ਆਟੋ ਰਿਕਸ਼ਾ ਚਾਲਕਾਂ ਨੂੰ ਮਨਜ਼ੂਰੀ ਨਾ ਮਿਲੀ ਤਾਂ ਕਰਨਗੇ ਜਲੰਧਰ ਰੋਡ ਜਾਮ

10/15/2019 3:39:36 PM

ਬਟਾਲਾ— ਵਾਲਮੀਕਿ ਮਜ਼ਹਬੀ ਸਿੱਖ ਮੋਰਚਾ ਦੀ ਅਗਵਾਈ 'ਚ ਬਟਾਲਾ ਦੇ ਸਾਰੇ ਆਟੋ ਰਿਕਸ਼ਾ ਚਾਲਕਾਂ ਦਾ ਇਕ ਵਫਦ ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ, ਐੱਸ. ਪੀ. ਹੈੱਡਕੁਆਰਟਰ ਨਿਰਮਲ ਜੀਤ ਸਿੰਘ ਸਹੋਤਾ ਅਤੇ ਟ੍ਰੈਫਿਕ ਇੰਚਾਰਜ ਪਰਮਿੰਦਰ ਸਿੰਘ ਨੂੰ ਮਿਲਿਆ। ਵਫਦ ਦੀ ਅਗਵਾਈ ਕਰ ਰਹੇ ਵਾਲਮੀਕਿ ਮਜ਼ਹਬੀ ਸਿੱਖ ਮੋਰਚਾ ਦੇ ਸੀਨੀਅਰ ਸਕੱਤਰ ਪੰਜਾਬ ਸਤਨਾਮ ਸਿੰਘ ਉਮਰਪੁਰਾ ਨੇ ਦੱਸਿਆ ਕਿ ਉਨ੍ਹਾਂ ਨੇ ਬੈਠਕ ਦੌਰਾਨ ਐੱਸ. ਐੱਸ. ਪੀ. ਬਟਾਲਾ ਨੂੰ ਆਟੋ ਰਿਕਸ਼ਾ ਚਾਲਕਾਂ ਦੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਹੈ। ਉਨ੍ਹ੍ਹਾਂ ਦੱਸਿਆ ਕਿ ਮੋਰਚੇ ਨਾਲ ਸਬੰਧਤ ਆਟੋ ਚਾਲਕਾਂ ਦੀ ਮਿੰਨੀ ਬੱਸਾਂ ਵਾਲੇ ਕੁੱਟਮਾਰ ਕਰਦੇ ਹਨ ਅਤੇ ਉਨ੍ਹਾਂ ਦੇ ਆਟੋ ਰਿਕਸ਼ਾ ਚਾਲਕਾਂ ਨੂੰ ਉਨ੍ਹਾਂ ਦੇ ਆਟੋ ਨੂੰ ਤੋੜਨ ਦੀਆਂ ਧਮਕੀਆਂ ਵੀ ਦਿੰਦੇ ਹਨ। 

ਬਟਾਲਾ ਤੋਂ ਲੈ ਕੇ ਅੱਡਾ ਅੱਚਲ ਸਾਹਿਬ ਤੱਕ ਆਟੋ ਰਿਕਸ਼ਾ ਚਾਲਕ ਇਨ੍ਹਾਂ ਮਿੰਨੀ ਬੱਸਾਂ ਤੋਂ ਬੇਹੱਦ ਤੰਗ ਆ ਚੁੱਕੇ ਹਨ। ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਬਟਾਲਾ ਤੋਂ ਲੈ ਕੇ ਅੱਚਲ ਸਾਹਿਬ ਤੱਕ ਆਟੋ ਰਿਕਸ਼ਾ ਚਲਾਉਣ ਦੀ ਮਨਜ਼ੂਰੀ ਦਿੱਤੀ ਜਾਵੇ। ਇਸ ਦੇ ਲਈ ਬਕਾਇਦਾ ਤੌਰ 'ਤੇ ਉਨ੍ਹਾਂ ਨੇ ਡੀ.ਸੀ. ਗੁਰਦਾਸਪੁਰ ਨੂੰ ਵੀ ਲਿਖਤੀ ਤੌਰ 'ਤੇ ਦਿੱਤਾ ਹੈ। 


shivani attri

Content Editor

Related News