ਮਲੇਸ਼ੀਆ ਤੋਂ ਆਏ ਪੰਜਾਬੀ ਦੀ ਖੁੱਲੀ ਪੋਲ, ਏਅਰਪੋਰਟ 'ਤੇ ਗ੍ਰਿਫਤਾਰ

Thursday, Feb 20, 2020 - 06:53 PM (IST)

ਮਲੇਸ਼ੀਆ ਤੋਂ ਆਏ ਪੰਜਾਬੀ ਦੀ ਖੁੱਲੀ ਪੋਲ, ਏਅਰਪੋਰਟ 'ਤੇ ਗ੍ਰਿਫਤਾਰ

ਅੰਮ੍ਰਿਤਸਰ, (ਸੰਜੀਵ)— ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ 'ਤੇ ਇਮੀਗ੍ਰੇਸ਼ਨ ਅਧਿਕਾਰੀ ਮੁਰਲੀ ਕੁਮਾਰ ਯਾਦਵ ਨੇ ਜਾਂਚ ਦੌਰਾਨ ਮਨਜੀਤ ਸਿੰਘ ਵਾਸੀ ਅਲਗੋ ਕੋਠੀ ਵਲਟੋਹਾ ਨੂੰ ਗ੍ਰਿਫਤਾਰ ਕੀਤਾ, ਜੋ ਮਲੇਸ਼ੀਆ ਤੋਂ ਜਾਅਲੀ ਵਿਜ਼ਿਟਰ ਵੀਜ਼ੇ 'ਤੇ ਅੰਮ੍ਰਿਤਸਰ ਆਇਆ ਸੀ। ਏਅਰਪੋਰਟ ਅਧਿਕਾਰੀਆਂ ਨੇ ਉਸ ਦਾ ਪਾਸਪੋਰਟ ਤੇ ਹੋਰ ਕਾਗਜ਼ਾਤ ਜ਼ਬਤ ਕਰ ਕੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਥਾਣਾ ਏਅਰਪੋਰਟ ਦੀ ਪੁਲਸ ਨੇ ਧੋਖਾਦੇਹੀ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

KamalJeet Singh

Content Editor

Related News