ਦੇਸ਼ਭਗਤੀ ਦੀ ਅਲਖ ਜਗਾਉਣ ਲਈ ਵਾਹਗਾ ਬਾਰਡਰ 'ਤੇ ਹੋਵੇਗਾ ਖ਼ਾਸ ਪ੍ਰੋਗਰਾਮ, ਖੁਸ਼ਬੀਰ ਕੌਰ ਹੋਣਗੇ 'ਸੈਲੀਬ੍ਰਿਟੀ'

Thursday, Jun 09, 2022 - 04:34 PM (IST)

ਅੰਮ੍ਰਿਤਸਰ - ਭਾਈਚਾਰਾ ਅਤੇ ਸਦਭਾਵਨਾ ਦਾ ਸੰਦੇਸ਼ ਦੇਣ ਵਾਲੀ ਬੀ.ਐੱਸ.ਐੱਫ. ਹੁਣ ਨੌਜਵਾਨ ਪੀੜ੍ਹੀ ਵਿੱਚ ਦੇਸ਼ ਭਗਤੀ ਦੀ ਅਲਖ ਜਗਾਉਣ ਜਾ ਰਹੀ ਹੈ। ਇਸ ਲਈ ਬੀ.ਐੱਸ.ਐੱਫ. ਨੇ ਹੁਣ ਪੰਜਾਬ ਦੀ ਮਸ਼ਹੂਰ ਸੇਲਬ੍ਰਿਟੀ ਆਪਣੇ ਨਾਲ ਜੋੜਨ ਦੀ ਯੋਜਨਾ ਤਿਆਰ ਕਰ ਲਈ ਹੈ। ਇਸਦੀ ਸ਼ੁਰੂਆਤ ਅਟਾਰੀ ਵਾਹਗਾ ਬਾਰਡਰ ਤੋਂ ਹੋਣ ਜਾ ਰਹੀ ਹੈ। ਸੂਤਰਾਂ ਅਨੁਸਾਰ ਸੈਲੀਬ੍ਰਿਟੀ ਦਾ ਪਹਿਲਾ ਪ੍ਰੋਗਰਾਮ 11 ਜੂਨ ਨੂੰ ਹੋਣ ਜਾ ਰਿਹਾ ਹੈ, ਜਿਸ ’ਚ ਮਾਨਸਾ ਦੀ ਡੀ.ਐੱਸ.ਪੀ. ਅਤੇ ਅਰਜੁਨ ਐਵਾਰਡੀ ਮਹਿਲਾ ਅਥਲੀਟ ਖੁਸ਼ਬੀਰ ਕੌਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣ ਜਾ ਰਹੀ ਹੈ। 

ਪੜ੍ਹੋ ਇਹ ਵੀ ਖ਼ਬਰ: ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ’ਤੇ ਭਾਵੁਕ ਹੋਈ ਮਾਤਾ, ਕਿਹਾ-29 ਮਈ ਸਾਡੇ ਲਈ ਕਾਲਾ ਦਿਨ ਚੜ੍ਹਿਆ

ਖੁਸ਼ਬੀਰ ਕੌਰ 40 ਮਿੰਟ ਦੀ ਪਰੇਡ ਤੋਂ ਬਾਅਦ ਨੌਜਵਾਨ ਪੀੜ੍ਹੀ ਨੂੰ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕਰੇਗੀ। ਇਸ ਤੋਂ ਇਲਾਵਾ ਖੁਸ਼ਬੀਰ ਕੌਰ ਬੀ.ਐੱਸ.ਐੱਫ., ਦੇ ਜਵਾਨਾਂ ਦੇ ਹੌਂਸਲੇ ਦੀ ਕਹਾਣੀ ਬਾਰੇ ਵੀ ਜਾਣਕਾਰੀ ਦੇਣਗੇ। ਦੱਸ ਦੇਈਏ ਕਿ ਸੈਲੀਬ੍ਰਿਟੀ ਖੁਸ਼ਬੀਰ ਕੌਰ ਅੰਮ੍ਰਿਤਸਰ ਦੇ ਰਸੂਲਪੁਰ ਕਲਾਂ ਦੀ ਰਹਿਣ ਵਾਲੀ ਹੈ, ਜਿਸ ਨੇ 2014 ਦੀਆਂ ਏਸ਼ੀਅਨ ਖੇਡਾਂ ਵਿੱਚ 20 ਕਿਲੋਮੀਟਰ ਪੈਦਲ ਚਾਲ ਪ੍ਰਤੀਯੋਗਤਾ ’ਚ ਭਾਰਤ ਨੂੰ ਚਾਂਦੀ ਦਾ ਤਗਮਾ ਦਵਾਇਆ ਸੀ। ਖੁਸ਼ਬੀਰ ਕੌਰ ਜਦੋਂ ਉਹ 6 ਸਾਲ ਦੀ ਸੀ ਤਾਂ ਉਸਦੇ ਪਿਤਾ ਦੀ ਮੌਤ ਹੋ ਗਈ। ਉਸਦੀ ਮਾਂ ਪਿੰਡ ਵਿੱਚ ਕੱਪੜੇ ਸਿਲਾਈ ਕਰਦੀ ਸੀ ਅਤੇ ਦੁੱਧ ਵੇਚਦੀ ਸੀ।  

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ : ਭੈਣ ਦੇ ਪ੍ਰੇਮ ਵਿਆਹ ਤੋਂ ਖਫ਼ਾ ਭਰਾ ਨੇ ਦੋਸਤਾਂ ਨਾਲ ਮਿਲ ਜੀਜੇ ਨੂੰ ਗੋਲੀਆਂ ਨਾਲ ਭੁੰਨਿਆ

ਸੂਤਰਾਂ ਤੋਂ ਜਾਣਕਾਰੀ ਇਹ ਵੀ ਮਿਲੀ ਹੈ ਕਿ ਇਹ ਪ੍ਰੋਗਰਾਮ ਹਫ਼ਤਾਵਾਰੀ ਕਰਵਾਉਣ ਦੀ ਯੋਜਨਾ ਹੈ। ਬੀ.ਐੱਸ.ਐੱਫ. ਦੇ ਅਧਿਕਾਰੀਆਂ ਵੱਲੋਂ ਪਰੇਡ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਪੰਜਾਬ ਦੇ ਮਸ਼ਹੂਰ ਵਿਅਕਤੀਆਂ ਦੀ ਸੂਚੀ ਤਿਆਰ ਕਰ ਲਈ ਗਈ ਹੈ। ਬੀ.ਐੱਸ.ਐੱਫ. ਦੇ ਅਧਿਕਾਰੀਆਂ ਨੇ ਫ਼ੈਸਲਾ ਲਿਆ ਕਿ ਇਸ ਸੈਲੀਬ੍ਰਿਟੀ ਪ੍ਰੋਗਰਾਮ ’ਚ ਪੰਜਾਬ ਵਿੱਚ ਰਹਿਣ ਵਾਲੀਆਂ ਖ਼ਾਸ ਸ਼ਖਸੀਅਤਾਂ ਨੂੰ ਹੀ ਸ਼ਾਮਲ ਕੀਤਾ ਜਾਵੇਗਾ। ਇਸ ਪ੍ਰੋਗਰਾਮ ’ਚ ਸ਼ਖਸੀਅਤਾਂ ਵਜੋਂ ਕ੍ਰਿਕਟਰ, ਗੀਤਕਾਰ, ਗਾਇਕ, ਅਭਿਨੇਤਾ, ਡਾਕਟਰ, ਜੰਗੀ ਨਾਇਕ, ਲੋਕ ਕਲਾਕਾਰ ਦੇ ਨਾਲ-ਨਾਲ ਸਮਾਜ ਸੇਵੀ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ਬਰ: ਜਥੇਦਾਰ ਹਰਪ੍ਰੀਤ ਸਿੰਘ ਦੀ Z ਸੁਰੱਖਿਆ ’ਚ ਸਿੱਖ ਕਮਾਂਡੋ ਸ਼ਾਮਲ

 


rajwinder kaur

Content Editor

Related News