''ਆਪ'' ਨੇ ਸਾਧਿਆ ਸਿੱਧੂ ''ਤੇ ਨਿਸ਼ਾਨਾ, ਲਗਾਏ ਗੜਬੜੀ ਦੇ ਦੋਸ਼
Tuesday, Oct 16, 2018 - 05:24 PM (IST)

ਅੰਮ੍ਰਿਤਸਰ (ਸੁਮਿਤ ਖੰਨਾ)—ਆਮ ਆਦਮੀ ਪਾਰਟੀ ਦੇ ਨੇਤਾ ਸੁਰੇਸ਼ ਸ਼ਰਮਾ ਨੇ ਅੱਜ ਇਕ ਪ੍ਰੈੱਸ ਵਾਰਤਾ ਕਰਕੇ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾ ਸਾਧਿਆ। ਇਸ ਮੌਕੇ ਉਨ੍ਹਾਂ ਨੇ ਕੇਂਦਰ ਸਰਕਾਰ ਵਲੋਂ ਚੱਲ ਰਹੇ ਹਰੀਡੇਅ ਪ੍ਰਾਜੈਕਟ ਜਿਸ 'ਚ ਕੇਂਦਰ ਸਰਕਾਰ ਵਲੋਂ 69 ਕਰੋੜ ਦੀ ਰਾਸ਼ੀ ਦਿੱਤੀ ਗਈ ਹੈ, ਉਸ 'ਚ ਗੜਬੜੀ ਹੋਣ ਦੇ ਇਲਜਾਮ ਲਗਾਏ ਗਏ। ਇਸ ਮਾਮਲੇ 'ਚ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਸ ਪ੍ਰਾਜੈਕਟ 'ਚ ਗੜਬੜੀ ਦੇ ਦੋਸ਼ ਲਗਾਏ ਸੀ ਅਤੇ ਇਸ ਮਾਮਲੇ 'ਚ ਵਿਜੀਲੈਂਸ ਦੀ ਜਾਂਚ ਕੀਤੀ ਸੀ ਅਤੇ ਅੱਜ ਵੀ ਉਸ ਦੀ ਰਿਪੋਰਟ ਨਹੀਂ ਆਈ ਅਤੇ ਸਿੱਧੂ ਹੁਣ ਇਸ ਪ੍ਰਾਜੈਕਟ ਨੂੰ ਸਾਫ-ਸੁਥਰਾ ਪ੍ਰਾਜੈਕਟ ਦੱਸ ਰਹੇ ਹਨ, ਜੋ ਕਿ ਗਲਤ ਹੈ ਅਤੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੀ ਥਾਂ 'ਤੇ ਇਸ ਪ੍ਰਾਜੈਕਟ ਦਾ ਕੰਮ ਹੋਇਆ ਉਸ ਦੇ ਹਾਲਾਤ ਅੱਜ ਇੰਨੇ ਖਰਾਬ ਹੋ ਗਏ ਕਿ ਸਿੱਧੇ ਤੌਰ 'ਤੇ ਧਾਂਦਲੀ ਦਾ ਖਦਸ਼ਾ ਪੈਦਾ ਕਰ ਰਹੇ ਹਨ ਅਤੇ ਇਸ ਮਾਮਲੇ 'ਚ ਸਿੱਧੂ ਨੂੰ ਜਵਾਬ ਦੇਣਾ ਚਾਹੀਦਾ ਹੈ।