ਕੋਰੋਨਾ ਦੀ ਦੂਜੀ ਵੇਵ ਆਉਣ ਦੀ ਤਿਆਰੀ, ਅੰਮ੍ਰਿਤਸਰੀਏ ਲਾਪ੍ਰਵਾਹ

11/23/2020 1:37:29 PM

ਅੰਮ੍ਰਿਤਸਰ (ਦਲਜੀਤ): ਕੋਰੋਨਾ ਵਾਇਰਸ ਦੀ ਦੂਜੀ ਵੇਵ ਆਉਂਦਿਆਂ ਹੀ ਅੰਮ੍ਰਿਤਸਰ ਵਾਸੀ ਲਾਪ੍ਰਵਾਹ ਹੋ ਗਏ ਹਨ। ਲੋਕਾਂ ਦੇ ਚਿਹਰਿਆਂ ਤੋਂ ਜਿੱਥੇ ਮਾਸਕ ਉੱਤਰ ਗਏ ਹਨ, ਉੱਥੇ ਹੀ ਲੋਕ ਸੋਸ਼ਲ ਡਿਸਟੈਂਸ ਦੇ ਨਿਯਮਾਂ ਦੀ ਵੀ ਪਾਲਣਾ ਨਹੀਂ ਕਰ ਰਹੇ। ਐਤਵਾਰ ਕੋਰੋਨਾ ਪੀੜਤ ਇਕ ਵਿਅਕਤੀ ਦੀ ਮੌਤ ਹੋ ਗਈ, ਉੱਥੇ ਹੀ 44 ਨਵੇਂ ਪਾਜ਼ੇਟਿਵ ਰਿਪੋਰਟ ਹੋਏ ਹਨ । ਐਤਵਾਰ ਰਿਪੋਰਟ ਹੋਏ ਮਰੀਜ਼ਾਂ ਵਿਚ 21 ਕਮਿਊਨਿਟੀ ਤੋਂ ਮਿਲੇ ਹਨ, ਜਦੋਂ ਕਿ 13 ਸੰਪਰਕ ਵਾਲੇ ਹਨ।

ਇਹ ਵੀ ਪੜ੍ਹੋ : ਗਰਭਵਤੀ ਦੀ ਡਿਲਿਵਰੀ ਦੌਰਾਨ ਵੀਡੀਓ ਬਣਾਉਣ ਵਾਲੇ ਖ਼ਿਲਾਫ਼ ਸਿਹਤ ਮਹਿਕਮੇ ਦੀ ਵੱਡੀ ਕਾਰਵਾਈ

ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਅੰਮ੍ਰਿਤਸਰ ਵਿਚ ਆਪਣਾ ਪੂਰਾ ਕਹਿਰ ਵਿਖਾ ਚੁੱਕਾ ਹੈ ਅਤੇ ਸੈਂਕੜੇ ਮਰੀਜ਼ਾਂ ਦੀ ਹੁਣ ਤਕ ਮੌਤ ਹੋ ਚੁੱਕੀ ਹੈ। ਕੋਰੋਨਾ ਦੀ ਦੂਜੀ ਵੇਵ ਆਉਣ ਦੀ ਤਿਆਰੀ ਹੈ ਅਤੇ ਲੋਕ ਕੋਰੋਨਾ ਤੋਂ ਹੁਣ ਨਹੀਂ ਡਰ ਰਹੇ । ਲੋਕਾਂ ਦੇ ਚਿਹਰਿਆਂ ਤੋਂ ਮਾਸਕ ਉਤਰ ਗਏ ਹਨ ਅਤੇ ਉਹ ਸਿਹਤ ਵਿਭਾਗ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ। ਇੱਥੋਂ ਤਕ ਕਿ ਪੁਲਸ ਪ੍ਰਸ਼ਾਸਨ ਵੀ ਗੈਰ-ਜ਼ਿੰਮੇਵਾਰ ਲੋਕਾਂ 'ਤੇ ਕੋਈ ਕਾਰਵਾਈ ਨਹੀਂ ਕਰ ਰਿਹਾ। ਬਾਜ਼ਾਰਾਂ ਵਿਚ ਭੀੜ ਵਧਦੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਕਮਿਊਨਿਟੀ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਸਕਦੇ ਹਨ। ਲੋਕਾਂ ਨੂੰ ਸੁਚੇਤ ਰਹਿੰਦੇ ਹੋਏ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ, ਨਹੀਂ ਤਾਂ ਕੋਰੋਨਾ ਵਾਇਰਸ ਉਨ੍ਹਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਏਗਾ। ਉੱਥੇ ਹੀ ਪਿਛਲੇ 24 ਘੰਟਿਆਂ ਵਿਚ 44 ਮਰੀਜ਼ ਤੰਦਰੁਸਤ ਵੀ ਹੋਏ ਹਨ । ਹੁਣ ਅੰਮ੍ਰਿਤਸਰ ਵਿਚ ਕੁੱਲ ਪੀੜਤਾਂ ਦੀ ਗਿਣਤੀ 12642 'ਤੇ ਜਾ ਪੁੱਜੀ ਹੈ। ਇਨ੍ਹਾਂ 'ਚੋਂ 11614 ਤੰਦਰੁਸਤ ਹੋ ਚੁੱਕੇ ਹਨ, ਜਦੋਂਕਿ ਐਕਟਿਵ ਕੇਸ 550 ਹਨ । ਬਦਕਿਸਮਤੀ ਨਾਲ ਕੋਰੋਨਾ ਪੀੜਤ ਕੁੱਲ 478 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਇਹ ਵੀ ਪੜ੍ਹੋ : ਹੱਸਦੇ ਖੇਡਦੇ ਪਰਿਵਾਰ 'ਚ ਪਏ ਕੀਰਨੇ: ਪ੍ਰੀਖਿਆ ਦੇ ਕੇ ਵਾਪਸ ਆ ਰਹੇ ਭੈਣ-ਭਰਾ ਦੀ ਦਰਦਨਾਕ ਹਾਦਸੇ 'ਚ ਮੌਤ


Baljeet Kaur

Content Editor

Related News