ਸੜਕਾਂ ’ਤੇ ਘੁੰਮਦੇ ਪਸ਼ੂ ਹਾਦਸਿਆਂ ਦਾ ਬਣ ਰਹੇ ਕਾਰਨ, ਵਾਤਾਵਰਣ ਪ੍ਰੇਮੀਆਂ ਵੱਲੋਂ ਲਾਏ ਜਾ ਰਹੇ ਪੌਦਿਆਂ ਨੂੰ ਕਰ ਰਹੇ ਨਸ਼ਟ
Saturday, Aug 24, 2024 - 01:37 PM (IST)
ਗੁਰਦਾਸਪੁਰ (ਵਿਨੋਦ)- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਈ ਗਈ ਪਾਬੰਧੀ ਦੇ ਬਾਵਜੂਦ ਸੜਕ ’ਤੇ ਛੱਡੇ ਜਾ ਰਹੇ ਪਸ਼ੂ ਜਿਥੇ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ, ਉੱਥੇ ਜੰਗਲਾਤ ਵਿਭਾਗ ਅਤੇ ਸਮਾਜਿਕ ਸੰਗਠਨਾਂ ਵੱਲੋਂ ਲਗਾਏ ਪੌਦਿਆਂ ਦਾ ਵੀ ਨੁਕਸਾਨ ਕਰ ਰਹੇ ਹਨ। ਜ਼ਿਲ੍ਹਾ ਗੁਰਦਾਸਪੁਰ ਦੀਆਂ ਲਿੰਕ ਸੜਕਾਂ ’ਤੇ ਇਕ ਵਿਸ਼ੇਸ਼ ਭਾਈਚਾਰੇ ਦੇ ਲੋਕ ਆਪਣੇ ਪਸ਼ੂਆਂ ਨਾਲ ਆਮ ਹੀ ਦੇਖੇ ਜਾਂਦੇ ਹਨ ਪਰ ਇਹ ਲੋਕ ਪਸ਼ੂਆਂ ਦੇ ਨਾਲ ਹੋਣ ਦੇ ਬਾਵਜੂਦ ਇਨ੍ਹਾਂ ’ਤੇ ਕਾਬੂ ਨਹੀਂ ਰੱਖਦੇ, ਜਿਸ ਕਾਰਨ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਸ਼ੂ ਵੀ ਸੜਕ ’ਤੇ ਚੱਲਦੇ ਸਮੇਂ ਦੋਪਹੀਆ ਵਾਹਨ ਚਾਲਕਾਂ ਨਾਲ ਟਕਰਾ ਕੇ ਲੋਕਾਂ ਨੂੰ ਜ਼ਖਮੀ ਕਰਦੇ ਰਹਿੰਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਘਰ ਅੰਦਰ ਵੜ ਕੇ NRI ਨੂੰ ਗੋਲੀਆਂ ਨਾਲ ਭੁੰਨਿਆ
ਜ਼ਿਲ੍ਹਾ ਪ੍ਰਸ਼ਾਸਨ ਨੇ ਪਸ਼ੂਆਂ ਨੂੰ ਸੜਕਾਂ ’ਤੇ ਲਿਆਉਣ ’ਤੇ ਪਾਬੰਦੀ ਲਗਾ ਦਿੱਤੀ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਹੁਕਮ ਦੀ ਸੂਚਨਾ ਪਬਲਿਕ ਨੋਟਿਸ ਜਾਂ ਲਾਊਡ ਸਪੀਕਰ ਆਦਿ ਰਾਹੀਂ ਦੇਣ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ, ਜਿਸ ਕਾਰਨ ਪਸ਼ੂ ਪਾਲਣ ਵਾਲੇ ਵਿਸ਼ੇਸ਼ ਭਾਈਚਾਰੇ ਦੇ ਲੋਕ ਇਸ ਪਾਬੰਦੀ ਬਾਰੇ ਜਾਗਰੂਕ ਨਹੀਂ ਹਨ।
ਇਹ ਵੀ ਪੜ੍ਹੋ- SGPC ਦਫ਼ਤਰ 'ਚ ਕਤਲ ਕਰਨ ਵਾਲਾ ਮੁੱਖ ਮੁਲਜ਼ਮ ਸੁਖਬੀਰ ਗ੍ਰਿਫ਼ਤਾਰ
ਇਸ ਸਮੇਂ ਜੰਗਲਾਤ ਵਿਭਾਗ ਅਤੇ ਕਈ ਸਮਾਜਿਕ ਸੰਸਥਾਵਾਂ ਸੜਕਾਂ ’ਤੇ ਵੱਧ ਤੋਂ ਵੱਧ ਪੌਦੇ ਲਗਾ ਰਹੀਆਂ ਹਨ ਪਰ ਸੜਕਾਂ ’ਤੇ ਘੁੰਮਦੇ ਪਸ਼ੂ ਇਨ੍ਹਾਂ ਨਵੇਂ ਲਗਾਏ ਪੌਦਿਆਂ ਨੂੰ ਨਸ਼ਟ ਕਰ ਕੇ ਨਿਗਲ ਰਹੇ ਹਨ, ਕਿਉਂਕਿ ਇਨ੍ਹਾਂ ਪੌਦਿਆਂ ਦੀ ਸੁਰੱਖਿਆ ਲਈ ਕੋਈ ਗਾਰਡ ਨਹੀਂ ਲਗਾਏ ਗਏ ਹਨ, ਇਹ ਪੌਦੇ ਆਸਾਨੀ ਨਾਲ ਨਸ਼ਟ ਹੋ ਜਾਂਦੇ ਹਨ ਜਾਂ ਜਾਨਵਰਾਂ ਦੁਆਰਾ ਨਿਗਲ ਜਾਂਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਔਰਤ ਦਾ ਬੇਰਹਿਮੀ ਨਾਲ ਕਤਲ
ਕੀ ਕਹਿੰਦੇ ਹਨ ਵਾਤਾਵਰਣ ਪ੍ਰੇਮੀ
ਇਸ ਸਬੰਧੀ ਵਾਤਾਵਰਣ ਪ੍ਰੇਮੀ ਜਨਕ ਰਾਜ ਸ਼ਰਮਾ, ਰੋਟਰੀ ਕਲੱਬ ਦੇ ਪ੍ਰਧਾਨ ਸਵਪਨਿਲ ਗੁਪਤਾ, ਸਾਬਕਾ ਪ੍ਰਧਾਨ ਦਿਨੇਸ਼ ਮਹਾਜਨ, ਭਾਰਤ ਵਿਕਾਸ ਪ੍ਰੀਸ਼ਦ ਸਿਟੀ ਬ੍ਰਾਂਚ ਦੇ ਪ੍ਰਧਾਨ ਰਾਜੇਸ਼ ਸਲਹੋਤਰਾ ਆਦਿ ਨੇ ਦੱਸਿਆ ਕਿ ਇਹ ਸਮੱਸਿਆ ਸਾਲਾਂ ਤੋਂ ਚਲੀ ਆ ਰਹੀ ਹੈ। ਕਰੀਬ 30 ਫੀਸਦੀ ਪੌਦੇ ਸੜਕ ਕਿਨਾਰੇ ਚਰਾਉਣ ਲਈ ਆਉਣ ਵਾਲੇ ਜਾਨਵਰ ਖਾ ਜਾਂਦੇ ਹਨ ਜਾਂ ਨਸ਼ਟ ਕਰ ਦਿੰਦੇ ਹਨ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਈ ਵਾਰ ਕਾਰਵਾਈ ਕਰਨ ਲਈ ਬੇਨਤੀ ਕੀਤੀ ਗਈ ਹੈ ਪਰ ਕੋਈ ਫਾਇਦਾ ਨਹੀਂ ਹੋਇਆ। ਜੇਕਰ ਇਹ ਸਿਲਸਿਲਾ ਜਾਰੀ ਰਿਹਾ ਤਾਂ ਸੜਕ ਹਾਦਸੇ ਹੁੰਦੇ ਰਹਿਣਗੇ ਅਤੇ ਵਾਤਾਵਰਣ ਨੂੰ ਬਚਾਉਣਾ ਮੁਸ਼ਕਲ ਹੋ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8