ਜਿਸਮਫ਼ਰੋਸ਼ੀ ਦੇ ਅੱਡੇ ਦਾ ਪਰਦਾਫ਼ਾਸ, ਰੰਗ-ਰਲੀਆਂ ਮਨਾਉਂਦੇ 3 ਜੋੜਿਆਂ ਸਮੇਤ 6 ਗ੍ਰਿਫ਼ਤਾਰ

10/17/2020 1:08:32 PM

ਅੰਮ੍ਰਿਤਸਰ (ਸੰਜੀਵ) : ਗਲਿਆਰਾ ਖੇਤਰ 'ਚ ਸਥਿਤ ਇਕ ਹੋਟਲ 'ਚ ਚੱਲ ਰਹੇ ਜਿਸਮਫ਼ਰੋਸ਼ੀ ਦੇ ਅੱਡੇ ਦਾ ਪਰਦਾਫ਼ਾਸ ਕਰਕੇ ਥਾਣਾ ਬੀ-ਡਵੀਜ਼ਨ ਦੀ ਪੁਲਸ ਨੇ 3 ਜੋੜਿਆਂ ਸਮੇਤ ਕਮਰਾ ਦੇਣ ਵਾਲੇ ਹੋਟਲ ਮੈਨੇਜਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ 'ਚ ਕਰਨ ਸ਼ੇਰਗਿੱਲ, ਸਾਹਿਲ ਮਸੀਹ, ਰਿਸ਼ਭ ਕੁਮਾਰ, ਜੋਬਨਪ੍ਰੀਤ ਸਿੰਘ, ਮਨਜੋਤ ਕੌਰ, ਪ੍ਰਿਆ ਅਤੇ ਜੋਤੀ ਸ਼ਾਮਲ ਹਨ।

ਇਹ ਵੀ ਪੜ੍ਹੋ :ਪੰਜਾਬ 'ਚ ਦੋ ਦਹਾਕਿਆਂ ਤੋਂ ਬਸਪਾ ਬੈਠੀ ਸੁੱਚੇ ਮੂੰਹ, ਅਕਾਲੀ ਗੱਠਜੋੜ ਦੇ ਚੱਕਰਾਂ 'ਚ

ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਕ ਹੋਟਲ ਦਾ ਮਾਲਕ ਆਪਣੇ ਸਟਾਫ ਨਾਲ ਮਿਲ ਕੇ ਹੋਟਲ 'ਚ ਜਿਸਮਫ਼ਰੋਸ਼ੀ ਦਾ ਧੰਦਾ ਕਰ ਰਿਹਾ ਹੈ ਅਤੇ ਹੋਟਲ ਦੇ ਕਮਰੇ ਦੇ ਕੇ ਮੋਟੀ ਪੈਸੇ ਕਮਾ ਰਿਹਾ ਹੈ , ਜਿਸ 'ਤੇ ਛਾਪਾਮਾਰੀ ਕਰਕੇ ਪੁਲਸ ਨੇ ਪੂਰੇ ਰੈਕੇਟ ਦਾ ਪਰਦਾਫ਼ਾਸ ਕਰ ਦਿੱਤਾ । ਇਸ ਸਬੰਧੀ ਥਾਣਾ ਬੀ-ਡਵੀਜ਼ਨ ਦੇ ਇੰਚਾਰਜ ਇੰਸ. ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕੀਤੀ ਗਈ ਸੀ, ਜਿੱਥੋਂ ਰੰਗਰਲੀਆਂ ਮਨਾਉਂਦੇ 3 ਜੋੜਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਕਮਰਾ ਦੇਣ ਵਾਲੇ ਹੋਟਲ ਮੈਨੇਜਰ ਨੂੰ ਵੀ ਹਿਰਾਸਤ 'ਚ ਲਿਆ ਗਿਆ। ਫ਼ਿਲਹਾਲ ਹੋਟਲ ਮਾਲਕ ਪੁਲਸ ਦੀ ਪਹੁੰਚ ਤੋਂ ਦੂਰ ਚੱਲ ਰਿਹਾ ਹੈ । ਜਲਦ ਹੀ ਉਸਨੂੰ ਵੀ ਜਾਂਚ 'ਚ ਸ਼ਾਮਿਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਹੈਵਾਨੀਅਤ ਦੀਆਂ ਹੱਦਾਂ ਪਾਰ : ਨਾਬਾਲਗਾ ਨੂੰ ਬੰਦੀ ਬਣਾ ਲਗਾਤਾਰ 4 ਦਿਨ ਹਵਸ ਮਿਟਾਉਂਦੇ ਰਹੇ ਹੈਵਾਨ


Baljeet Kaur

Content Editor Baljeet Kaur