ਇਨਸਾਨੀਅਤ ਸ਼ਰਮਸਾਰ : ਘੰਟਿਆ ਬੱਧੀ ਮੰਡੀ ''ਚ ਰੁਲਦੀ ਰਹੀ ਲਾਸ਼, ਕੋਲੋਂ ਲੰਘਦੇ ਰਹੇ ਲੋਕ

Saturday, May 30, 2020 - 01:17 PM (IST)

ਇਨਸਾਨੀਅਤ ਸ਼ਰਮਸਾਰ : ਘੰਟਿਆ ਬੱਧੀ ਮੰਡੀ ''ਚ ਰੁਲਦੀ ਰਹੀ ਲਾਸ਼, ਕੋਲੋਂ ਲੰਘਦੇ ਰਹੇ ਲੋਕ

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਇਨਸਾਨੀਆਂ ਨੂੰ ਸ਼ਰਮਸਾਰ ਕਰਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਘੰਟਿਆਂ ਬੱਧੀ ਇਕ ਵਿਅਕਤੀ ਦੀ ਲਾਸ਼ ਰੁਲਦੀ ਰਹੀ ਪਰ ਕਿਸੇ ਨੇ ਵੀ ਉਸ ਨੂੰ ਨਹੀਂ ਚੁੱਕਿਆ ਹੈ। ਦਰਅਸਲ, ਮਾਮਲਾ ਅੰਮ੍ਰਿਤਸਰ ਦੀ ਸਬਜ਼ੀ ਮੰਡੀ ਦਾ ਜਿਥੇ ਸਵੇਰੇ ਸੈਰ ਕਰਦਾ ਇਕ ਨੌਜਵਾਨ ਅਚਾਨਕ ਜ਼ਮੀਨ 'ਤੇ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ। ਉਥੇ ਘੁੰਮ ਰਹੇ ਲੋਕਾਂ 'ਚੋਂ ਕਿਸੇ ਨੇ ਵੀ ਉਸ ਨੂੰ ਚੁੱਕਣ ਦੀ ਕੋਸ਼ਿਸ਼ ਨਹੀਂ ਕੀਤੀ।

ਇਹ ਵੀ ਪੜ੍ਹੋ : ਬਠਿੰਡਾ 'ਚ ਨੌਜਵਾਨ ਦੀ ਬੇਰਹਿਮੀ ਨਾਲ ਕਤਲ

ਇਸ ਸਬੰਧੀ ਜਦੋਂ ਉਥੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਡਰ ਕਾਰਨ ਇਸ ਨੂੰ ਕੋਈ ਵੀ ਹੱਥ ਨਹੀਂ ਸੀ ਲਗਾਉਂਦਾ। ਉਨ੍ਹਾਂ ਕਿਹਾ ਕਿ ਜੋ ਵੀ ਇਹ ਡਰ ਲੋਕਾਂ 'ਚ ਪੈਦਾ ਹੋਇਆ ਹੈ ਇਸ ਦੀ ਜ਼ਿੰਮੇਵਾਰ ਸਰਕਾਰ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੀ ਲਾਸ਼ ਨੂੰ ਹੱਥ ਲਗਾਉਣ ਤੋਂ ਡਰ ਰਹੀ ਸੀ ਤੇ ਕੁਝ ਸਮੇਂ ਬਾਅਦ ਪੁਲਸ ਨੇ ਪੀ.ਪੀ.ਈ. ਕਿੱਟਾਂ ਮੰਗਵਾਂ ਨੌਜਵਾਨ ਦੀ ਲਾਸ਼ ਨੂੰ ਇਥੋਂ ਚੁੱਕਿਆ। ਦੂਜੇ ਪਾਸੇ ਇਸ ਸਬੰਧੀ ਜਦੋਂ ਪੁਲਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਦੀ ਮਦਦ ਮਿਲ ਜਾਂਦੀ ਸੀ ਪਰ ਹੁਣ ਅਜਿਹਾ ਨਹੀਂ ਹੈ ਕਿਉਂਕਿ ਕੋਰੋਨਾ ਵਾਇਰਸ ਦੇ ਡਰ ਕਾਰਨ ਕੋਈ ਵੀ ਕਿਸੇ ਦੀ ਮਦਦ ਨਹੀਂ ਕਰਦਾ।

ਇਹ ਵੀ ਪੜ੍ਹੋ : ਭੁੱਖੇ-ਪਿਆਸੇ ਪ੍ਰਵਾਸੀਆਂ 'ਤੇ ਪੁਲਸ ਨੇ ਵਰ੍ਹਾਈਆਂ ਡਾਂਗਾਂ, ਲਗਵਾਈਆਂ ਊਠਕ-ਬੈਠਕਾਂ


author

Baljeet Kaur

Content Editor

Related News