ਸਰਹੱਦੀ ਪਿੰਡ ਭੁੱਚਰ ਦੇ ਖੇਤਾਂ ’ਚੋਂ 7 ਦਿਨਾਂ ਅੰਦਰ ਮਿਲਿਆ ਦੂਸਰਾ ਡਰੋਨ, ਲੋਕਾਂ ਵਿੱਚ ਦਹਿਸ਼ਤ
Tuesday, Feb 22, 2022 - 04:26 PM (IST)
ਝਬਾਲ (ਨਰਿੰਦਰ) : ਹਿੰਦ-ਪਾਕਿ ਬਾਰਡਰ ’ਤੇ ਵਸੇ ਸਰਹੱਦੀ ਪਿੰਡ ਭੁੱਚਰ ਖੁਰਦ ਦੇ ਖੇਤਾਂ ’ਚੋਂ ਪਿਛਲੇ ਸੱਤ ਦਿਨਾਂ ’ਚ ਹੀ ਦੂਸਰਾ ਡਰੋਨ ਮਿਲਣ ਨਾਲ ਆਸ ਪਾਸ ਦੇ ਕਿਸਾਨਾਂ ’ਚ ਦਹਿਸ਼ਤ ਪਾਈ ਜਾ ਰਹੀ ਹੈ। ਇਸ ਡਰੋਨ ਦੇ ਨਾਲ ਵੀ ਪਿਛਲੇ ਡਰੋਨ ਵਾਂਗ ਲਿਫ਼ਾਫੇ ’ਚ ਬਰਫੀ ਦੇ ਪੀਸ ਬੰਨੇ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜਸਵੰਤ ਸਿੰਘ ਭੱਟੀ ਨੇ ਦੱਸਿਆਂ ਕਿ ਭੁੱਚਰ ਖੁਰਦ ਦੇ ਕਿਸਾਨ ਗੁਰਭੇਜ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਖੇਤ ਵਿੱਚੋਂ ਦਿਲਬਾਗ ਸਿੰਘ ਪੁੱਤਰ ਸਵਰਨ ਸਿੰਘ ਲੰਘ ਰਿਹਾ ਸੀ ਕਿ ਉਸ ਨੇ ਵੇਖਿਆ ਕਿ ਕਣਕ ਦੇ ਖੇਤ ਵਿੱਚ ਕੁਝ ਜਹਾਜ਼ ਵਰਗਾ ਛੋਟਾ ਜਿਹਾ ਖਿਡੌਣਾ ਟਾਈਪ ਕੋਈ ਚੀਜ਼ ਪਈ ਹੈ। ਜਿਸ ਦੀ ਸੂਚਨਾ ਮੈਨੂ ਦੇਣ ’ਤੇ ਅਸੀ ਝਬਾਲ ਥਾਣੇ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : ਪੰਜਾਬ 'ਚ ਵਿਛਣ ਲੱਗੀ 'ਸਿਆਸੀ ਬਿਸਾਤ', ਤਿਕੋਣੀ ਵਿਧਾਨ ਸਭਾ ਬਣੀ ਤਾਂ ਹੋਣਗੇ ਇਹ ਬਦਲ
ਥਾਣਾ ਮੁਖੀ ਇੰਸਪੈਕਟਰ ਜਸਵੰਤ ਸਿੰਘ ਭੱਟੀ ਨੇ ਪਹੁੰਚ ਕੇ ਖੇਤਾਂ ’ਚ ਪਏ ਡਰੋਨ ਨੂੰ ਆਪਣੇ ਕਬਜ਼ੇ ’ਚ ਲੈਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ । ਇਸ ਸਬੰਧੀ ਥਾਣਾ ਝਬਾਲ ਵਿਖੇ ਕੇਸ ਦਰਜ ਕੀਤਾ ਜਾ ਰਿਹਾ ਹੈ। ਸਰਹੱਦੀ ਇਲਾਕੇ ’ਚ ਡਰੋਨ ਆਉਣ ਦੀਆਂ ਪਹਿਲਾਂ ਵੀ ਕਈ ਵਾਰਦਾਤਾਂ ਵਾਪਰ ਚੁੱਕੀਆਂ ਹਨ ਜਿਸ ਕਰਕੇ ਲੋਕਾਂ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ