ਸੁੰਡੀਆਂ ਵਾਲੇ ਅੰਬ ਵੇਚ ਕੇ ਦੁਕਾਨਦਾਰ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਨਾਲ ਕਰ ਰਹੇ ਖਿਲਵਾੜ

Saturday, Jun 21, 2025 - 02:03 PM (IST)

ਸੁੰਡੀਆਂ ਵਾਲੇ ਅੰਬ ਵੇਚ ਕੇ ਦੁਕਾਨਦਾਰ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਨਾਲ ਕਰ ਰਹੇ ਖਿਲਵਾੜ

ਗੁਰਦਾਸਪੁਰ (ਵਿਨੋਦ)-ਗੁਰਦਾਸਪੁਰ ਸ਼ਹਿਰ ਅੰਦਰ ਕੁਝ ਫਰੂਟ ਦੀਆਂ ਰੇਹੜੀਆਂ ਵਾਲੇ ਘਟੀਆ ਫਰੂਟ ਵੇਚ ਕੇ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ। ਇਸ ਸਬੰਧੀ ਗੁਰਮੀਤ ਸਿੰਘ ਵਾਸੀ ਡਾਲਾ ਨੇ ਦੱਸਿਆ ਕਿ ਉਸ ਨੇ ਬੀਤੇ ਦਿਨੀਂ ਲਾਇਬ੍ਰੇਰੀ ਰੋਡ ਤੋਂ ਰਾਤ ਸਮੇਂ ਇਕ ਫਰੂਟ ਵਾਲੀ ਰੇਹੜੀ ਤੋਂ ਦੁਸਹਿਰੀ ਅੰਬ ਖਰੀਦੇ। ਦੁਕਾਨਦਾਰ ਵੱਲੋਂ ਢਾਈ ਕਿਲੋ ਅੰਬ 100 ਰੁਪਏ ਦੇ ਹਿਸਾਬ ਨਾਲ ਵੇਚੇ ਜਾ ਰਹੇ ਸੀ। ਜਦੋਂ ਉਸ ਨੇ ਘਰ ਜਾ ਕੇ ਅੰਬ ਖੁਦ ਖਾਧਾ ਅਤੇ ਆਪਣੇ ਪਰਿਵਾਰ ਨੂੰ ਖਾਣ ਲਈ ਦਿੱਤਾ ਤਾਂ ਥੋੜਾ ਜਿਹਾ ਖਾਣ ਤੋਂ ਬਾਅਦ ਪਤਾ ਚੱਲਿਆ ਕਿ ਸਾਰੇ ਅੰਬ ’ਚ ਸੁੰਡੀਆਂ ਪਈਆਂ ਹੋਈਆਂ ਹਨ।

ਇਹ ਵੀ ਪੜ੍ਹੋ-ਪੰਜਾਬ 'ਚ ਟੁੱਟੀ ਨਹਿਰ, ਦਰਜਨ ਦੇ ਕਰੀਬ ਝੋਨੇ ਦੇ ਖੇਤ ਹੋਏ ਤਬਾਹ, ਦੂਰ-ਦੂਰ ਤੱਕ ਫੈਲਿਆ ਪਾਣੀ

ਜ਼ਿਕਰਯੋਗ ਹੈ ਕਿ ਕੁਝ ਫਰੂਟ ਦੀਆਂ ਰੇਹੜੀਆਂ ’ਤੇ ਦੁਸ਼ਹਿਰੀ ਅੰਬ ਤੋਂ ਇਲਾਵਾ ਹੋਰ ਵੀ ਗਲਿਆ ਸੜਿਆ ਫਰੂਟ ਸਸਤੇ ਭਾਅ ’ਤੇ ਵੇਚ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਪਾਸੇ ਸਿਹਤ ਵਿਭਾਗ ਕੋਈ ਕਾਰਵਾਈ ਨਹੀਂ ਕਰ ਰਿਹਾ, ਜਿਸ ਕਰ ਕੇ ਬੇਖੌਫ ਹੋ ਕੇ ਰੇਹੜੀ ਵਾਲੇ ਗਲਿਆ ਸੜਿਆ ਫਰੂਟ ਵੇਚ ਰਹੇ ਹਨ।

ਇਹ ਵੀ ਪੜ੍ਹੋ-ਵੱਡੀ ਖ਼ਬਰ: ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਸਿੰਘ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

ਲੋਕਾਂ ਨੇ ਸਿਹਤ ਵਿਭਾਗ ਪਾਸੋਂ ਮੰਗ ਕੀਤੀ ਕਿ ਫਰੂਟ ਵਾਲੀਆਂ ਰੇਹੜੀਆਂ ਉੱਤੇ ਖਾਸ ਤੌਰ ’ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ ਤਾਂ ਜੋ ਖਰਾਬ ਹੋਇਆ ਫਰੂਟ ਗ੍ਰਾਹਕਾਂ ਨੂੰ ਵੇਚਣ ਦੀ ਬਜਾਏ ਉਸ ਨੂੰ ਬਾਹਰ ਕਿਤੇ ਸੁੱਟ ਦੇਣ। ਇਸ ਸਬੰਧੀ ਡਾ. ਜੀ. ਐੱਸ. ਪੰਨੂ ਅਸੀਸਟਟੈਂਟ ਮੈਡੀਕਲ ਕਮਿਸ਼ਨਰ (ਫੂਡ) ਗੁਰਦਾਸਪੁਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਅੱਜ ਹੀ ਇਨ੍ਹਾਂ ਫ਼ਰੂਟ ਵਾਲੀਆਂ ਰੇਹੜੀਆਂ ਦੀ ਚੈਕਿੰਗ ਕਰਵਾਉਣਗੇ ਅਤੇ ਮਾੜਾ ਫ਼ਰੂਟ ਮਿਲਣ ’ਤੇ ਰੇਹੜੀ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News