ਅੰਮ੍ਰਿਤਸਰ ਦੇ Forest Resort 'ਚ ਲੱਗੀ ਭਿਆਨਕ ਅੱਗ

02/20/2019 10:39:32 PM

ਅੰਮ੍ਰਿਤਸਰ: ਸ਼ਹਿਰ ਦੇ ਇਕ ਹੋਟਲ 'ਚ ਅੱਜ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਤਰਾਂ ਮੁਤਾਬਕ ਅੰਮ੍ਰਿਤਸਰ ਦੇ ਵੱਲਾਹ ਬਾਈ ਪਾਸ ਨੇੜੇ ਸਥਿਤ ਫੋਰੇਸਟ  ਰਿਸੋਰਟ 'ਚ ਦੇਰ ਰਾਤ ਭਿਆਨਕ ਅੱਗ ਲੱਗ ਗਈ ਹੈ। ਜਾਣਕਾਰੀ ਮੁਤਾਬਕ ਵੱਲਾਹ ਬਾਈ ਪਾਸ 'ਤੇ ਫੌਜ ਦੇ ਬਾਰੂਦ ਦੇ ਗੋਦਾਮ ਦੇ ਨਾਲ ਬਣੇ ਇਕ ਫੋਰੇਸਟ ਰਿਸੋਰਟ 'ਚ ਸਿਲੰਡਰ ਫਟਣ ਕਾਰਨ ਭਿਆਨਕ ਅੱਗ ਲੱਗ ਗਈ, ਜਿਸ  ਨਾਲ ਕਾਫੀ ਜ਼ਿਆਦਾ ਆਰਥਿਕ ਨੁਕਸਾਨ ਹੋਇਆ, ਜਿਸ ਦੀ ਕੀਮਤ ਕਰੋੜਾ 'ਚ ਆਂਕੀ ਜਾ ਰਹੀ ਹੈ। ਦਰਅਸਲ ਫਾਰੇਸਟ ਰਿਸੋਰਟ ਨਾਮ ਦੇ ਇਸ ਸਥਾਨ ਦੇ ਨਾਲ ਫੌਜ ਦਾ ਬਾਰੂਦ ਦਾ ਡੰਪ ਹੈ ਅਤੇ ਇਸ ਨੂੰ ਹਟਾਉਣ ਦੇ ਹੁਕਮ ਕਈ ਵਾਰ ਫੌਜ ਵਲੋਂ ਦਿੱਤੇ ਗਏ ਸਨ। ਜਿਸ ਤੋਂ ਬਾਅਦ ਇਸ ਰਿਸੋਰਟ 'ਤੇ ਇਕ ਅਪਰਾਧਿਕ ਮਾਮਲਾ ਵੀ ਦਰਜ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਇਹ ਨਜਾਇਜ਼ ਚੱਲ ਰਿਹਾ ਸੀ। ਇਸ ਵਿਚਾਲੇ ਬੁੱਧਵਾਰ ਰਾਤ ਨੂੰ ਇਸ ਸਥਾਨ 'ਤੇ ਅਚਾਨਕ ਸਿਲੰਡਰ ਫਟਣ ਨਾਲ ਅੱਗ ਲੱਗ ਗਈ, ਜਿਸ ਨਾਲ ਸਭ ਕੁੱਝ ਸੜ ਕੇ ਰਾਖ ਹੋ ਗਿਆ। ਇਸ ਵਿਚਾਲੇ ਅੱਗ ਦੀਆਂ ਲਪਟਾਂ ਦੂਰ-ਦੂਰ ਤਕ ਦੇਖਣ ਨੂੰ ਮਿਲੀਆਂ ਅਤੇ ਮੌਕੇ 'ਤੇ ਫਾਇਰ ਬ੍ਰਿਗੇਡ ਦੇ ਨਾਲ ਫੌਜ ਅਤੇ ਏਅਰਪੋਰਟ ਅਥਾਰਿਟੀ ਦੇ ਅੱਗ ਵਜਾਉਣ ਵਾਲੇ ਯੰਤਰ ਰਾਹੀਂ ਅੱਗ 'ਤੇ ਕਾਬੂ ਪਾਇਆ ਗਿਆ। ਅੱਗ ਦੀਆਂ ਲਪਟਾਂ ਇੰਨੀਆਂ ਖਤਰਨਾਕ ਸੀ ਕਿ ਬਾਰਿਸ਼ ਦੇ ਚੱਲਦੇ ਵੀ ਅੱਗ ਬਹੁਤ ਤੇਜ਼ੀ ਨਾਲ ਫੈਲ ਰਹੀ ਸੀ। ਅੱਗ ਵਜਾਉਣ ਲਈ 30 ਦੇ ਕਰੀਬ ਗੱਡੀਆਂ ਆਈਆਂ ਪਰ ਅੱਗ 'ਤੇ ਕਾਬੂ ਪਾਉਣ 'ਚ ਸਖ਼ਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਵਿਚਾਲੇ ਇਸ ਸਥਾਨ ਦੀ ਖਬਰ ਲੈਣ ਅੰਮ੍ਰਿਤਸਰ ਦੇ ਐਮ. ਪੀ. ਔਜਲਾ ਵੀ ਪਹੁੰਚੇ। ਉਨ੍ਹਾਂ ਇਸ ਮੌਕੇ ਕਿਹਾ ਕਿ ਅੱਜ ਇਸ ਸਥਾਨ 'ਤੇ ਇਕ ਫੰਕਸ਼ਨ ਸੀ ਅਤੇ ਇਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਸ ਸਥਾਨ 'ਤੇ ਸਿਲੰਡਰ ਫਟ ਗਿਆ, ਜਿਸ ਕਾਰਨ ਅੱਗ ਲੱਗ ਗਈ, ਹਾਲਾਂਕਿ ਇਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਆਰਥਿਕ ਤੌਰ 'ਤੇ ਕਰੋੜਾਂ ਦੇ ਨੁਕਸਾਨ ਹੋਣ ਬਾਰੇ ਦੱਸਿਆ ਜਾ ਰਿਹਾ ਹੈ।


Related News