ਅੰਮ੍ਰਿਤਸਰ ''ਚ ਖਿੱਚ ਦਾ ਕੇਂਦਰ ਬਣੇ ਅਨੋਖੇ ਬੁਲੇਟ ਮੋਟਰਸਾਈਕਲ (ਵੀਡੀਓ)

02/02/2020 3:23:14 PM

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਬਣੇ ਅਨੋਖੇ ਬੁਲਟ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਰਹੇ ਹਨ। ਇਨ੍ਹਾਂ ਬੁਲਟ ਮੋਟਰਸਾਈਕਲਾਂ ਨੂੰ ਕਾਰਾਂ ਦੇ ਟਾਇਰ ਲਗਾ ਕੇ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਸ ਨੇ ਬੁਲਟ ਮੋਟਰਸਾਈਕਲ ਦੀ ਜੋੜੀ ਵੀ ਤਿਆਰ ਕੀਤੀ ਹੈ ਜੋ ਲੋਕਾਂ ਵਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ। ਇਹ ਬੁਲਟ ਜ਼ਿਆਦਾਤਰ ਨਗਰ ਕੀਰਤਨ 'ਚ ਖਿੱਚ ਦਾ ਕੇਂਦਰ ਬਣਦੇ ਹਨ। ਇਸ ਸਬੰਧੀ ਬੁਲਟ ਤਿਆਰ ਕਰਨ ਵਾਲੇ ਅੰਮ੍ਰਿਤਸਰ ਦੇ ਨੌਜਵਾਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਨੂੰ ਤਿਆਰ ਕਰਨ 'ਚ ਕਾਫੀ ਜ਼ਿਆਦਾ ਸਮਾਂ ਲੱਗਾ ਅਤੇ ਇਸ 'ਤੇ ਖਰਚਾ ਵੀ ਕਾਫੀ ਹੋਇਆ ਹੈ ਪਰ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਮੇਰੀ ਦਿਲ ਦੀ ਚਾਹਤ ਸੀ ਕਿ ਕੁਝ ਅਲੱਗ ਤਰ੍ਹਾਂ ਦੀ ਚੀਜ਼ ਤਿਆਰ ਕੀਤੀ ਜਾਵੇ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਵੇ।


Baljeet Kaur

Content Editor

Related News