ਅਾਵਾਰਾ ਕੁੱਤਿਆਂ ਤੋਂ ਲੋਕ ਪ੍ਰੇਸ਼ਾਨ

Monday, Oct 15, 2018 - 04:36 AM (IST)

ਅਾਵਾਰਾ ਕੁੱਤਿਆਂ ਤੋਂ ਲੋਕ ਪ੍ਰੇਸ਼ਾਨ

ਅੰਮ੍ਰਿਤਸਰ,   (ਰਮਨ)-  ਸ਼ਹਿਰ ’ਚ ਲੋਕ ਅਾਵਾਰਾ ਕੁੱਤਿਆਂ ਤੋਂ ਪ੍ਰੇਸ਼ਾਨ ਹਨ, ਜਿਨ੍ਹਾਂ ਦੀ ਗਿਣਤੀ ’ਚ ਦਿਨੋ-ਦਿਨ ਵਾਧਾ ਹੁੰਦਾ ਜਾ ਰਿਰ ਕੁੱਤਿਆਂ ’ਤੇ ਨੱਥ ਪਾਉਣ ਵਿਚ ਪ੍ਰਬੰਧਕੀ ਤੰਤਰ ਬੇਵੱਸ ਹੈ। ਡਾਗ ਸਕੁਐਡ ਬਣਾ ਕੇ  ਕੁੱਤਿਆਂ ਦੀ ਚੀਰੇ ਰਹਿਤ ਨਸਬੰਦੀ ਦੀ ਕਈ ਵਾਰ ਕੋਸ਼ਿਸ਼ ਕੀਤੀ ਜਾ ਚੁੱਕੀ ਹੈ ਪਰ ਅਜੇ ਤੱਕ ਕੋਈ ਠੋਸ ਨਤੀਜਾ ਦੇਖਣ ਨੂੰ ਨਹੀਂ ਮਿਲ ਰਿਹਾ। ਨਿਗਮ ਵਿਚ ਕਾਫ਼ੀ ਸਮੇਂ ਤੋਂ ਕੁੱਤਿਆਂ ਦੀ ਨਸਬੰਦੀ ਕਰਨ ਦੀ ਮੁਹਿੰਮ ਠੰਡੇ ਬਸਤੇ ਵਿਚ ਪਈ ਹੋਈ ਹੈ। ਕੁੱਤਿਆਂ ਨੂੰ ਮਾਰਨ ’ਤੇ ਰੋਕ ਹੈ ਪਰ ਜੇਕਰ ਕੁੱਤਾ ਕਿਸੇ ਨੂੰ ਮਾਰ ਦਿੰਦਾ ਹੈ ਤਾਂ ਸਾਡਾ ਲਾਚਾਰ ਤੰਤਰ ਤਮਾਸ਼ਾ ਦੇਖਣ  ਤੋਂ ਇਲਾਵਾ ਕੁਝ ਨਹੀਂ ਕਰਦਾ। ਨਿਗਮ ਵੱਲੋਂ ਪਹਿਲਾਂ ਕੁੱਤਿਆਂ ਦੀ ਨਸਬੰਦੀ ਤੇ ਪਿਛਲੇ ਸਾਲ ਰਜਿਸਟ੍ਰੇਸ਼ਨ ਮੁਹਿੰਮ ਚਲਾਈ ਤਾਂ ਗਈ ਪਰ ਇਹ ਓਨੀ ਅਸਰ ਨਹੀਂ ਛੱਡ ਸਕੀ ਜਿੰਨੀ ਉਮੀਦ ਜਤਾਈ ਗਈ ਸੀ।
ਕੁੱਤਿਆਂ ਨੇ  ਲੋਕਾਂ ਦਾ ਬਾਹਰ ਨਿਕਲਣਾ ਕੀਤਾ ਮੁਸ਼ਕਿਲ
ਲੋਕਾਂ ਦਾ ਆਵਾਰਾ ਕੁੱਤਿਆਂ ਨੇ ਬਾਹਰ ਨਿਕਲਣਾ ਮੁਸ਼ਕਿਲ ਕੀਤਾ ਹੋਇਆ ਹੈ। ਵਰਲਡ ਸਿਟੀ, ਬੰਬੇ ਵਾਲਾ ਖੂਹ, ਲੋਹਗਡ਼੍ਹ, ਗਲੀ ਕੁੱਤਿਆਂ ਵਾਲੀ, ਕੱਟਡ਼ਾ ਦੂਲਾਂ, ਕੱਟਡ਼ਾ ਭਾਈ ਸੰਤ ਸਿੰਘ, ਕੱਟਡ਼ਾ ਪਰਜਾ, ਸਿਵਲ ਲਾਈਨ ਦਾ ਸਾਰਾ ਖੇਤਰ, ਛੇਹਰਟਾ, ਪਵਨ ਨਗਰ, ਖੰਡਵਾਲਾ, ਵੇਰਕਾ, ਮਜੀਠਾ ਰੋਡ, ਤਰਨਤਾਰਨ ਰੋਡ, ਬਟਾਲਾ ਰੋਡ, ਇਸਲਾਮਾਬਾਦ ਦੇ ਕਈ ਖੇਤਰ ਕੁੱਤਿਆਂ ਤੋਂ ਦੁਖੀ ਹਨ। 

ਨਿਗਮ ਦਫ਼ਤਰ ’ਚ ਅਕਸਰ ਘੁੰਮਦੇ ਦਿਖਾਈ ਦਿੰਦੇ ਹਨ ਕੁੱਤੇ 
ਉਥੇ ਹੀ ਨਿਗਮ ਦੇ ਮੁੱਖ ਦਫਤਰ ਰਣਜੀਤ ਐਵੀਨਿਊ ’ਚ ਸਵੇਰ ਤੋਂ ਸ਼ਾਮ ਤੱਕ ਦਰਜਨਾਂ ਅਾਵਾਰਾ ਕੁੱਤੇ ਅਧਿਕਾਰੀਆਂ ਦੇ ਦਫਤਰ ਤੇ ਬਾਹਰ ਕੋਰੀਡੋਰ ਵਿਚ ਅਕਸਰ ਘੁੰਮਦੇ ਦਿਖਾਈ ਦਿੰਦੇ ਹਨ, ਜਿਨ੍ਹਾਂ ਨੂੰ ਅਧਿਕਾਰੀ ਦੇਖਦੇ ਤਾਂ ਰਹਿੰਦੇ ਹਨ ਪਰ ਕੋਈ ਵੀ ਉਨ੍ਹਾਂ ਨੂੰ ਉਥੋਂ ਚੁੱਕਦਾ ਨਹੀਂ।
 


Related News