ਭਾਰਤੀ ਇਲਾਕੇ ’ਚ ਪਾਕਿਸਤਾਨੀ ਡਰੋਨ ਨੇ ਦਿੱਤੀ ਦਸਤਕ
Sunday, Jul 30, 2023 - 10:39 AM (IST)
ਤਰਨਤਾਰਨ (ਰਮਨ)- ਪਾਕਿਸਤਾਨੀ ਡਰੋਨ ਦੀਆਂ ਭਾਰਤੀ ਇਲਾਕੇ ਵਿਚ ਦਸਤਕ ਦੇਣ ਦੀਆਂ ਸਰਗਰਮੀਆਂ ਰੁਕ ਨਹੀਂ ਰਹੀਆਂ ਹਨ। ਇਸ ਦੀ ਤਾਜ਼ਾ ਮਿਸਾਲ ਬੀਤੀ ਰਾਤ ਦੇਖਣ ਨੂੰ ਫਿਰ ਤੋਂ ਮਿਲੀ ਜਦੋਂ ਪਾਕਿਸਤਾਨੀ ਡਰੋਨ ਨੇ ਜ਼ਿਲ੍ਹੇ ਅਧੀਨ ਆਉਂਦੀ ਸਰਹੱਦ ਨੂੰ ਪਾਰ ਕਰਦੇ ਹੋਏ ਭਾਰਤੀ ਇਲਾਕੇ ’ਚ ਦਸਤਕ ਦੇ ਦਿੱਤੀ।
ਇਹ ਵੀ ਪੜ੍ਹੋ- ਹੜ੍ਹ ਕਾਰਨ ਟੁੱਟਿਆ ਜਲੰਧਰ ਦੇ ਪਿੰਡ ਵਾਸੀਆਂ ਦਾ ਧੀਆਂ ਨੂੰ ਵਿਆਉਣ ਦਾ ਸੁਫ਼ਨਾ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਦੇ ਸੈਕਟਰ ਅਮਰਕੋਟ ਵਿਖੇ ਬੀ. ਓ. ਪੀ. ਵਾਂ ਤਾਰਾ ਸਿੰਘ ਦੇ ਪਿੱਲਰ ਨੰਬਰ 141/19 ਰਾਹੀਂ ਬੀਤੀ ਰਾਤ ਕਰੀਬ 1 ਵਜੇ ਪਾਕਿਸਤਾਨੀ ਡਰੋਨ ਦੀ ਭਾਰਤੀ ਇਲਾਕੇ ’ਚ ਦਾਖ਼ਲ ਹੋਣ ਸਬੰਧੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਸਰਹੱਦ ਉੱਪਰ ਤਾਇਨਾਤ ਬੀ. ਐੱਸ. ਐੱਫ. ਦੀ 103 ਬਟਾਲੀਅਨ ਵਲੋਂ ਹਰਕਤ ’ਚ ਆ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਥਾਣਾ ਖਾਲੜਾ ਦੀ ਪੁਲਸ ਅਤੇ ਬੀ.ਐੱਸ.ਐੱਫ. ਵਲੋਂ ਸ਼ੱਕੀ ਇਲਾਕਿਆਂ ਨੂੰ ਸੀਲ ਕਰਦੇ ਹੋਏ ਸਰਹੱਦ ਨੇੜੇ ਦੇ ਸਾਰੇ ਇਲਾਕੇ ’ਚ ਤਲਾਸ਼ੀ ਮੁਹਿੰਮ ਚਲਾਈ, ਜਿੱਥੇ ਕੋਈ ਵੀ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ।
ਇਹ ਵੀ ਪੜ੍ਹੋ- ਮੋਗਾ ਕਤਲ ਕਾਂਡ 'ਚ ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਗੋਪੀ ਡੱਲੇਵਾਲੀਆ ਗੈਂਗ ਦੇ 3 ਗੈਂਗਸਟਰ ਗ੍ਰਿਫ਼ਤਾਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8