ਅੰਮ੍ਰਿਤਸਰ ਛੱਡ ਭੱਜ ਰਿਹਾ ਇਕ ਸ਼ੱਕੀ ਏਅਰਪੋਰਟ ਤੋਂ ਕਾਬੂ

02/17/2019 4:36:02 PM

ਅੰਮ੍ਰਿਤਸਰ (ਸੰਜੀਵ) - ਹੈਦਰਾਬਾਦ ਦੇ ਤਿਲੰਗਾਨਾ ਦਾ ਰਹਿਣ ਵਾਲਾ ਅਨਵੇਸ਼ ਰਾਉ ਕਮਲ ਸ਼੍ਰੀਰਾਮ ਗਾਂਧੀ ਨੂੰ ਜ਼ਿਲਾ ਅੰਮ੍ਰਿਤਸਰ ਦੀ ਪੁਲਸ ਨੇ ਸ਼ੱਕੀ ਹਾਲਾਤ 'ਚ ਏਅਰਪੋਰਟ ਤੋਂ ਕਾਬੂ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਉਕਤ ਵਿਅਕਤੀ ਡੂੰਘੀ ਸੱਟ ਵੱਜਣ ਦੇ ਬਾਵਜੂਦ ਵ੍ਹੀਲਚੇਅਰ ਦਾ ਸਹਾਰਾ ਲੈ ਕੇ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਛੱਡ ਕੇ ਭੱਜਣ ਦੀ ਤਾਕ 'ਚ ਸੀ। ਪੁਲਸ ਨੂੰ ਅਨਵੇਸ਼ ਦੀਆਂ ਗਤੀਵਿਧੀਆਂ ਸ਼ੱਕੀ ਲੱਗੀਆਂ ਹਨ ਅਤੇ ਇਹ ਸੰਭਾਵਨਾ ਜਿਤਾਈ ਜਾ ਰਹੀ ਹੈ ਕਿ ਉਹ ਜਾਅਲੀ ਡਿਗਰੀ 'ਤੇ ਪੁਲ ਤਾਰਾਂ ਵਾਲੇ ਨੇੜੇ ਇਕ ਨਿੱਜੀ ਹਸਪਤਾਲ 'ਚ ਬਤੌਰ ਡਾਕਟਰ ਬਣ ਕੇ ਰਹਿ ਰਿਹਾ ਸੀ।

ਅਵਨੇਸ਼ ਦੀ ਹਾਲਤ ਖ਼ਰਾਬ ਹੋਣ ਕਾਰਨ ਪੁਲਸ ਹੁਣ ਤੱਕ ਉਸ ਤੋਂ ਕੁੱਝ ਵੀ ਪੁੱਛਗਿੱਛ ਨਹੀਂ ਕਰ ਸਕੀ । ਉਸ ਕੋਲੋਂ ਕੁਝ ਵੀ ਬਰਾਮਦਗੀ ਹੋਣ ਦੀ ਵੀ ਪੁਸ਼ਟੀ ਨਹੀਂ ਹੋਈ। ਅਨਵੇਸ਼ ਦਿਮਾਗੀ ਤਕਲੀਫ ਦੇ ਨਾਲ-ਨਾਲ ਸਪਾਇਨ 'ਚ ਸੱਟ ਲੱਗਣ ਕਾਰਨ ਕੁੱਝ ਵੀ ਨਹੀਂ ਬੋਲ ਸਕਦਾ। ਪੁਲਸ ਹੁਣ ਤੱਕ ਉਸ ਕੋਲੋਂ ਕੋਈ ਵੀ ਦਸਤਾਵੇਜ਼ ਬਰਾਮਦ ਨਹੀਂ ਕਰ ਸਕੀ ਜਦੋਂ ਕਿ ਉਸ ਦੇ ਟਿਕਾਣਿਆਂ ਸਬੰਧੀ ਜਾਣਕਾਰੀਆ ਹਾਸਿਲ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜ਼ਿਲਾ ਪੁਲਸ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਵਿਰੁੱਧ ਥਾਣਾ ਸੁਲਤਾਨਵਿੰਡ ਵਿਚ ਧੋਖਾਦੇਹੀ ਦਾ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੇ ਠੀਕ ਹੋਣ ਦੇ ਬਾਅਦ ਦੱਸੇ ਜਾਣ ਵਾਲੇ ਟਿਕਾਣਿਆਂ 'ਤੇ ਛਾਪਾਮਾਰੀ ਕੀਤੀ ਜਾਵੇਗੀ।


rajwinder kaur

Content Editor

Related News