ਘਰ ''ਚ ਦਾਖਲ ਹੋ ਵਿਅਕਤੀਆਂ ਨੇ ਦਸਤੀ ਹਥਿਆਰਾਂ ਨਾਲ ਕੀਤਾ ਹਮਲਾ, 3 ਲੋਕ ਹੋਏ ਜ਼ਖ਼ਮੀ

Friday, Sep 30, 2022 - 03:09 PM (IST)

ਘਰ ''ਚ ਦਾਖਲ ਹੋ ਵਿਅਕਤੀਆਂ ਨੇ ਦਸਤੀ ਹਥਿਆਰਾਂ ਨਾਲ ਕੀਤਾ ਹਮਲਾ, 3 ਲੋਕ ਹੋਏ ਜ਼ਖ਼ਮੀ

ਗੁਰਦਾਸਪੁਰ (ਹੇਮੰਤ) - ਤਿੱਬੜ ਦੀ ਪੁਲਸ ਨੇ ਘਰ 'ਚ ਦਾਖ਼ਲ ਹੋ ਕੇ ਤਿੰਨ ਵਿਅਕਤੀਆਂ ਨੂੰ ਦਸਤੀ ਹਥਿਆਰਾਂ ਨਾਲ ਜ਼ਖਮੀ ਕਰਨ ਵਾਲੇ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਨੇ ਦੱਸਿਆ ਕਿ ਮਹਿੰਦਰ ਮਸੀਹ ਪੁੱਤਰ ਸ਼ਰੀਫ ਮਸੀਹ ਵਾਸੀ ਬੱਬਰੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 5 ਸਤੰਬਰ 2022 ਨੂੰ ਉਹ ਆਪਣੇ ਘਰ ਮੌਜੂਦ ਸੀ। 

ਰਾਤ ਕਰੀਬ 8:30 ਵਜੇ ਦੋਸ਼ੀ ਰੋਸ਼ਨ ਲਾਲ ਪੁੱਤਰ ਰਮੇਸ਼ ਕੁਮਾਰ, ਸੰਦੀਪ ਪੁੱਤਰ ਧੀਰਾਲਾਲ, ਡੇਵਿਡ ਮਸੀਹ, ਜੈਕਬ ਮਸੀਹ ਪੁੱਤਰ ਬਰਕਤ ਮਸੀਹ, ਮੇਜਰ ਮਸੀਹ, ਸੈਮਪਾਲ ਪੁੱਤਰ ਡੇਵਿਡ ਮਸੀਹ, ਜੈਪਾਲ ਪੁੱਤਰ ਜੈਕਬ ਮਸੀਹ, ਵਿਕਰਮ ਪੁੱਤਰ ਧੀਰਾਲਾਲ ਵਾਸੀ ਬੱਬਰੀ ਉਸ ਦੇ ਘਰ ਦਾਖ਼ਲ ਹੋ ਗਏ। ਉਕਤ ਲੋਕਾਂ ਨੇ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਜਦੋਂ ਉਸ ਦੀ ਪਤਨੀ ਰਾਣੀ ਅਤੇ ਉਸ ਦਾ ਮੁੰਡਾ ਰਮੇਸ਼ ਉਸ ਨੂੰ ਛੁਡਾਉਣ ਲਈ ਆਏ ਤਾਂ ਦੋਸ਼ੀਆਂ ਨੇ ਉਨ੍ਹਾਂ ’ਤੇ ਵੀ ਹਮਲਾ ਕਰ ਦਿੱਤਾ।
 


author

rajwinder kaur

Content Editor

Related News