ਬਟਾਲਾ ਸ਼ਹਿਰ ਦੇ ਨੌਜਵਾਨ ਅੰਮ੍ਰਿਤਪ੍ਰੀਤ ਸਿੰਘ ਨੇ ਲਗਾਤਾਰ 120 ਘੰਟੇ ਤਬਲਾ ਵਾਦਨ ਕਰ ਬਣਾਇਆ ਰਿਕਾਰਡ

Monday, Jan 23, 2023 - 02:35 PM (IST)

ਬਟਾਲਾ ਸ਼ਹਿਰ ਦੇ ਨੌਜਵਾਨ ਅੰਮ੍ਰਿਤਪ੍ਰੀਤ ਸਿੰਘ ਨੇ ਲਗਾਤਾਰ 120 ਘੰਟੇ ਤਬਲਾ ਵਾਦਨ ਕਰ ਬਣਾਇਆ ਰਿਕਾਰਡ

ਬਟਾਲਾ/ਗੁਰਦਾਸਪੁਰ (ਗੁਰਪ੍ਰੀਤ ਸਿੰਘ)- ਬਟਾਲਾ ਸ਼ਹਿਰ ਦੇ ਨੌਜਵਾਨ ਅੰਮ੍ਰਿਤਪ੍ਰੀਤ ਸਿੰਘ ਨੇ ਲਗਾਤਾਰ 120 ਘੰਟੇ ਤਬਲਾ ਵਾਦਨ ਕਰਕੇ ''ਇੰਡੀਆਜ ਵਰਲਡ ਰਿਕਾਰਡ'' ਵਿਚ ਨਾਮ ਦਰਜ ਕਰਵਾ ਕੇ ਬਟਾਲੇ ਅਤੇ ਆਪਣੇ ਮਾਪਿਆਂ ਦਾ ਨਾਮ ਵਿਸ਼ਵ ਪੱਧਰ ਤੇ ਚਮਕਾਇਆ ਹੈ। ਇਸ ਤੋਂ ਪਹਿਲਾਂ ਤਬਲਾ ਵਾਦਨ 'ਚ ਵਿਸ਼ਵ ਰਿਕਾਰਡ 110 ਘੰਟੇ ਦਾ ਸੀ, ਫ਼ਾਰਮੈਸੀ ਕਰਨ ਦੇ ਬਾਵਜੂਦ ਉਸ ਵੱਲ ਬਹੁਤੀ ਖਿੱਚ ਨਾ ਰੱਖ ਸੰਗੀਤ ਗੁਰਬਾਣੀ ਨਾਲ ਜੁੜਿਆ ਅਮ੍ਰਿਤਪ੍ਰੀਤ ਹੁਣ ਗੁਰੂ ਨਾਨਕ ਕਾਲਜ ਬਟਾਲਾ ਤੋਂ ਗ੍ਰੈਜੂਏਸ਼ਨ ਕਰ  ਰਿਹਾ ਹੈ। 

PunjabKesari

ਇਹ ਵੀ ਪੜ੍ਹੋ- ਵਿਜੇ ਰੂਪਾਨੀ, ਅਸ਼ਵਨੀ ਸ਼ਰਮਾ ਸਮੇਤ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਕਈ ਭਾਜਪਾ ਆਗੂ

ਅੰਮ੍ਰਿਤਪ੍ਰੀਤ ਸਿੰਘ ਨੇ ਦੱਸਿਆ ਕਿ ਉਸਨੇ 31 ਦਸਬੰਰ 2022 ਤੋਂ ਸਵੇਰੇ 11ਵਜੇ ਗੁਰੂ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਕੇ ਤਬਲਾ ਵਾਦਨ ਦੀ ਸ਼ੁਰੂਆਤ ਕੀਤੀ ਸੀ ਤੇ 5 ਜਨਵਰੀ 2023 ਨੂੰ ਸਵੇਰੇ 11 ਵਜੇ ਤੱਕ ਲਗਾਤਾਰ 5 ਦਿਨ ਤੇ 5 ਰਾਤਾਂ ਤਬਲਾ ਵਾਦਨ ਕਰਕੇ ਇਹ ਰਿਕਾਰਡ ਕਾਇਮ ਕੀਤਾ ਹੈ। ਉਹ ਹੁਣ "ਲਿਮਕਾ ਬੁੱਕ" ਤੇ "ਵਰਲਡ ਬੁੱਕ ਆਫ਼ ਗਿੰਨੀਜ਼" ਵਿਚ ਵੀ ਨਾਮ ਦਰਜ ਕਰਵਾਉਣ ਲਈ ਤਿਆਰੀ ਕਰ ਰਿਹਾ ਹੈ। 

ਇਹ ਵੀ ਪੜ੍ਹੋ- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂ ਕੋਲੋਂ ਅਫ਼ੀਮ-ਭੁੱਕੀ ਬਰਾਮਦ

PunjabKesari

ਉਥੇ ਹੀ ਅੰਮ੍ਰਿਤਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ 9 ਕੁ ਸਾਲ ਦੀ ਉਮਰ ਵਿਚ ਹੀ ਤਬਲਾ ਵਾਦਨ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ। ਜਦਕਿ ਇਸ ਪਿੱਛੇ ਉਸਦੇ ਪਰਿਵਾਰ ਦੀ ਪ੍ਰੇਰਨਾ ਸੀ ਅਤੇ ਉਦੋਂ ਤੋਂ ਨਿਸ਼ਕਾਮ ਧਰਮ ਪ੍ਰਚਾਰ ਕਰ ਰਹੀਆਂ ਵੱਖ-ਵੱਖ ਜਥੇਬੰਦੀਆਂ ਨਾਲ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਇਲਾਵਾ 17 ਕੁ ਸਾਲ ਦੀ ਉਮਰ ਤੋਂ ਉਹ ਗੁਰਦੁਆਰਾ ਸ਼ਹੀਦਾਂ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ ਵਿਖੇ ਵੀ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਜੀ, ਭਾਈ ਗੁਰਪ੍ਰੀਤ ਸਿੰਘ ਜੀ, ਭਾਈ ਅਨੂਪ ਸਿੰਘ ਜੀ ਅਤੇ ਭਾਈ ਪਲਵਿੰਦਰ ਸਿੰਘ ਜੀ ਨਾਲ ਸੇਵਾ ਨਿਭਾਉਂਦਾ ਆ ਰਿਹਾ ਹੈ। 

ਇਹ ਵੀ ਪੜ੍ਹੋ- ਚੋਰੀ ਦੇ ਕੇਸ 'ਚ 7 ਸਾਲਾ ਬੱਚਾ ਅਦਾਲਤ 'ਚ ਪੇਸ਼, ਜੱਜ ਨੇ ਪੁਲਸ ਨੂੰ ਪਾਈ ਝਾੜ, ਜਾਣੋ ਪੂਰਾ ਮਾਮਲਾ

ਅੰਮ੍ਰਿਤਪ੍ਰੀਤ ਸਿੰਘ ਦੇ ਪਿਤਾ ਗੁਰਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਉਹ ਖੁਦ 'ਚ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਦੋ ਬੱਚੇ ਦੋਂਵੇ ਗੁਰੂ ਘਰ ਨਾਲ ਛੋਟੇ ਹੁੰਦੇ ਤੋਂ ਜੁੜੇ ਸਨ। ਉਨ੍ਹਾਂ ਦੀ ਧੀ ਜੋ ਹੁਣ ਵਿਦੇਸ਼ 'ਚ ਹੈ ਉਹ ਵੀ ਕੀਰਤਨ ਗੁਰਬਾਣੀ ਨਾਲ ਜੁੜੀ ਅਤੇ ਉਸ ਨੂੰ ਦੇਖ ਪੁੱਤ ਵੀ ਇਸ ਵੱਲ ਤੁਰ ਪਏ। ਹੁਣ ਅੰਮ੍ਰਿਤਪ੍ਰੀਤ ਨੇ ਆਪਣਾ ਇਕ ਵੱਖ ਮੁਕਾਮ ਹਾਸਲ ਕੀਤਾ ਹੈ। 

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


 


author

Shivani Bassan

Content Editor

Related News