ਅਟਾਰੀ-ਵਾਹਗਾ ਬਾਰਡਰ 'ਤੇ ਇਕੱਠਿਆਂ 50 ਹਜ਼ਾਰ ਲੋਕਾਂ ਨੇ ਸੜਕ ਸੁਰੱਖਿਆ ਦਾ ਲਿਆ ਸੰਕਲਪ

Monday, Jan 13, 2020 - 10:10 AM (IST)

ਅੰਮ੍ਰਿਤਸਰ (ਮਮਤਾ): ਹਰ ਰੋਜ਼ ਕਰੋੜਾਂ ਲੋਕ ਦੇਸ਼ ਦੀਆਂ ਸੜਕਾਂ 'ਤੇ ਸਫਰ ਕਰਦੇ ਹਨ। ਉਨ੍ਹਾਂ 'ਚੋਂ 415 ਲੋਕ ਸੜਕ ਹਾਦਸੇ ਦਾ ਸ਼ਿਕਾਰ ਹੋਣ ਕਾਰਣ ਕਦੇ ਵਾਪਸ ਘਰ ਨਹੀਂ ਪਰਤਦੇ। ਇਨ੍ਹਾਂ ਮੌਤਾਂ ਦੇ ਅਨੇਕਾਂ ਕਾਰਣ ਹਨ ਪਰ ਸਮੱਸਿਆ ਦਾ ਹੱਲ ਸਿਰਫ ਇਕੋ ਹੀ ਟ੍ਰੈਫਿਕ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਸ ਤਹਿਤ ਅੱਜ ਅਟਾਰੀ-ਵਾਹਗਾ ਬਾਰਡਰ 'ਤੇ 'ਸੜਕ ਸੁਰੱਖਿਆ-ਜੀਵਨ ਰੱਖਿਆ' 'ਚ ਯਕੀਨ ਕਰਨ ਵਾਲੇ ਐੱਨ. ਜੀ. ਓ. 'ਡਰਾਈਵ ਸਮਾਰਟ ਡਰਾਈਵ ਸੇਫ' ਨੇ ਸਮਾਨ ਸੋਚ ਰੱਖਣ ਵਾਲੇ ਹੋਰ ਸੰਗਠਨਾਂ ਨਾਲ ਸੜਕ ਤੇ ਰਾਜਮਾਰਗ ਮੰਤਰਾਲੇ ਵੱਲੋਂ 'ਇੰਡੀਆ ਅਗੇਂਸਟ ਰੋਡ ਕ੍ਰੈਸ਼-2020' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਬਾਰਡਰ 'ਤੇ ਮੌਜੂਦ ਇਕੱਠੇ 50 ਲੋਕਾਂ ਨੇ ਸੜਕ ਸੁਰੱਖਿਆ ਦਾ ਸੰਕਲਪ ਲਿਆ।

ਇਸ ਮੁਹਿੰਮ ਤਹਿਤ ਬਾਰਡਰ 'ਤੇ ਬੀ. ਐੱਸ. ਐੱਫ. ਦੇ ਸਹਿਯੋਗ ਨਾਲ ਇਕ ਮਹਾਸੰਮੇਲਨ ਦਾ ਆਯੋਜਨ ਵੀ ਹੋਇਆ। ਕਲੱਬ ਡੀ 2 ਐੱਸ ਦੀ ਟੀਮ ਨੇ ਬਾਰਡਰ 'ਤੇ ਮੌਜੂਦ 50 ਹਜ਼ਾਰ ਤੋਂ ਵੱਧ ਨਾਗਰਿਕਾਂ ਨੂੰ ਸੜਕ ਹਾਦਸੇ ਰੋਕਣ ਅਤੇ ਇਸ ਨੂੰ ਕੌਮੀ ਪ੍ਰਾਥਮਿਕਤਾ ਬਣਾਉਣ ਦੀ ਲੋੜ ਬਾਰੇ ਸਿੱਖਿਅਤ ਕੀਤਾ। ਇਹ ਮੁਹਿੰਮ ਆਈ. ਏ. ਆਈ. ਸੀ.-2020 'ਜਦੋਂ ਅਸੀਂ ਬਦਲਾਂਗੇ, ਉਦੋਂ ਹੀ ਦੇਸ਼ ਬਦਲੇਗਾ' ਦੀ ਵਿਚਾਰਧਾਰਾ 'ਤੇ ਆਧਾਰਿਤ ਹੈ।

'ਜਦੋਂ ਅਸੀਂ ਬਦਲਾਂਗੇ, ਉਦੋਂ ਹੀ ਦੇਸ਼ ਬਦਲੇਗਾ'
ਕੰਪਨੀ ਦੇ ਐੱਮ. ਡੀ. ਰਮਾ ਸ਼ੰਕਰ ਪਾਂਡੇ ਨੇ ਕਿਹਾ ਕਿ 'ਜਦੋਂ ਅਸੀਂ ਬਦਲਾਂਗੇ, ਉਦੋਂ ਹੀ ਦੇਸ਼ ਬਦਲੇਗਾ।' ਲੋਕ ਸੜਕ ਹਾਦਸਿਆਂ ਨੂੰ ਬਦਕਿਸਮਤੀ ਮੰਨਦੇ ਹਨ। ਉਨ੍ਹਾਂ ਲਈ ਸੜਕ ਹਾਦਸਾ ਵਿਗਿਆਨ ਕਾਰਣ ਨਹੀਂ, ਬਲਕਿ ਉਨ੍ਹਾਂ ਦੀ ਮਾੜੀ ਕਿਸਮਤ ਹੈ। ਉਹ ਹਾਦਸੇ ਤੋਂ ਸਾਵਧਾਨ ਅਤੇ ਸੁਰੱਖਿਅਤ ਹੋਣ ਦੀ ਬਜਾਏ ਹਾਦਸਿਆਂ ਨੂੰ ਟਾਲਣ ਲਈ ਨਿੰਬੂ-ਮਿਰਚਾਂ ਅਤੇ ਕਾਲੀ ਬਿੱਲੀ 'ਤੇ ਭਰੋਸਾ ਕਰਦੇ ਹਨ, ਜਦਕਿ ਉਨਾਂ ਨੂੰ ਟ੍ਰੈਫਿਕ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ। ਉਥੇ ਹੀ ਵਿਜੇ ਨਾਇਰ ਪੀ. ਕਨਿਯਪਨ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।


Shyna

Content Editor

Related News