ਇਨਸਾਫ਼ ਲਈ ਦਰ-ਦਰ ਭਟਕ ਰਿਹਾ ਅਮਰਦੀਪ, ਪੁਲਸ ਕਮਿਸ਼ਨਰ ਕੋਲ ਲਗਾਵੇਗਾ ਗੁਹਾਰ

Tuesday, May 18, 2021 - 03:10 PM (IST)

ਇਨਸਾਫ਼ ਲਈ ਦਰ-ਦਰ ਭਟਕ ਰਿਹਾ ਅਮਰਦੀਪ, ਪੁਲਸ ਕਮਿਸ਼ਨਰ ਕੋਲ ਲਗਾਵੇਗਾ ਗੁਹਾਰ

ਅੰਮ੍ਰਿਤਸਰ (ਅਨਜਾਣ) – ਬੀਤੇ ਦਿਨੀਂ ਈਸਟ ਮੋਹਨ ਨਗਰ ਵਿਖੇ ਕਿਰਾਏ ‘ਤੇ ਲਈ ਕਾਨ ‘ਤੇ ਦੁਕਾਨ ਮਾਲਿਕ ਵੱਲੋਂ ਕਿਰਾਏਦਾਰ ਨੂੰ ਜ਼ਬਰੀ ਦੁਕਾਨ ‘ਚੋਂ ਬਾਹਰ ਨਿਕਾਲ ਕੇ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੀਆਂ ਵੀਡੀਓ ਤੇ ਆਡੀਓ ਸੋਸ਼ਲ ਮੀਡੀਆ ’ਤੇ ਖੂਬ ਦੇਖੀਆਂ ਗਈਆਂ ਸਨ। ਕਿਰਾਦੇਦਾਰ ਅਮਰਦੀਪ ਸਿੰਘ ਨੇ ਵੱਖ-ਵੱਖ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਸਨੇ ਇਕ ਦੁਕਾਨ ਈਸਟ ਮੋਹਨ ਨਿਵਾਸੀ ਕਰਨ ਸਹਿਦੇਵ ਕੋਲੋਂ ਕਿਰਾਏ ‘ਤੇ ਲਈ ਸੀ, ਜੋ ਫੇਮਸ ਫੂਡ ਦੇ ਨਾਮ ਨਾਲ ਚਲਾਇਆ ਜਾ ਰਿਹਾ ਸੀ। ਮਾਲਕ ਦੁਕਾਨਦਾਰ ਨਾਲ ਮੇਰਾ 10 ਸਾਲਾ ਦਾ ਕੰਟਰੈਕਟ ਲਿਖਤੀ ਹੋਇਆ ਸੀ।

ਪੜ੍ਹੋ ਇਹ ਵੀ ਖਬਰ - ਹੈਵਾਨੀਅਤ ਦੀ ਹੱਦ ਪਾਰ : 15 ਸਾਲਾ ਕੁੜੀ ਦਾ ਸਮੂਹਿਕ ਜਬਰ-ਜ਼ਿਨਾਹ ਤੋਂ ਬਾਅਦ ਕਤਲ, ਬਿਨਾ ਸਿਰ ਤੋਂ ਮਿਲੀ ਲਾਸ਼

ਕੁਝ ਦੇਰ ਤੋਂ ਉਸਨੂੰ ਦੁਕਾਨ ਖਾਲੀ ਕਰਨ ਲਈ ਧਮਕੀਆਂ ਆਉਣ ਕਾਰਣ ਉਸਨੇ ਇਸ ਦਾ ਸਟੇਅ ਲੈਣ ਲਈ ਮਾਣਯੋਗ ਸੈਸ਼ਨ ਜੱਜ ਨਿਰਮਲਾ ਦੇਵੀ ਦੀ ਅਦਾਲਤ ਵਿੱਚ ਕੇਸ ਕੀਤਾ, ਇਸਦਾ ਸਟੇਟਸ਼ ਕੋਅ ਦਾ ਹੁਕਮ ਮਿਤੀ 5-3-2021 ਨੂੰ ਹੋਇਆ। ਇਸ ਦੇ ਬਾਵਜੂਦ ਮਾਲਿਕ ਦੁਕਾਨਦਾਰ ਤੇ ਉਸਦੇ ਪੁੱਤਰ ਵਿੱਕੀ ਸਹਿਦੇਵ ਵੱਲੋਂ ਜ਼ਬਰੀ ਦੁਕਾਨ ‘ਤੇ ਕਬਜ਼ਾ ਕਰ ਲਿਆ ਗਿਆ। ਵਿੱਕੀ ਸਹਿਦੇਵ ਨੇ ਬਜ਼ਾਰ ‘ਚ ਘੇਰ ਕੇ ਮੇਰੀ ਦਸਤਾਰ ਉਤਾਰੀ ਤੇ ਮਾਰਕੁਟਾਈ ਕੀਤੀ, ਜਿਸਦੀ ਦਰਖਾਸਤ ਮੈਂ ਥਾਣਾ ਬੀ-ਡਵੀਜ਼ਨ ਵਿਖੇ ਦਿੱਤੀ। ਥਾਣਾ ਬੀ-ਡਵੀਜ਼ਨ ਵੱਲੋਂ ਵਿੱਕੀ ਸਹਿਦੇਵ ਪੁੱਤਰ ਕਰਨਜੀਤ ਸਿੰਘ ਸਹਿਦੇਵ ਵਾਸੀ ਈਸਟ ਮੋਹਨ ਨਗਰ ‘ਤੇ ਆਈ.ਪੀ.ਸੀ. ਦੀ ਧਾਰਾ 341,295 ਤੇ 506 ਤਹਿਤ ਪਰਚਾ ਕੱਟਿਆ ਗਿਆ ਸੀ।

ਪੜ੍ਹੋ ਇਹ ਵੀ ਖਬਰ - ਸ਼ਰਾਬ ਪੀਣ ਤੋਂ ਰੋਕਣਾ ਪਿਆ ਮਹਿੰਗਾ, 70 ਸਾਲਾ ਬਜ਼ੁਰਗ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ

ਅਮਰਦੀਪ ਨੇ ਕਿਹਾ ਕਿ ਉਸਨੇ ਇਕ ਦਰਖ਼ਾਸਤ ਮਾਣਯੋਗ ਕਮਿਸ਼ਨਰ ਸਾਹਿਬ ਤੇ ਇਕ ਥਾਣਾ ਬੀ-ਡਵੀਜ਼ਨ ਨੂੰ ਮਾਲਕਾਂ ਵੱਲੋਂ ਮੇਰੀ ਦੁਕਾਨ ਤੇ ਜ਼ਬਰੀ ਕਬਜ਼ਾ ਕਰਕੇ ਤਾਲੇ ਮਾਰਨ ਲਈ ਦਿੱਤੀ ਸੀ, ਜਿਸ ਦਾ ਕਮਿਸ਼ਨਰ ਪੁਲਸ ਦਾ ਡਾਇਰੀ ਨੰਬਰ 2004773/ਮਿਤੀ 1-4-2021 ਤੇ ਥਾਣਾ ਬੀ-ਡਵੀਜ਼ਨ ਦਾ ਡਾਇਰੀ ਨੰਬਰ 2019953/26-4-2021 ਹੈ। ਹਾਲੇ ਤੱਕ ਉਸਤੇ ਕੋਈ ਕਾਰਵਾਈ ਨਹੀਂ ਹੋਈ। ਉਸਨੇ ਕਿਹਾ ਕਿ ਏਥੇ ਹੀ ਬੱਸ ਨਹੀਂ, ਦੁਕਾਨ ਮਾਲਕਾਂ ਵੱਲੋਂ ਮੇਰੇ ਖ਼ਿਲਾਫ਼ ਮਾਣਯੋਗ ਅਦਾਲਤ ਵਿੱਚ ਜੋ ਦਾਹਵਾ ਦਾਇਰ ਕੀਤਾ ਹੈ, ਉਸ ਵਿੱਚ ਉਸ ਨੇ ਆਪਣੀ ਪਤਨੀ ਦੇ ਨਾਲ ਮਿਲੀ ਭੁਗਤ ਹੋ ਕੇ ਜਾਹਲੀ ਦਸਤਾਵੇਜ਼ ਮਿਤੀ 18-1-2019 ਨੂੰ ਲਗਾਇਆ ਹੈ।

ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)

ਇਸ ਤੋਂ ਇਲਾਵਾ ਉਨ੍ਹਾਂ ਨੇ ਇਕ ਹੋਰ ਦਸਤਾਵੇਜ਼ ‘ਤੇ ਮੇਰੇ ਜਾਹਲੀ ਦਸਤਖ਼ਤ ਵੀ ਕਰਵਾਏ ਹਨ। ਅਮਰਦੀਪ ਨੇ ਮਾਣਯੋਗ ਕਮਿਸ਼ਨਰ ਪੁਲਸ ਨੂੰ ਆਪਣੀ ਦਰਖ਼ਾਸਤ ਵਿੱਚ ਬੇਨਤੀ ਕੀਤੀ ਕਿ ਮੈਂ ਪੰਜ ਭੈਣਾਂ ਦਾ ਇਕੋ ਇਕ ਭਰਾ ਹਾਂ। ਮੇਰੇ ਪਿਤਾ ਜੀ ਅਕਾਲ ਚਲਾਣਾ ਕਰ ਚੁੱਕੇ ਨੇ ਤੇ ਮੇਰੇ ’ਤੇ ਮੇਰੇ ਵੱਡੇ ਪਰਿਵਾਰ ਦਾ ਬੋਝ ਹੈ। ਉਸਨੇ ਕਿਹਾ ਕਿ ਮੇਰੇ ਦੁਕਾਨ ਮਾਲਕਾਂ ਨੇ ਜੋ ਮੇਰੀ ਦੁਕਾਨ ’ਤੇ ਕਬਜ਼ਾ ਕੀਤਾ ਅਤੇ ਜੋ ਜਾਹਲੀ ਦਸਤਖ਼ਤ ਵਾਲਾ ਦਾਹਵਾ ਦਾਇਰ ਕੀਤਾ, ਉਸ ’ਤੇ ਕਾਰਵਾਈ ਕਰਦਿਆਂ ਮੈਨੂੰ ਇਨਸਾਫ਼ ਦਿਵਾਇਆ ਜਾਵੇ। ਮੇਰੀ ਦੁਕਾਨ ਦਾ ਕਬਜ਼ਾ ਦਿਵਾਇਆ ਜਾਵੇ ਤਾਂ ਜੋ ਮੈਂ ਆਪਣੇ ਪ੍ਰੀਵਾਰ ਲਈ ਰੋਜ਼ੀ ਰੋਟੀ ਕਮਾ ਸਕਾਂ।

ਪੜ੍ਹੋ ਇਹ ਵੀ ਖਬਰ - ਬਟਾਲਾ ’ਚ ਨਿਹੰਗ ਸਿੰਘਾਂ ਦੀ ਪੁਰਾਣੀ ਰੰਜ਼ਿਸ਼ ਨੇ ਧਾਰਿਆ ਖੂਨੀ ਰੂਪ, ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ (ਤਸਵੀਰਾਂ)


author

rajwinder kaur

Content Editor

Related News