੇਮਾਰੀ ਕਰਕੇ 30 ਬੋਤਲਾਂ ਨਜਾਇਜ਼ ਸ਼ਰਾਬ ਦੀਆ ਬਰਾਮਦ ਕੀਤੀਆਂ ਹਨ। ਕਥਿਤ ਦੋਸ਼ੀ ਦੀ ਸ਼ਨਾਖਤ ਸਨੀ ਸਿੰਘ ਪੁੱਤਰ ਸਾਹਿਬ ਵਾਸੀ ਬਾਬਾ ਬਕਾਲਾ ਸਾਹਿਬ ਵਜੋਂ ਹੋਈ ਹੈ। ਪੁਲਸ ਨੇ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।