200 ਗ੍ਰਾਮ ਨਸ਼ੇ ਵਾਲੇ ਪਾਊਡਰ ਦੇ ਕੇਸ ’ਚੋਂ ਅਦਾਲਤ ਵਲੋਂ ਇਕ ਬਰੀ
Saturday, Nov 24, 2018 - 06:14 AM (IST)

ਤਰਨਤਾਰਨ, (ਆਹਲੂਵਾਲੀਆ)- ਮਾਣੋਚਾਹਲ ਚੌਕੀ ਥਾਣਾ ਸਦਰ ਤਰਨਤਾਰਨ ਵਲੋਂ ਕਰੀਬ 3 ਸਾਲ ਪਹਿਲਾਂ ਦਰਜ ਕੀਤੇ 200 ਗ੍ਰਾਮ ਨਸ਼ੇ ਵਾਲੇ ਪਾਊਡਰ ਦੇ ਕੇਸ ਵਿਚ ਵਕੀਲ ਕੰਵਲਜੀਤ ਸਿੰਘ ਵਿਰਕ ਜ਼ਿਲਾ ਕਚਿਹਰੀ ਤਰਨਤਾਰਨ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮਾਣਯੋਗ ਅਦਾਲਤ ਸ਼੍ਰੀ ਬਿਸ਼ਨ ਸਰੂਪ ਐਡੀਸ਼ਨਲ ਸ਼ੈਸ਼ਨ ਜੱਜ ਤਰਨਤਾਰਨ ਨੇ ਜਗਜੀਤ ਸਿੰਘ ਉਰਫ ਪ੍ਰਭਾ ਪੁੱਤਰ ਮਨਜੀਤ ਸਿੰਘ ਨੂੰ ਬਰੀ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਕੀਲ ਕੰਵਲਜੀਤ ਸਿੰਘ ਵਿਰਕ ਨੇ ਦੱਸਿਆ ਕਿ ਮਾਣਯੋਗ ਚੌਕੀ/ਥਾਣਾ ਸਦਰ ਤਰਨਤਾਰਨ ਦੀ ਪੁਲਸ ਵਲੋਂ ਕਰੀਬ 3 ਸਾਲ ਮੁਕਦਮਾ ਨੰਬਰ 55/15 ਮਿਤੀ 20/03/15 ਨੂੰ ਜਗਜੀਤ ਸਿੰਘ ਉਰਫ ਪ੍ਰਭਾ ਪੁੱਤਰ ਮਨਜੀਤ ਸਿੰਘ ਵਾਸੀ ਕੁਹਾਡ਼ਕਾ ਤਹਿਸੀਲ ਜ਼ਿਲਾ ਤਰਨਤਾਰਨ ਖਿਲਾਫ 200 ਗ੍ਰਾਮ ਨਸ਼ੇ ਵਾਲੇ ਪਾਊਡਰ ਦਾ ਕੇਸ ਦਰਜ ਕਰ ਕੇ ਉਸ ਨੂੰ ਜੇਲ ਭੇਜ ਦਿੱਤਾ ਸੀ ਅਤੇ ਇਹ ਕੇਸ ਤਕਰੀਬਨ 3 ਸਾਲ ਚੱਲਿਆ ਅਤੇ ਇਸ ਕੇਸ ਤੋਂ ਬੀਤੇ ਦਿਨ ਜਗਜੀਤ ਸਿੰਘ ਨੂੰ ਇਸ ਇਨਸਾਫ ਦੇ ਦਰਬਾਰ ’ਚੋਂ ਆਖਿਰ ਇਨਸਾਫ ਮਿਲ ਗਿਆ ਅਤੇ ਐਡੀਸ਼ਨਲ ਸੈਸ਼ਨ ਜੱਜ ਸ਼੍ਰੀ ਬਿਸ਼ਨ ਸਰੂਪ ਤਰਨਤਾਰਨ ਨੇ ਬੀਤੇ ਦਿਨ ਆਪਣੇ ਫੈਸਲੇ ਵਿਚ ਉਕਤ ਜਗਜੀਤ ਸਿੰਘ ਉਰਫ ਪ੍ਰਭਾ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਕੁਹਾਡ਼ਕਾ ਨੂੰ ਬਰੀ ਕਰ ਦਿੱਤਾ ਹੈ।