ਕੇਸ ਦਾ ਜਵਾਬ ਲੈ ਕੇ ਹਾਈ ਕੋਰਟ ਗਏ ASI ਦੀ ਬ੍ਰੇਨ ਹੈਮਰੇਜ ਨਾਲ ਮੌਤ

04/25/2019 7:49:18 PM

ਤਰਨ ਤਾਰਨ (ਰਮਨ)- ਥਾਣਾ ਸਿਟੀ ਤਰਨ ਤਾਰਨ ਵਿਖੇ ਤਾਇਨਾਤ ਇਕ ਏ.ਐਸ.ਆਈ ਦੀ ਬੀਤੇ ਕੱਲ ਮਾਣਯੋਗ ਹਾਈਕੋਰਟ ਚੰਡੀਹੜ੍ਹ ਵਿਖੇ ਦਿਮਾਗ ਦੀ ਨਾੜੀ ਫੱਟ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਅਨੁਸਾਰ ਥਾਣਾ ਸਿਟੀ ਵਿਖੇ ਤਾਇਨਾਤ ਬਤੌਰ ਏ.ਐਸ.ਆਈ ਜਗਬੰਸ ਸਿੰਘ ਜੋ ਬੁੱਧਵਾਰ ਸਵੇਰੇ ਪੰਜਾਬ ਪੁਲਿਸ ਦੀ ਸਰਕਾਰੀ ਗੱਡੀ ਰਾਹੀਂ ਮਾਣਯੋਗ ਪੰਜਾਬ ਐਂਡ ਹਰਿਆਨਾ ਹਾਈਕੋਰਟ ਵਿਖੇ ਕਿਸੇ ਰਿੱਟ ਪਟੀਸ਼ਨ ਦਾ ਜਵਾਬ ਲੈ ਕੇ ਰਾਵਨਾ ਹੋਏ ਸਨ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਗਬੰਸ ਸਿੰਘ ਇਕ ਜਮੀਨੀ ਜਗੜੇ ਸਬੰਧੀ ਦਰਜ ਕੇਸ ਦੇ ਇਨਵੈਸਟੀਗੇਸ਼ਨ ਅਫਸਰ ਸਨ ਜੋ ਇਸ ਦਾ ਜਵਾਬ ਕਰੀਬ 20 ਵਾਰ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਲੈ ਕੇ ਜਾ ਚੁੱਕੇ ਸਨ ਪਰੰਤੂ ਸਰਕਾਰੀ ਵਕੀਲ ਵੱਲੋ ਕਿਸੇ ਨਾ ਕਿਸੇ ਕਮੀ ਪੇਸ਼ੀ ਹੋਣ ਕਾਰਨ ਉਹਨਾਂ ਨੂੰ ਦੋਬਾਰਾ ਜਵਾਬ ਸਹੀ ਤਿਆਰ ਕਰਨ ਲਈ ਕਿਹਾ ਜਾਦਾ ਰਿਹਾ।ਇਹ ਵੀ ਪਤਾ ਲੱਗਾ ਹੈ ਕਿ ਇਸ ਕੇਸ ਦਾ ਜਵਾਬ ਤਿਆਰ ਕਰਵਾਉਣ ਵਿਚ ਜਗਬੰਸ ਸਿੰਘ ਦਾ 25 ਤੋ 30 ਹਜਾਰ ਰੁਪਏ ਖਰਚ ਵੀ ਆਪਣੀ ਜੇਬ ਵਿਚੋਂ ਕੀਤਾ ਜਾ ਚੁੱਕਾ ਸੀ ਜਿਸ ਕਾਰਨ ਉਹ ਕਾਫੀ ਪਰੇਸ਼ਾਨ ਵੀ ਰਹਿੰਦਾ ਸੀ।ਬੀਤੇ ਕੱਲ ਬੁੱਧਵਾਰ ਜਦੋ ਏ.ਐਸ.ਆਈ ਜਗਬੰਸ ਸਿੰਘ ਵੱਲੋਂ ਇਸ ਕੇਸ ਦਾ ਜਵਾਬ ਬੜੀ ਮਿਹਨਤ ਨਾਲ ਤਿਆਰ ਕੀਤੇ ਜਾਣ ਤੋਂ ਬਾਅਦ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੇ ਸਰਕਾਰੀ ਵਕੀਲ ਦੇ ਦਫਤਰ ਅੰਦਰ ਕਿਸੇ ਗੱਲ ਨੂੰ ਲੈ ਕੇ ਫਿਰ ਜਵਾਬ ਸਬਧੀ ਕੋਈ ਗੱਲ ਹੋਣ ਤੋ ਬਾਅਦ ਉਸ ਦੀ ਤਬੀਅਤ ਦਫਤਰ ਅੰਦਰ ਹੀ ਖਰਾਬ ਹੋ ਗਈ ਤੇ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਜਗਬੰਸ ਸਿੰਘ ਨੂੰ ਤੁਰੰਤ ਪੀ.ਜੇ.ਆਈ ਚੰਡੀਗੜ੍ਹ ਵਿਖੇ ਇਲਾਜ ਲਈ ਲਿਜਾਇਆ ਗਿਆ, ਜਿਥੇ ਉਸ ਦੀ ਬ੍ਰੇਨ ਹੈਮਰੇਜ ਹੋਣ ਕਾਰਨ ਮੌਤ ਹੋ ਗਈ।ਜਿਕਰਯੋਗ ਹੈ ਕਿ ਜਗਬੰਸ ਸਿੰਘ ਦਾ ਅੱਜ ਉਸ ਦੇ ਪਿੰਡ ਜੋਗਾ ਸਿੰਘ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਕਰ ਦਿੱਤਾ ਗਿਆ।ਇਸ ਮੌਕੇ ਪਰਿਵਾਰ ਨਾਲ ਦੁੱਖ ਸਾਝਾ ਕਰਨ ਵਾਲਿਆਂ ਵਿਚ ਡੀ.ਐਸ.ਪੀ ਸਿਟੀ ਕੰਵਲਜੀਤ ਸਿੰਘ ਔਲਖ, ਜ਼ਿਲ੍ਹਾ ਟ੍ਰੈਫਿਕ ਇੰਚਾਰਜ ਇੰਸਪੈਕਟਰ ਚੰਦਰ ਭੂਸ਼ਣ ਸ਼ਰਮਾਂ, ਥਾਣਾ ਸਿਟੀ ਮੁੱਖੀ ਇੰਸਪੈਕਟਰ ਜਗਜੀਤ ਸਿੰਘ ਚਾਹਲ, ਐਸ.ਆਈ ਬਲਜੀਤ ਕੌਰ, ਏ.ਐਸ.ਆਈ ਵਿਪਨ ਕੁਮਾਰ, ਏ.ਐਸ.ਆਈ ਸਰਬਜੀਤ ਸਿੰਘ, ਏ.ਐਸ.ਆਈ ਗੁਰਮੀਤ ਸਿੰਘ, ਮੁੱਖ ਮੁੰਛੀ ਦਰਸ਼ਨ ਸਿੰਘ, ਕੁਲਵਿੰਦਰ ਸਿੰਘ ਆਦਿ ਸ਼ਾਮਲ ਸਨ।


KamalJeet Singh

Content Editor

Related News