ਨੌਜਵਾਨ ’ਤੇ ਹਮਲਾ ਕਰਵਾਉਣ ਵਾਲੀ ਅੌਰਤ ਸਾਥੀਅਾਂ ਸਮੇਤ ਗ੍ਰਿਫਤਾਰ
Sunday, Nov 04, 2018 - 03:58 AM (IST)

ਅੰਮ੍ਰਿਤਸਰ, (ਅਰੁਣ)- ਦੁਸਹਿਰੇ ਵਾਲੇ ਦਿਨ ਕੈਨੇਡੀ ਐਵੀਨਿਊ ਨੇਡ਼ੇ ਇਕ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਵਾਲੇ 2 ਹਮਲਾਵਰਾਂ ਤੋਂ ਇਲਾਵਾ ਇਹ ਹਮਲਾ ਕਰਵਾਉਣ ਵਾਲੀ ਅੌਰਤ ਨੂੰ ਵੀ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪ੍ਰੈੱਸ ਮਿਲਣੀ ਦੌਰਾਨ ਖੁਲਾਸਾ ਕਰਦਿਅਾਂ ਏ. ਸੀ. ਪੀ. ਨਾਰਥ ਸਰਬਜੀਤ ਸਿੰਘ ਬਾਜਵਾ ਨੇ ਦੱਸਿਆ ਕਿ 19 ਅਕਤੂਬਰ ਦੁਸਹਿਰੇ ਵਾਲੇ ਦਿਨ ਜਾਸੀਨ ਰੋਡ ਕੈਨੇਡੀ ਐਵੀਨਿਊ ਨੇਡ਼ੇ ਗੋਲਡੀ ਨਾਂ ਦੇ ਨੌਜਵਾਨ ’ਤੇ ਦਾਤਰ ਨਾਲ ਹਮਲਾ ਕਰ ਕੇ ਦੌਡ਼ੇ ਮੁਲਜ਼ਮਾਂ ਖਿਲਾਫ ਦਰਜ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਮਗਰੋਂ ਗੋਲਡੀ ’ਤੇ ਇਹ ਹਮਲਾ ਕਰਵਾਉਣ ਵਾਲੀ ਜਾਸੀਨ ਰੋਡ ਵਾਸੀ ਅੌਰਤ ਨੰਦਨੀ ਪਤਨੀ ਸੰਨੀ ਮੱਟੂ ਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਦਾਨਿਸ਼ ਭਾਰਦਵਾਜ ਉਰਫ ਐਡੀ ਪੁੱਤਰ ਰਵੀ ਕੁਮਾਰ ਵਾਸੀ ਕੱਟਡ਼ਾ ਕਰਮ ਸਿੰਘ, ਸੁਨੀਲ ਅਰੋਡ਼ਾ ਤੇ ਸ਼ਿਵਾ ਪੁੱਤਰ ਰਰ ਵਾਸੀ ਗਲੀ ਭਾਟਡ਼ੀਆਂ ਕੱਟਡ਼ਾ ਜੈਮਲ ਸਿੰਘ ਨੂੰ ਗ੍ਰਿਫਤਾਰ ਕਰ ਕੇ ਵਾਰਦਾਤ ਮੌਕੇ ਵਰਤਿਆ ਗਿਆ ਦਾਤਰ ਪੁਲਸ ਨੇ ਬਰਾਮਦ ਕਰ ਲਿਆ ਹੈ। ਏ. ਸੀ. ਪੀ. ਨਾਰਥ ਸਰਬਜੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਦਾ ਇਕ ਹੋਰ ਸਾਥੀ ਨਿਖਿਲ ਜੋ ਦਾਨਿਸ਼ ਭਾਰਦਵਾਜ ਦਾ ਭਰਾ ਹੈ, ਦੀ ਗ੍ਰਿਫਤਾਰੀ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਛਾਪੇ ਮਾਰ ਰਹੀਅਾਂ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਤੋਂ ਦਰਜ ਇਸ ਮਾਮਲੇ ਵਿਚ ਧਾਰਾ 307 ਦੇ ਜੁਰਮ ਦਾ ਵਾਧਾ ਕੀਤਾ ਜਾ ਸਕਦਾ ਹੈ।